ਪੰਜਾਬ

punjab

ETV Bharat / state

ਪੁਲਿਸ ਵੱਲੋਂ ਮੋਟਰਸਾਈਕਲ ਚੋਰ ਗਿਰੋਹ ਦਾ ਪਰਦਾ ਫ਼ਾਸ਼ - ਮੋਟਰਸਾਈਕਲ ਚੋਰ ਗਿਰੋਹ ਦਾ ਪਰਦਾ ਫ਼ਾਸ਼

ਪੁਲਿਸ ਵੱਲੋਂ ਗੁਪਤ ਜਾਣਕਾਰੀ ਦੇ ਅਧਾਰ 'ਤੇ ਮੋਟਰਸਾਈਕਲ ਚੋਰ ਗਿਰੋਹ ਨੂੰ ਕਾਬੂ ਕੀਤਾ ਗਿਆ। ਕਾਬੂ ਕੀਤੇ ਗਿਰੋਹ ਤੋਂ 3 ਮੋਟਰਸਾਈਕਲ ਮੌਕੇ ਤੋਂ ਬਰਾਮਦ ਕੀਤੇ ਗਏ ਜਦਕਿ ਪੁੱਛ ਪੜਤਾਲ ਦੌਰਾਨ ਉਨ੍ਹਾਂ ਨੇ 4 ਹੋਰ ਮੋਟਰਸਾਈਕਲਾਂ ਦੀ ਚੋਰ ਕਰਨ ਦੀ ਗੱਲ ਕਬੂਲੀ ਜਿਨ੍ਹਾਂ ਨੂੰ ਬਾਅਦ ਵਿੱਚ ਬਰਾਮਦ ਕੀਤਾ ਗਿਆ ।

ਫ਼ੋਟੋ

By

Published : Sep 28, 2019, 2:05 PM IST

ਮੋਗਾ: ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹੱਥ ਲੱਗੀ ਜਦ ਗੁਪਤ ਇਤਲਾਹ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਇੱਕ ਮੋਟਰਸਾਈਕਲ ਗਰੋਹ ਨੂੰ ਮੌਕੇ ਤੋਂ ਕਾਬੂ ਕੀਤਾ। ਕਾਬੂ ਕੀਤੇ ਗਿਰੋਹ ਤੋਂ 3 ਮੋਟਰਸਾਈਕਲ ਮੌਕੇ ਤੋਂ ਬਰਾਮਦ ਕੀਤੇ ਗਏ ਜਦਕਿ ਪੁੱਛ ਪੜਤਾਲ ਦੌਰਾਨ ਉਨ੍ਹਾਂ ਨੇ 4 ਹੋਰ ਮੋਟਰਸਾਈਕਲਾਂ ਦੀ ਚੋਰ ਕਰਨ ਦੀ ਗੱਲ ਕਬੂਲੀ ਜਿਨ੍ਹਾਂ ਨੂੰ ਬਾਅਦ ਵਿੱਚ ਬਰਾਮਦ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਇੰਚਾਰਜ ਜਸਵੰਤ ਸਿੰਘ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਇਹ ਗਰੋਹ ਇਲਾਕੇ ਵਿੱਚ ਸਰਗਰਮ ਸੀ ਜੋ ਕਿ ਮੋਟਰਸਾਈਕਲ ਚੋਰੀ ਕਰਕੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਸ਼ੁੱਕਰਵਾਰ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਇਸ ਗਿਰੋਹ ਨੂੰ ਕਾਬੂ ਕੀਤਾ ਗਿਆ ।

ਵੀਡੀਓ

ਸ਼ੁੱਕਰਵਾਰ ਨੂੰ ਜਦ ਉਹ ਇੱਕ ਸੁਨਸਾਨ ਜਗ੍ਹਾ 'ਤੇ ਚੋਰੀ ਦੇ ਮੋਟਰਸਾਈਕਲ ਵੇਚਣ ਲਈ ਗ੍ਰਾਹਕ ਦੀ ਉਡੀਕ ਕਰ ਰਹੇ ਸਨ ਤਾਂ ਪੁਲਿਸ ਨੇ ਰੇਡ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੇ ਦੋਸ਼ੀਆਂ ਦੇ ਖਿਲਾਫ਼ ਮੁਕੱਦਮਾ ਦਰਜ ਕਰਕੇ ਉਨ੍ਹਾਂ ਦਾ 3 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਅਤੇ ਅੱਗੇ ਉਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ। ਹੁਣ ਤੱਕ ਉਨ੍ਹਾਂ ਕੋਲੋਂ ਕੁੱਲ 7 ਚੋਰੀ ਦੇ ਮੋਟਰਸਾਈਕਲ ਬਰਾਮਦ ਹੋ ਚੁੱਕੇ ਹਨ ਅਤੇ ਹੋਰ ਵੀ ਬਰਾਮਦਗੀ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: ਪਣਡੁੱਬੀ INS ਖੰਡੇਰੀ ਨੇਵੀ 'ਚ ਸ਼ਾਮਲ, ਵਧੀ ਭਾਰਤ ਦੀ ਤਾਕਤ

ABOUT THE AUTHOR

...view details