ਪੰਜਾਬ

punjab

ETV Bharat / state

ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਮਰੀਜ਼ ਹੋ ਰਹੇ ਖੱਜਲ ਖੁਆਰ

ਮੋਗਾ ਦੇ ਸਰਕਾਰੀ ਹਸਪਤਾਲ government hospital Moga ਵਿੱਚ ਬਣੇ ਕ੍ਰਿਸ਼ਨਾ ਡਾਇਗਨੋਸਟਿਕ ਲੈਬ ਵਿਚ ਪਿਛਲੇ ਦੋ ਦਿਨਾਂ ਤੋਂ ਲਾਈਟ ਨਾ ਹੋਣ ਕਾਰਨ ਮਰੀਜ਼ ਖੱਜਲ ਖੁਆਰ ਹੋ ਰਹੇ ਹਨ।

Patients facing problems in government hospital Moga
Patients facing problems in government hospital Moga

By

Published : Aug 30, 2022, 7:33 PM IST

ਮੋਗਾ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸੇਵਾ ਮੁਹੱਈਆ ਕਰਵਾਉਣ ਦੇ ਦਾਅਵੇ ਬਿਲਕੁਲ ਖੋਖਲੇ ਨਜ਼ਰ ਆ ਰਹੇ ਹਨ ਇਸ ਦੀ ਤਾਜ਼ਾ ਮਿਸਾਲ ਦੇਖਣ ਨੂੰ ਮਿਲੀ ਮੋਗਾ ਦੇ ਸਰਕਾਰੀ ਹਸਪਤਾਲ government hospital Moga ਵਿੱਚ ਬਣੇ ਕ੍ਰਿਸ਼ਨਾ ਡਾਇਗਨੋਸਟਿਕ ਲੈਬ ਵਿੱਚ ਜਿੱਥੇ ਪਿਛਲੇ ਦੋ ਦਿਨਾਂ ਤੋਂ ਲਾਈਟ ਨਾ ਹੋਣ ਕਰਕੇ ਮਰੀਜ਼ਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਨਾਲ ਹੀ ਸਟਾਫ ਦਾ ਪੂਰਾ ਪ੍ਰਬੰਧ ਨਾ ਹੋਣ ਕਰਕੇ ਮਰੀਜ਼ਾਂ ਵਿੱਚ ਕਾਫ਼ੀ ਰੋਸ ਦੇਖਣ ਨੂੰ ਮਿਲ ਰਿਹਾ ਹੈ।

ਇਸ ਦੌਰਾਨ ਗੱਲਬਾਤ ਕਰਦਿਆਂ ਹੋਇਆਂ ਮਰੀਜ਼ਾਂ ਨੇ ਕਿਹਾ ਕਿ ਸਾਨੂੰ ਤਿੰਨ ਤਿੰਨ ਚਾਰ ਚਾਰ ਦਿਨ ਚੱਕਰ ਲਗਾਉਣੇ ਪੈਂਦੇ ਹਨ ਤਾਂ ਜਾ ਕੇ ਕਿਤੇ ਇਕ ਰਿਪੋਰਟ ਮਿਲਦੀ ਹੈ ਦੂਰ ਦੁਰਾਡੇ ਤੋਂ ਆਏ ਮਰੀਜ਼ਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇੱਕ ਪਾਸੇ ਸਿਹਤ ਸਹੂਲਤਾਂ ਲਈ ਵੱਡੇ ਵੱਡੇ ਦਾਅਵੇ ਕੀਤੇ ਗਏ ਸੀ ਉਹ ਨਾਕਾਮ ਸਾਬਿਤ ਹੋ ਰਹੇ ਕਿਉਂਕਿ ਨਾ ਤਾਂ ਇੱਥੇ ਸਟਾਫ ਦਾ ਪੂਰਾ ਪ੍ਰਬੰਧ ਹੈ ਅਤੇ ਨਾ ਹੀ ਇੱਥੇ ਕੋਈ ਸਾਡੀ ਸਾਰ ਲੈਂਦਾ ਹੈ।

ਉਥੇ ਹੀ ਜਦੋਂ ਲੈਬ ਇੰਚਾਰਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਇਹ ਚੰਡੀਗਡ਼੍ਹ ਤੋਂ ਟੀਮ ਆਉਂਦੀ ਹੈ ਅਤੇ ਉਹੀ ਹੀ ਠੀਕ ਕਰਦੀ ਹੈ ਇੱਥੇ ਗੱਲਬਾਤ ਕਰਦਿਆਂ ਸਰਕਾਰੀ ਹਸਪਤਾਲ ਦੇ ਐੱਸਐੱਮਓ ਡਾ ਸੁਖਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਇਹ ਮਾਮਲਾ ਮੇਰੇ ਧਿਆਨ ਵਿਚ ਅੱਜ ਹੀ ਆਇਆ ਹੈ ਉਨ੍ਹਾਂ ਕਿਹਾ ਕਿ ਮੇਨ ਪੈਨਲ ਬੋਰਡ ਚ ਸੜਿਆ ਹੋਇਆ ਹੈ ਚੰਡੀਗਡ਼੍ਹ ਤੋਂ ਅੱਜ ਸ਼ਾਮ ਤੱਕ ਟੀਮ ਆਵੇਗੀ ਅਤੇ ਸਵੇਰ ਤਕ ਚਾਲੂ ਹੋ ਜਾਵੇਗਾ।


ਉੱਥੇ ਹੀ ਵੱਖ ਵੱਖ ਪਿੰਡਾਂ ਤੋਂ ਆਏ ਹੋਏ ਮਰੀਜ਼ਾਂ ਨੇ ਕਿਹਾ ਕਿ ਸਾਨੂੰ ਡਾਕਟਰਾਂ ਵੱਲੋਂ ਵੱਡੇ ਵੱਡੇ ਟੈਸਟ ਲਿਖ ਲਿਖ ਕੇ ਦਿੱਤੇ ਜਾਂਦੇ ਹਨ ਅਤੇ ਗ਼ਰੀਬ ਬੰਦਾ ਇਹ ਟੈਸਟ ਬਾਹਰੋਂ ਕਿੱਥੋਂ ਕਰਵਾਵੇ ਕਿਉਂਕਿ ਜੇ ਸਮਰੱਥਾ ਨਹੀਂ ਦਿੰਦੀ ਅਤੇ ਇੱਥੇ ਸਾਡੀ ਕੋਈ ਸਾਰ ਨਹੀਂ ਲੈਂਦਾ ਇੱਥੇ ਤਾਂ ਸਰਿੰਜਾਂ ਵੀ ਮੁੱਲ ਲੈ ਕੇ ਆਉਣੀਆਂ ਪੈਂਦੀਆਂ ਹਨ ਅਤੇ ਸਾਨੂੰ ਸਕਿਉਰਿਟੀ ਗਾਰਡ ਫਡ਼ ਕੇ ਬਾਹਰ ਕੱਢ ਦਿੰਦੇ ਹਨ ਜਨਤਾ ਸਰਕਾਰ ਸਾਡੀ ਸਾਰ ਲਵੇ ਨਹੀਂ ਤਾਂ ਇਸ ਤਰ੍ਹਾਂ ਦੇ ਲੇਪ ਚਲਾਉਣ ਦਾ ਕੀ ਫ਼ਾਇਦਾ ਇਨ੍ਹਾਂ ਨੂੰ ਬੰਦ ਕੀਤਾ ਜਾਵੇ।

ਅਪਡੇਟ ਜਾਰੀ ਹੈ....

ABOUT THE AUTHOR

...view details