ਮੋਗਾ:ਸੂਬੇ ਵਿੱਚ ਲਗਾਤਾਰ ਅਪਰਾਧਿਕ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਇੱਕ ਤੋਂ ਬਾਅਦ ਇੱਕ ਵੱਡੀ ਅਪਰਾਧਿਕ ਘਟਨਾ ਵਾਪਰ ਰਹੀ ਹੈ। ਇਸਦੇ ਚੱਲਦੇ ਪੰਜਾਬ ਵਿੱਚ ਪੁਲਿਸ ਵੱਲੋਂ ਸਖ਼ਤੀ ਕੀਤੀ ਜਾ ਰਹੀ ਹੈ। ਮੋਗਾ ਨੂੰ ਆਉਣ ਜਾਣ ਵਾਲੇ ਰਸਤਿਆਂ ਅਤੇ ਜ਼ਿਲ੍ਹੇ ਭਰ ਦੇ ਮੁੱਖ ਮਾਰਗਾਂ ’ਤੇ ਪੁਲਿਸ ਵੱਲੋਂ ਸਖ਼ਤ ਨਾਕੇਬੰਦੀ ਕੀਤੀ ਗਈ। ਆਉਣ ਜਾਣ ਵਾਲੇ ਹਰ ਵਾਹਨ ਦੀ ਬਰੀਕੀ ਨਾਲ ਜਾਂਚ ਕੀਤੀ ਗਈ।
ਮੋਗਾ ਵਿੱਚ ਡੀਐਸਪੀ ਮਨਜੀਤ ਸਿੰਘ ਢੇਸੀ ਦੀ ਅਗਵਾਈ ਹੇਠ ਬਰਨਾਲਾ ਕੋਟਕਪੂਰਾ ਬਾਈ ਪਾਸ ’ਤੇ ਲਗਾਏ ਨਾਕੇ ਸਮੇਂ ਉਨ੍ਹਾਂ ਦੱਸਿਆ ਕਿ ਕਾਨੂੰਨ ਵਿਵਸਥਾ ਨੂੰ ਲੈਕੇ ਵਿਸ਼ੇਸ਼ ਨਾਕਾ ਬੰਦੀ ਕੀਤੀ ਗਈ ਹੈ ਤਾਂ ਜੋ ਕੋਈ ਵੀ ਸਮਾਜ ਵਿਰੋਧੀ ਅਨਸਰ ਪੁਲਿਸ ਦੀ ਨਜ਼ਰ ਤੋਂ ਬਚ ਨਾ ਸਕੇ। ਉਨ੍ਹਾਂ ਕਿਹਾ ਮਾਣਯੋਗ ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਤੇ ਸੂਬੇ ਦੇ ਉੁੱਚ ਪੁਲੀਸ ਅਧਿਕਾਰੀਆਂ ਦੀ ਰਹਿਨਮਾਈ ਹੇਠ ਅਜੋਕੇ ਹਾਲਾਤਾਂ ਅਤੇ ਆਉਣ ਵਾਲੇ ਵਿਸ਼ੇਸ਼ ਦਿਨਾਂ ਦੇ ਮੱਦੇਨਜ਼ਰ ਇਹ ਨਾਕਾ ਬੰਦੀ ਕੀਤੀ ਗਈ ਤਾਂ ਜੋ ਨਸ਼ਾ ਤਸਕਰੀ ਤੇ ਗੈਂਗਸਟਰਵਾਦ ਨੂੰ ਰੋਕਿਆ ਜਾ ਸਕੇ।