ਪੰਜਾਬ

punjab

ETV Bharat / state

'ਜੇ ਮੁਆਵਜ਼ਾ ਚਾਹਿਦਾ ਹੈ ਤਾਂ ਗਰਮ ਕਰੋ ਪਟਵਾਰੀ ਸਾਹਬ ਦੀ ਜੇਬ' - news in punjabi

ਮੋਗਾ ਜ਼ਿਲ੍ਹੇ ਦਾ ਪਿੰਡ ਮਦਾਰਪੁਰ ਦੇ ਲੋਕਾਂ ਨੇ ਪਟਵਾਰੀ 'ਤੇ ਰਿਸ਼ਵਤ ਖੋਰੀ ਦੇ ਆਰੋਪ ਲਗਾਏ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮੁਆਵਜ਼ਾ ਦਿਵਾਉਣ ਦੇ ਬਦਲੇ ਲੋਕਾਂ ਤੋਂ ਰਿਸ਼ਵਤ ਦੀ ਮੰਗ ਕੀਤੀ ਗਈ ਹੈ।

ਫ਼ੋਟੋ

By

Published : Sep 7, 2019, 2:56 PM IST

ਮੋਗਾ: ਸਤਲੁਜ ਦਰਿਆ ਦੇ ਪਾਣੀ ਨਾਲ ਹੜ੍ਹ ਦੀ ਚਪੇਟ ਵਿੱਚ ਆਏ ਪਿੰਡਾਂ ਵਿੱਚੋਂ ਇੱਕ ਪਿੰਡ ਮੋਗਾ ਜ਼ਿਲ੍ਹੇ ਦਾ ਮਦਾਰਪੁਰ ਵੀ ਹੈ। ਜੋ ਸਤਲੁਜ ਦੇ ਬਿਲਕੁਲ ਨਾਲ ਲੱਗਦੇ ਪਿੰਡਾਂ ਵਿੱਚੋਂ ਇੱਕ ਹੈ। ਹਾਲਾਂਕਿ ਇਸ ਪਿੰਡ ਵਿੱਚ ਪਾਣੀ ਨਾਲ ਇਨ੍ਹਾਂ ਦਾ ਜਨਜੀਵਨ ਵੀ ਪੂਰੀ ਤਰ੍ਹਾਂ ਅਸਤ ਵਿਅਸਤ ਹੋ ਗਿਆ ਹੈ। ਇਸ ਪਿੰਡ ਦੀ ਸਾਰੀ ਫ਼ਸਲ ਖਰਾਬ ਹੋ ਚੁੱਕੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਤਾਂ ਪਸ਼ੂਆਂ ਨੂੰ ਪਾਉਣ ਲਈ ਹਰਾ ਚਾਰਾ ਵੀ ਨਹੀਂ ਹੈ ਤੇ ਨਾ ਹੀ ਸਰਕਾਰ ਜਾਂ ਕਿਸੇ ਹੋਰ ਪ੍ਰਾਈਵੇਟ ਸੰਸਥਾ ਵੱਲੋਂ ਇਨ੍ਹਾਂ ਦੀ ਕੋਈ ਮਦਦ ਕੀਤੀ ਜਾ ਰਹੀ ਹੈ।

