ਮੋਗਾ:ਪੁਲਿਸ ਵੱਲੋਂ ਚਲਾਈ ਗਈਮੁਹਿੰਮ ਦੇ ਤਹਿਤ ਮੋਗਾ ਪੁਲਿਸ ਨੂੰ ਵੱਡੀ ਸਫ਼ਲਤਾ ਹਾਸਿਲ ਹੋਈ ਹੈ। ਇਸ ਦੌਰਾਨ ਪੁਲਿਸ ਨੇ ਦੋ ਕਿਲੋਗ੍ਰਾਮ ਹੈਰੋਇਨ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤੀ। ਇਸ ਦੌਰਾਨ ਗੁਲਜੀਤ ਸਿੰਘ ਖੁਰਾਣਾ IPS, ਐਸਐਸਪੀ ਮੋਗਾ ਅਤੇ ਰੁਪਿੰਦਰ ਕੌਰ ਭੱਟੀ ਐਸਪੀ, ਮੋਗਾ ਸ਼ਮਸ਼ੇਰ ਸਿੰਘ ਡੀਐਸਪੀ ਬਾਘਾ ਪੁਰਾਣਾ ਦੀ ਸੁਪਰਵੀਜਨ ਹੇਠ ਮੋਗਾ ਪੁਲਿਸ ਵੱਲ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਅਧੀਨ ਇੰਸਪੈਕਟਰ ਕਿਕਰ ਸਿੰਘ ਇੰਚਾਰਜ ਸ਼ਾਮਲ ਸੀ। ਸੀਆਈਏ ਸਟਾਫ ਮੋਗਾ ਨੂੰ ਉਸ ਵਕਤ ਵੱਡੀ ਸਫਲਤਾ ਮਿਲੀ ਹੈ। ਜਦੋਂ ਅਸ਼ੋਕ ਕੁਮਾਰ ਨੰਬਰ 15 ਮੋਗਾ ਸੀਆਈਏ ਸਟਾਫ ਮੋਗਾ ਨੂੰ ਮੁਖਬਰ ਖਾਸ ਵੱਲੋਂ ਇਤਲਾਹ ਮਿਲੀ ਕਿ ਜਸਵੰਤ ਸਿੰਘ ਉਰਫ ਕਾਲਾ ਪੁੱਤਰ ਬਲਵੀਰ ਸਿੰਘ ਅਤੇ ਸੁਖਚੈਨ ਸਿੰਘ ਉਰਫ ਸੋਨੂੰ ਪੁੱਤਰ ਭਗਵਾਨ ਸਿੰਘ ਵਾਸੀਆਨ ਦੋਲੇਵਾਲਾ ਜ਼ਿਲ੍ਹਾ ਮੋਗਾ ਅਤੇ ਸਤਨਾਮ ਸਿੰਘ ਉਰਫ ਸੋਨੂੰ ਪੁੱਤਰ ਰੇਸ਼ਮ ਸਿੰਘ ਵਾਸੀ ਪਿੰਡ ਲਾਟੀਆਂ ਵਾਲਾ ਜ਼ਿਲ੍ਹਾ ਕਪੂਰਥਲਾ ਜੋ ਕਿ ਪਿੱਛਲੇ ਕਾਫੀ ਸਮੇਂ ਤੋਂ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ।
ਜੋ ਕਿ ਸ਼ਨੀਵਾਰ ਨੂੰ ਤਿੰਨ ਵਿਅਕਤੀ ਕਾਰ MARUTI SUZUKI ਸਿਆਜ ਨੰਬਰੀ PB-09-AB-19710 ਚਿੱਟੇ ਰੰਗ ਦੀ ਗੱਡੀ ਵਿੱਚ ਸਵਾਰ ਹੋ ਕੇ ਭਾਰੀ ਮਾਤਰਾ ਵਿੱਚ ਹੈਰੋਇਨ ਲੈ ਕੇ ਭਗਤਾ ਭਾਈਕਾ ਸਾਇਡ ਤੋਂ ਲਿੰਕ ਸੜਕਾਂ ਰਾਹੀ ਪਿੰਡਾਂ ਵਿੱਚ ਦੀ ਹੁੰਦੇ ਹੋਏ ਬਾਘਾਪੁਰਾਣਾ ਨੂੰ ਆ ਰਹੇ ਸੀ। ਜੇ ਭਗਤਾ ਭਾਈਕਾ ਰੋਡ ਉੱਤੇ ਕਿਸੇ ਢੁਕਵੀਂ ਜਗ੍ਹਾ ਨਾਕਾਬੰਦੀ ਕੀਤੀ ਜਾਵੇ ਤਾਂ ਜਸਵੰਤ ਸਿੰਘ ਉਰਫ ਕਾਲਾ ਸੁਖਚੈਨ ਸਿੰਘ ਉਰਫ ਸੋਨੂੰ ਅਤੇ ਸਤਨਾਮ ਸਿੰਘ ਉਰਫ ਸੋਨੂ ਕਾਬੂ ਆ ਸਕਦੇ ਹਨ ਅਤੇ ਇਹਨਾਂ ਪਾਸੋਂ ਭਾਰੀ ਮਾਤਰਾ ਵਿੱਚ ਹੈਰੋਇਨ ਬਰਾਮਦ ਹੋ ਸਕਦੀ ਹੈ।