ਪੰਜਾਬ

punjab

ETV Bharat / state

ਸਕੂਲ ਫੀਸ ਨੂੰ ਲੈ ਕੇ ਮਾਪਿਆਂ ਵੱਲੋਂ ਸਕੂਲ ਦੇ ਬਾਹਰ ਲਗਾਇਆ ਗਿਆ ਧਰਨਾ

ਮੋਗਾ ਦੇ ਇੱਕ ਨਿੱਜੀ ਸਕੂਲ ਵੱਲੋਂ ਫ਼ੀਸ ਕਾਰਨ ਬੱਚਿਆਂ ਨੂੰ ਆਨਲਾਈਨ ਕਲਾਸਾਂ ਵਿੱਚੋਂ ਕੱਢ ਦਿੱਤਾ ਗਿਆ ਹੈ। ਜਿਸ ਕਰ ਕੇ ਮਾਪਿਆਂ ਨੇ ਸਕੂਲ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ।

ਸਕੂਲ ਫੀਸ ਨੂੰ ਲੈ ਕੇ ਮਾਪਿਆਂ ਵੱਲੋਂ ਸਕੂਲ ਦੇ ਬਾਹਰ ਲਗਾਇਆ ਗਿਆ ਧਰਨਾ
ਸਕੂਲ ਫੀਸ ਨੂੰ ਲੈ ਕੇ ਮਾਪਿਆਂ ਵੱਲੋਂ ਸਕੂਲ ਦੇ ਬਾਹਰ ਲਗਾਇਆ ਗਿਆ ਧਰਨਾ

By

Published : Aug 27, 2020, 4:24 PM IST

ਮੋਗਾ: ਕੋਰੋਨਾ ਵਾਇਰਸ ਕਰ ਕੇ ਕੀਤੇ ਗਏ ਲੌਕਡਾਊਨ ਦੇ ਚੱਲਦਿਆਂ ਸਾਰੇ ਸਕੂਲ ਅਤੇ ਕਾਲਜ ਬੰਦ ਹਨ। ਜਿਸ ਕਰ ਕੇ ਸਰਕਾਰ ਵੱਲੋਂ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਉਣ ਦਾ ਮੁੱਦਾ ਚੁੱਕਿਆ ਗਿਆ ਸੀ, ਪਰ ਮੋਗਾ ਵਿਖੇ ਕੁੱਝ ਨਿੱਜੀ ਸਕੂਲਾਂ ਵੱਲੋਂ ਬੱਚਿਆਂ ਦੇ ਮਾਪਿਆਂ ਤੋਂ ਪੂਰੀਆਂ ਸਕੂਲ ਫ਼ੀਸਾਂ ਦੀ ਮੰਗ ਕੀਤੀ ਜਾ ਰਹੀ ਹੈ। ਜਿਸ ਨੂੰ ਲੈ ਕੇ ਸਕੂਲ ਦੇ ਬਾਹਰ ਮਾਪਿਆਂ ਵੱਲੋਂ ਅੱਜ ਰੋਸ-ਪ੍ਰਦਰਸ਼ਨ ਕੀਤਾ ਗਿਆ।

ਸਕੂਲ ਫੀਸ ਨੂੰ ਲੈ ਕੇ ਮਾਪਿਆਂ ਵੱਲੋਂ ਸਕੂਲ ਦੇ ਬਾਹਰ ਲਗਾਇਆ ਗਿਆ ਧਰਨਾ

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਚੱਲ ਰਹੀਆਂ ਸਨ, ਪਰ ਬਾਅਦ ਦੇ ਵਿੱਚ ਸਕੂਲ ਵੱਲੋਂ ਬੱਚਿਆਂ ਨੂੰ ਆਨਲਾਈਨ ਕਲਾਸਾਂ ਤੋਂ ਹਟਾ ਦਿੱਤਾ ਗਿਆ। ਮਾਪਿਆਂ ਨੇ ਕਿਹਾ ਕਿ ਸਕੂਲ ਵੱਲੋਂ ਬੱਚਿਆਂ ਨੂੰ ਇਸ ਕਰਕੇ ਕੱਢਿਆ ਗਿਆ ਹੈ, ਕਿਉਂਕਿ ਸਕੂਲ ਪੂਰੀ ਫ਼ੀਸ ਦੀ ਮੰਗ ਕਰ ਰਿਹਾ ਹੈ।

ਮਾਪਿਆਂ ਨੇ ਸਕੂਲ ਉੱਤੇ ਦੋਸ਼ ਲਾਏ ਹਨ ਕਿ ਸਕੂਲ ਜਾਣ-ਬੁੱਝ ਕੇ ਪੂਰੀਆਂ ਫ਼ੀਸਾਂ ਲੈ ਰਿਹਾ ਹੈ, ਜਦਕਿ ਅਸੀਂ ਸਕੂਲ ਪ੍ਰਸ਼ਾਸਨ ਤੋਂ ਮੰਗ ਕਰ ਚੁੱਕੇ ਹਾਂ ਕਿ ਉਹ ਫ਼ੀਸਾਂ ਵਿੱਚ ਕੁੱਝ ਰਿਆਇਤ ਕਰੇ।

ABOUT THE AUTHOR

...view details