ਮੋਗਾ :ਬੀਤੇ ਦਿਨ ਕਸਬਾ ਬੱਧਨ੍ਹੀ ਕਲ੍ਹਾਂ ਵਿਖੇ ਬਜਾਰ ਵਿੱਚ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ। ਜਿਸ ਸਬੰਧੀ ਮ੍ਰਿਤਕ ਦੇਸ ਰਾਜ ਦੇ ਪਿਤਾ ਬੂਟਾ ਸਿੰਘ ਪੁੱਤਰ ਜੀਤ ਸਿੰਘ ਵਾਸੀ ਬੱਧਨ੍ਹੀ ਕਲਾਂ ਦੇ ਬਿਆਨ ਪਰ ਮੁਕੱਦਮਾ ਨੰਬਰ 67 ਮਿਤੀ 03-06-22 ਨੂੰ ਥਾਣਾ ਬੱਧਨੀ ਕਲਾਂ ਵਿਖੇ ਖ਼ਿਲਾਫ ਰਣਜੀਤ ਸਿੰਘ ਉਰਫ ਮਣਕਾ ਪੁੱਤਰ ਸੁਖਦੇਵ ਸਿੰਘ, ਜਸਵੀਰ ਸਿੰਘ ਉਰਫ ਜੱਸਾ ਪੁੱਤਰ ਛਿੰਦਰਪਾਲ ਸਿੰਘ, ਹੰਸਾ ਸਿੰਘ ਪੁੱਤਰ ਮੰਗਲ ਸਿੰਘ ਵਾਸੀਆਨ ਬੱਧਨੀ ਕਲ੍ਹਾਂ ਅਤੇ ਤਿੰਨ ਵਿਅਕਤੀਆਂ ਉੱਤੇ ਮਾਮਲਾ ਦਰਜ ਹੋਇਆ।
ਵਜ੍ਹਾ ਰੰਜਿਸ਼ ਇਹ ਸੀ ਕਿ ਬੱਧਨ੍ਹੀ ਕਲ੍ਹਾਂ ਕਸਬਾ ਵਿਚ ਕਿਸਾਨ ਯੂਨੀਅਨ ਦੇ ਨਾਮ ਤੇ ਇਕ ਗਰੁੱਪ ਬਣਿਆ ਹੋਇਆ ਸੀ, ਜਿਸ ਵਿੱਚ ਇਹ ਮੈਸਿਜ ਸ਼ੇਅਰ ਕੀਤਾ ਗਿਆ ਸੀ ਕਿ ਕਸਬਾ ਬੱਧਨ੍ਹੀ ਕਲ੍ਹਾਂ ਵਿੱਚੋ ਨਸ਼ਾ ਚਿੱਟਾ ਵੇਚਣ ਵਾਲਿਆਂ ਦਾ ਸਫਾਇਆ ਕੀਤਾ ਜਾਣਾ ਹੈ। ਇਸ ਗੱਲ ਨੂੰ ਲੈ ਕੇ ਗਰੁੱਪ ਵਿੱਚ ਵੱਖ-ਵੱਖ ਵਿਅਕਤੀਆਂ ਵੱਲੋ ਵੱਖ-ਵੱਖ਼ ਤਰ੍ਹਾਂ ਦੇ ਕੁਮੈਟਸ ਪਾਉਣੇ ਸ਼ੁਰੂ ਕਰ ਦਿੱਤੇ, ਜਿਸ ਵਿਚ ਹਰਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵੱਲੋ ਮ੍ਰਿਤਕ ਦੇਸ ਰਾਜ ਨੂੰ ਗਰੁੱਪ ਵਿੱਚੋ ਡਲੀਟ ਕਰ ਦਿੱਤਾ ਗਿਆ।
ਜਿਸ ਕਰਕੇ ਇਹਨਾਂ ਦਾ ਆਪਸ ਵਿੱਚ ਝਗੜਾ ਹੋ ਗਿਆ, ਜਿਸ ਸਬੰਧੀ ਮੁਕੱਦਮਾ ਨੰਬਰ 02 ਮਿਤੀ 09-01-22 ਧਾਰਾ 324, 506, 148, 149 ਅਨੁਸਾਰ ਥਾਣਾ ਬੱਧਨੀ ਕਲਾਂ ਵਿਖੇ ਦਰਜ ਕਰਵਾਇਆ ਗਿਆ। ਜਿਸ ਕਰਕੇ ਇਹਨਾਂ ਦੀ ਪਹਿਲਾਂ ਤੋ ਹੀ ਆਪਸ ਵਿਚ ਰੰਜਿਸ਼ ਚੱਲੀ ਆ ਰਹੀ ਸੀ ਅਤੇ ਆਪਸ ਵਿੱਚ ਕਈ ਵਾਰ ਇਹਨਾਂ ਦੀ ਤਕਰਾਰ ਵੀਹੋ ਜਾਂਦੀ ਸੀ। ਜਿਸ ਕਰਕੇ ਮੁਲਜ਼ਮਾਂ ਵੱਲੋਂ ਦੇਸ ਰਾਜ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ।