ਪੰਜਾਬ

punjab

ETV Bharat / state

ਮੋਗਾ ਦੇ ਪਿੰਡ ਕਿਲੀ ਚਾਹਲਾਂ ਦੀਆਂ ਔਰਤਾਂ ਨੇ ਮੀਡੀਆ ਸਾਹਮਣੇ ਸਰਕਾਰ ਤੇ ਪੰਚਾਇਤ ਨੂੰ ਪਾਈਆਂ ਲਾਹਨਤਾਂ - moga current news

ਸਰਕਾਰ ਵਲੋਂ ਸੂਬੇ 'ਚ ਵਿਕਾਸ ਕਰਨ ਦੇ ਦਾਅਵੇ ਕੀਤੇ ਜਾਂਦੇ ਨੇ ਪਰ ਉਥੇ ਹੀ ਮੋਗਾ ਦਾ ਪਿੰਡ ਕਿਲੀ ਚਾਹਲਾਂ ਦੇ ਲੋਕ ਛੱਪੜ ਅਤੇ ਪਾਰਕ ਦੀ ਕਈ ਸਾਲਾਂ ਤੋਂ ਸਫ਼ਾਈ ਨਾ ਹੋਣ ਦੇ ਚੱਲਦੇ ਸਰਕਾਰ ਅਤੇ ਪਿੰਡ ਦੀ ਪੰਚਾਇਤ ਨੂੰ ਲਾਹਨਤਾਂ ਪਾਉਂਦੇ ਨਜ਼ਰ ਆਏ ਹਨ।

ਮੀਡੀਆ ਸਾਹਮਣੇ ਸਰਕਾਰ ਤੇ ਪੰਚਾਇਤ ਨੂੰ ਪਾਈਆਂ ਲਾਹਨਤਾਂ
ਮੀਡੀਆ ਸਾਹਮਣੇ ਸਰਕਾਰ ਤੇ ਪੰਚਾਇਤ ਨੂੰ ਪਾਈਆਂ ਲਾਹਨਤਾਂ

By

Published : Aug 5, 2023, 3:39 PM IST

ਮੀਡੀਆ ਸਾਹਮਣੇ ਸਰਕਾਰ ਤੇ ਪੰਚਾਇਤ ਨੂੰ ਪਾਈਆਂ ਲਾਹਨਤਾਂ

ਮੋਗਾ: ਜ਼ਿਲ੍ਹੇ ਦਾ ਪਿੰਡ ਕਿਲੀ ਚਾਹਲਾਂ ਉਹ ਪਿੰਡ ਹੈ ਜਿਥੋਂ ਹਰ ਪਾਰਟੀ ਸਰਕਾਰ ਬਣਾਉਣ ਤੋਂ ਪਹਿਲਾਂ ਰੈਲੀ ਕਰਕੇ ਸਿਆਸੀ ਸਫ਼ਰ ਦਾ ਵਿਗਲ ਵਜਾਉਂਦੀਆਂ ਹਨ ਤੇ ਇਸ ਪਿੰਡ ਵਿੱਚ ਰੈਲੀ ਕਰਨਾ ਹਰ ਪਾਰਟੀ ਚੰਗਾ ਮੰਨਦੀ ਹੈ। ਇਸ ਪਿੰਡ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਹੁਲ ਗਾਂਧੀ, ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਭਗਵੰਤ ਸਿੰਘ ਮਾਨ ਵਰਗੇ ਵੱਖੋ ਵੱਖ ਪਾਰਟੀਆਂ ਦੇ ਮੁੱਖ ਲੀਡਰ ਰੈਲੀਆਂ ਕਰਕੇ ਸਿਆਸੀ ਅਖਾੜਾ ਸਜਾ ਚੁੱਕੇ ਹਨ। ਪਰ ਹੁਣ ਪਿੰਡ ਦੇ ਲੋਕ ਸਿਆਸੀ ਲੀਡਰਾਂ ਅਤੇ ਆਪਣੀ ਪੰਚਾਇਤ ਤੋਂ ਅੱਕੇ ਹੋਏ ਨਜ਼ਰ ਆ ਰਹੇ ਹਨ। ਜਿਸ ਦੇ ਚੱਲਦੇ ਉਨ੍ਹਾਂ ਇਕੱਠੇ ਹੋ ਕੇ ਮੀਡੀਆ ਸਾਹਮਣੇ ਆਪਣੇ ਦੁੱਖੜੇ ਰੋਏ ਹਨ।

ਵੋਟਾਂ ਤੋਂ ਬਾਅਦ ਨਹੀਂ ਲੈਂਦੇ ਸਾਰ: ਪਿੰਡ ਦੇ ਲੋਕਾਂ ਦਾ ਕਹਿਣਾ ਕਿ ਜਦੋਂ ਕਿਸੇ ਲੀਡਰ ਨੇ ਰੈਲੀ ਕਰਨੀ ਹੁੰਦੀ ਹੈ ਤਾਂ ਉਨ੍ਹਾਂ ਨੂੰ ਸਾਡਾ ਪਿੰਡ ਦਿਖ ਜਾਂਦਾ ਹੈ ਤੇ ਬਹੁਤ ਵਧੀਆ ਵੀ ਲੱਗਦਾ ਹੈ ਪਰ ਜਿੱਤਣ ਤੋਂ ਬਾਅਦ ਕੋਈ ਸਾਡੀ ਸਾਰ ਤੱਕ ਨਹੀਂ ਲੈਂਦਾ। ਉਨ੍ਹਾਂ ਦਾ ਕਹਿਣਾ ਕਿ ਦਸ ਸਾਲਾਂ ਤੋਂ ਨਾ ਤਾਂ ਸਾਡੇ ਪਿੰਡ ਨੂੰ ਕਿਸੇ ਲੀਡਰ ਨੇ ਸਾਂਭਣ ਦੀ ਕੋਸ਼ਿਸ਼ ਕੀਤੀ ਹੈ ਅਤੇ ਨਾ ਹੀ ਇਥੋਂ ਦੀ ਪੰਚਾਇਤ ਨੇ ਪਿੰਡ ਨੂੰ ਸੋਹਣਾ ਬਣਾਉਣ 'ਚ ਕੋਈ ਕੰਮ ਕੀਤਾ।

ਛੱਪੜ ਅਤੇ ਪਾਰਕ ਦੀ ਹਾਲਤ ਤਰਸਯੋਗ:ਲੋਕਾਂ ਦਾ ਕਹਿਣਾ ਕਿ ਪਿੰਡ ਦੇ ਛੱਪੜ ਅਤੇ ਪਾਰਕ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਬੱਚਿਆਂ ਤੋਂ ਲੈਕੇ ਬਜ਼ੁਰਗਾਂ ਨੂੰ ਨਿੱਤ ਉਸ ਰਾਹ ਤੋਂ ਲੰਘਣਾ ਪੈਂਦਾ ਹੈ ਪਰ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਦੀ ਸਫ਼ਾਈ ਨਾ ਹੋਣ ਕਾਰਨ ਹਾਲਤ ਬਦਤਰ ਬਣੇ ਹੋਏ ਹਨ। ਜਿਸ ਕਾਰਨ ਉਨ੍ਹਾਂ ਦਾ ਲੰਘਣਾ ਉਥੋਂ ਮੁਸ਼ਕਿਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਚੰਗਾ ਭਲਾ ਵਿਅਕਤੀ ਵੀ ਇਥੇ ਬਿਮਾਰ ਹੋ ਜਾਂਦਾ ਹੈ ਅਤੇ ਕਈ ਬਿਮਾਰੀਆਂ ਦਾ ਉਨ੍ਹਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ।

ਕਲੀਨਿਕਾਂ ਦੀ ਲੋੜ ਨਹੀਂ:ਇਸ ਦੇ ਨਾਲ ਹੀ ਪਿੰਡ ਦੇ ਲੋਕਾਂ ਦਾ ਕਹਿਣਾ ਕਿ ਸਰਕਾਰ ਨਵੇਂ ਕਲੀਨਿਕ ਖੋਲ੍ਹਣ ਦੀ ਗੱਲ ਕਰ ਰਹੀ ਹੈ ਪਰ ਜੇ ਛੱਪੜ ਤੇ ਪਾਰਕ ਦੀ ਸਫ਼ਾਈ ਹੋ ਜਾਵੇ ਤਾਂ ਕਲੀਨਿਕਾਂ ਦੀ ਲੋੜ ਹੀ ਨਹੀਂ ਪੈਣੀ। ਉਨ੍ਹਾਂ ਦੱਸਿਆ ਕਿ ਪਿੰਡ ਦੇ ਕਈ ਲੋਕ ਕੈਂਸਰ ਤੇ ਕਾਲੇ ਪੀਲੀਏ ਵਰਗੀਆਂ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਿਧਾਇਕ ਪਹਿਲਾਂ ਤਾਂ ਪਿੰਡ 'ਚ ਗੇੜੇ ਮਾਰਦਾ ਸੀ ਪਰ ਜਿੱਤਣ ਤੋਂ ਬਾਅਦ ਇੱਕ ਵਾਰ ਨਹੀਂ ਆਇਆ।

ਪੰਚਾਇਤਾਂ ਦੇ ਅਧਿਕਾਰ ਖੋਹੇ: ਇਸ ਮਾਮਲੇ ਨੂੰ ਲੈਕੇ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਦਾ ਕਹਿਣਾ ਕਿ ਉਨ੍ਹਾਂ ਨੂੰ ਜਿੰਨੀ ਗ੍ਰਾਂਟ ਆਉਂਦੀ ਹੈ, ਉਹ ਪਿੰਡ ਦੇ ਵਿਕਾਸ 'ਤੇ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਛੱਪੜ ਦੀ ਸਫ਼ਾਈ ਹੁਣ ਝੋਨੇ ਕਰਕੇ ਨਹੀਂ ਹੋ ਸਕਦੀ ਪਰ ਪਹਿਲਾਂ ਜਦ ਕਰਨ ਲੱਗੇ ਸੀ ਤਾਂ ਵਾਟਰ ਵਰਕਸ ਦਾ ਕਹਿਣਾ ਸੀ ਕਿ ਉਹ ਇਸ ਦੀ ਸਫ਼ਾਈ ਕਰਨਗੇ।

ਮਤਾ ਪਾ ਕੇ ਦੇਣ ਤਾਂ ਹੋਊ ਹੱਲ:ਇਸ ਮਾਮਲੇ ਸਬੰਧੀ ਬੀ.ਡੀ.ਪੀ.ਓ ਦਾ ਕਹਿਣਾ ਹੈ ਕਿ ਪਿੰਡ ਕਿਲੀ ਚਾਹਲਾਂ ਦੇ ਛੱਪੜਾਂ ਦੇ ਪਾਣੀ ਦਾ ਕਿਸੇ ਪਾਸੇ ਨਿਕਾਸ ਨਾ ਹੋਣ ਕਾਰਨ ਉਨ੍ਹਾਂ ਦੀ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਛੱਪੜਾਂ ਦੀ ਸਫਾਈ ਤੇ ਪਿੰਡ ਦੇ ਪਾਰਕ ਦੀ ਬੇਰੁਖੀ ਹੋਣਾ ਪੰਚਾਇਤ ਦੀ ਨਾਲਾਇਕੀ ਹੈ ਤੇ ਜੇਕਰ ਇੰਨਾਂ ਸਮੱਸਿਆ ਦੇ ਸਬੰਧ ਵਿੱਚ ਸਾਨੂੰ ਮਤਾ ਪਾ ਕੇ ਦੇਣਗੇ ਤਾਂ ਹੀ ਸਾਰੇ ਮਸਲਿਆਂ ਦਾ ਹੱਲ ਹੋਵੇਗਾ।

ABOUT THE AUTHOR

...view details