ਵੀਡੀਓ

ਪਿੰਡ ਵਾਸੀਆਂ ਨੂੰ ਨਹੀਂ ਮਿਲ ਰਹੀ ਸਰਕਾਰ ਦੀ ਕੋਈ ਮਦਦ

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਦਰਿਆ ਵਿੱਚ ਪਾਣੀ ਚੜ੍ਹਨ ਕਰਕੇ ਬਹੁਤ ਜ਼ਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਿੱਚ ਪਸ਼ੂਆਂ ਦੇ ਖਾਣ ਲਈ ਕੋਈ ਚਾਰਾ ਨਹੀਂ ਬਚਿਆ ਹੈ। ਪਿੰਡ ਵਾਸੀਆਂ ਦੀ ਸਾਰੀ ਫ਼ਸਲ ਤਬਾਹ ਹੋ ਚੁੱਕੀ ਹੈ। ਮਦਾਰਪੁਰ ਦੇ ਨਾਲ ਲੱਗਦੇ ਪਿੰਡ ਸੰਘੇੜਾ ਵਿੱਚ ਜ਼ਿਆਦਾ ਨੁਕਸਾਨ ਹੋਣ ਕਾਰਨ ਸਰਕਾਰ ਵੱਲੋਂ ਜੋ ਵੀ ਸਹਾਇਤਾ ਆਉਂਦੀ ਹੈ ਸਭ ਤੋਂ ਪਹਿਲਾਂ ਉਸ ਪਿੰਡ ਨੂੰ ਦਿੱਤੀ ਜਾਂਦੀ ਹੈ। ਜਦ ਕਿ ਮਦਾਰਪੁਰ ਪਿੰਡ ਦੇ ਲੋਕ ਸਰਕਾਰ ਜਾਂ ਹੋਰ ਕਿਸੀ ਦੀ ਸਹਾਇਤਾ ਲਈ ਤਰਸਦੇ ਨਜ਼ਰ ਆ ਰਹੇ ਹਨ।

ਪਟਵਾਰੀ ਸਾਹਿਬ ਮੰਗਦੇ ਹਨ ਮੁਆਵਜ਼ਾ ਦਿਵਾਉਣ ਲਈ ਰਿਸ਼ਵਤ

ਪਿੰਡ ਦੇ ਕੁੱਝ ਵਿਅਕਤੀਆਂ ਨੇ ਪਟਵਾਰੀ ਨਾਇਬ ਸਿੰਘ ਉੱਪਰ ਗੰਭੀਰ ਆਰੋਪ ਲਗਾਏ ਤੇ ਕਿਹਾ ਕਿ ਬਾਹਰੋਂ ਆਉਣ ਵਾਲਾ ਰਾਸ਼ਨ ਅਤੇ ਹੋਰ ਸਹਾਇਤਾ ਉਸ ਉੱਪਰ ਪਟਵਾਰੀ ਕਬਜ਼ਾ ਕਰ ਲੈਂਦਾ ਤੇ ਆਪਣੀ ਮਰਜ਼ੀ ਨਾਲ ਹੀ ਲੋਕਾਂ ਨੂੰ ਵੰਡਦਾ ਹੈ। ਇਸ ਦੇ ਨਾਲ ਹੀ ਲੋਕਾਂ ਨੇ ਇਹ ਵੀ ਕਿਹਾ ਕਿ ਪਿੰਡ ਵਾਸੀਆਂ ਦੀ ਜੋ ਫ਼ਸਲ ਦਾ ਨੁਕਸਾਨ ਹੋਇਆ ਹੈ ਉਸ ਦਾ ਮੁਆਵਜ਼ਾ ਦਿਵਾਉਣ ਦੇ ਬਦਲੇ ਵੀ ਪਟਵਾਰੀ ਉਨ੍ਹਾਂ ਤੋਂ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਕੁੱਝ ਪਿੰਡ ਵਾਸੀਆਂ ਨੇ ਇਹ ਵੀ ਕਿਹਾ ਹੈ ਕਿ ਪਿੰਡ ਵਿੱਚ ਜ਼ਿਆਦਾ ਵੋਟ ਵਿਰੋਧੀ ਧਿਰ ਪਾਰਟੀ ਦੀ ਹੋਣ ਕਰਕੇ ਸਰਕਾਰ ਵੱਲੋਂ ਉਨ੍ਹਾਂ ਦੇ ਪਿੰਡ ਨੂੰ ਅਣਦੇਖਾ ਕੀਤਾ ਜਾ ਰਿਹਾ ਹੈ।

ABOUT THE AUTHOR

...view details