ਮੋਗਾ :ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹੜ੍ਹ ਪੀੜਤ ਕਿਸਾਨਾਂ ਲਈ ਐਲਾਨੀ ਗਈ 6800 ਰੁਪਏ ਪ੍ਰਤੀ ਏਕੜ ਰਾਸ਼ੀ ਨੂੰ ਲੈ ਕੇ ਧਰਮਕੋਟ ਵਿੱਚ ਸਤਲੁਜ ਦਰਿਆ ਨਾਲ ਲੱਗਦੇ ਸੈਂਕੜੇ ਕਿਸਾਨਾਂ ਅਤੇ ਸਰਪੰਚਾਂ-ਪੰਚਾਂ ਨੇ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਨੂੰ ਮਿਲ ਕੇ ਪੀੜਤ ਲੋਕਾਂ (Farmers of Moga) ਦੀ ਅਵਾਜ਼ ਚੁੱਕਣ ਦੀ ਅਪੀਲ ਕੀਤੀ ਹੈ। ਇਸ ਦੌਰਾਨ ਵਿਸ਼ਾਲ ਇਕੱਠ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant maan) ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
Moga Farmers Protest : ਮੋਗਾ ਦੇ ਕਿਸਾਨਾਂ ਨੇ ਸਰਕਾਰ ਵੱਲੋਂ ਐਲਾਨੀ ਮੁਆਵਜ਼ਾ ਰਾਸ਼ੀ ਲੈਣ ਤੋਂ ਕੀਤਾ ਇਨਕਾਰ, ਡੀਸੀ ਨੂੰ ਸੌਂਪਿਆ ਮੰਗ ਪੱਤਰ
ਸਤਲੁਜ ਦਰਿਆ ਨਾਲ ਲੱਗਦੇ ਮੋਗਾ ਦੇ ਹਲਕਾ ਧਰਮਕੋਟ ਦੇ ਕਿਸਾਨਾਂ (Farmers of Moga) ਨੇ ਡਿਪਟੀ ਕਮਿਸ਼ਨਰ ਨੂੰ ਪੱਤਰ ਭੇਜ ਕੇ 6800 ਰੁਪਏ ਪ੍ਰਤੀ ਏਕੜ ਐਲਾਨੀ ਗਈ ਮੁਆਵਜ਼ਾ ਰਾਸ਼ੀ ਲੈਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ।
Published : Sep 1, 2023, 5:14 PM IST
ਮੁਆਵਜ਼ਾ ਰਾਸ਼ੀ ਨਾਕਾਫੀ :ਇਸ ਮੌਕੇ ਹੜ੍ਹ ਪੀੜਤ ਕਿਸਾਨਾਂ ਦਾ ਕਹਿਣਾ ਸੀ ਕਿ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਨੇ 6800 ਰੁਪਏ ਪ੍ਰਤੀ ਏਕੜ ਰਾਸ਼ੀ ਐਲਾਨੀ ਹੈ ਉਹ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਨਾ-ਕਾਫੀ ਹੈ। ਕਿਸਾਨਾਂ ਨੇ ਕਿਹਾ ਕਿ ਅੱਜ ਉਹ ਹਲਕਾ ਵਿਧਾਇਕ ਅਤੇ ਕਿਸਾਨ ਜਥੇਬੰਦੀਆਂ (Dharamkot Constituency of Moga) ਨਾਲ ਮਿਲ ਕੇ ਜਿਲ੍ਹਾ ਮੋਗਾ ਦੇ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਸਰਕਾਰ ਨੂੰ ਪੱਤਰ ਦੇ ਕੇ 6800 ਰੁਪਏ ਐਲਾਨੀ ਰਾਸ਼ੀ ਲੈਣ ਤੋਂ ਸਾਫ ਜਵਾਬ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਸਰਕਾਰ ਤੋਂ ਮੁਆਵਜ਼ਾ ਲੈਣ ਲਈ ਕੋਈ ਵੀ ਬੈਂਕ ਖਾਤਾ ਨਹੀਂ ਦੇਣਗੇ ।
- Road Accident In Barnala : ਵੱਡਾ ਸੜਕ ਹਾਦਸਾ, ਧਾਰਮਿਕ ਸਥਾਨ 'ਤੇ ਜਾ ਰਹੇ ਚਾਰ ਕਾਰ ਸਵਾਰਾਂ ਦੀ ਮੌਕੇ 'ਤੇ ਮੌਤ
- Police Against Drug Smugglers : ਨਸ਼ੇ ਖਿਲਾਫ ਮੋਗਾ ਪੁਲਿਸ ਦਾ ਐਕਸ਼ਨ, ਤਸਕਰਾਂ ਦੀ ਜਾਣਕਾਰੀ ਦੇਣ ਲਈ ਜਾਰੀ ਕੀਤਾ ਹੈਲਪਲਾਈਨ ਨੰਬਰ
- Punjabi youth Death in America: ਸ੍ਰੀ ਮੁਕਤਸਰ ਸਾਹਿਬ ਦੇ ਨੌਜਵਾਨ ਦੀ ਅਮਰੀਕਾ 'ਚ ਮੌਤ, ਪਰਿਵਾਰ ਨੇ ਲਾਸ਼ ਵਤਨ ਵਾਪਿਸ ਲਿਆਉਣ ਦੀ ਲਾਈ ਗੁਹਾਰ
ਦੂਜੇ ਪਾਸੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ (Former MLA Sukhjit Singh Lohgarh) ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਰਕਾਰ ਬਣਨ ਤੋਂ ਪਹਿਲਾ ਤਾਂ ਬਹੁਤ ਵੱਡੇ-ਵੱਡੇ ਵਾਅਦੇ ਕੀਤੇ ਸੀ ਪਰ ਮੁੱਖ ਮੰਤਰੀ ਪੰਜਾਬ ਸਿਰਫ ਅਤੇ ਸਿਰਫ ਗੱਲਾਂ ਹੀ ਕਰ ਰਹੇ ਹਨ। ਪੰਜਾਬ ਸਰਕਾਰ ਹਰ ਫਰੰਟ ਉੱਤੇ ਫੇਲ੍ਹ ਸਾਬਿਤ ਹੋ ਰਹੀ ਹੈ। ਲੋਕਾਂ ਨੇ ਬਦਲਾਅ ਦੇ ਨਾਂਅ ਉੱਤੇ ਵੋਟਾਂ ਪਾਈਆਂ ਸਨ, ਪਰ ਇਹ ਬਦਲਾਅ ਉਨ੍ਹਾਂ ਦੇ ਮਾਫਿਕ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਹੜ੍ਹ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ ਦੀਆਂ ਪਹਿਲਾਂ ਹੀ ਫ਼ਸਲਾਂ ਖਰਾਬ ਹੋ ਚੁੱਕੀਆਂ ਹਨ। ਹੁਣ ਅੱਗੇ ਦੀਆਂ ਫ਼ਸਲਾਂ ਦਾ ਵੀ ਕੁਝ ਪਤਾ ਨਹੀਂ ਹੈ। ਹੁਣ ਸਰਕਾਰ ਨੇ ਮੁਆਵਜ਼ੇ ਦੀ ਰਾਸ਼ੀ ਨੂੰ ਲੈ ਕੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਹੈ।