ਵਿਰੋਧੀ ਪਾਰਟੀਆਂ ਨੇ ਕਾਂਗਰਸ ਪਾਰਟੀ ਦੀ ਹੋਣ ਵਾਲੀ ਰੈਲੀ ਦਾ ਕੀਤਾ ਵਿਰੋਧ - ਵਿਰੋਧੀ ਪਾਰਟੀਆਂ
ਮੋਗਾ ਵਿਖੇ ਕਾਂਗਰਸ ਪਾਰਟੀ ਦੀ ਹੋਣ ਵਾਲੀ ਰੈਲੀ ਦਾ ਵਿਰੋਧੀ ਪਾਰਟੀਆਂ ਨੇ ਕੀਤਾ ਵਿਰੋਧ। ਕਿਹਾ ਆਰਥਿਕ ਮਾਰ ਝੇਲ ਰਹੀ ਕਾਂਗਰਸ ਪਾਰਟੀ ਕਰੋੜਾਂ ਰੁਪਏ ਖ਼ਰਚ ਕਰਕੇ ਅਤੇ ਸਰਕਾਰੀ ਮਸ਼ੀਨਰੀ ਦੀ ਦੁਰ ਵਰਤੋਂ ਕਰਕੇ ਕਰ ਰਹੀ ਹੈ ਰੈਲੀ। ਇਹ ਪੈਸੇ ਸ਼ਹੀਦਾਂ ਦੇ ਪਰਿਵਰਾਂ ਨੂੰ ਦਿੱਤੇ ਜਾਣ।
ਵਿਧਾਇਕ ਸਰਬਜੀਤ ਕੌਰ ਮਾਣੂਕੇ ਅਤੇ ਪਾਰਟੀ ਦੇ ਬੁਲਾਰੇ ਨਵਦੀਪ ਸੰਘਾ
ਮੋਗਾ: ਸ਼ਹਿਰ ਦੇ ਪਿੰਡ ਕਿੱਲੀ ਚਾਹਲਾਂ ਵਿਖੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਹੋਣ ਵਾਲੀ ਰੈਲੀ ਦਾ ਵਿਰੋਧੀ ਪਾਰਟੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਰੈਲੀ ਦਾ ਵਿਰੋਧ ਕਰਦਿਆਂ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਕਿਹਾ ਕਿ ਕਿਸਾਨ ਖੇਤਾਂ 'ਚ ਮਰ ਰਿਹਾ ਹੈ, ਜਵਾਨ ਸਰਹੱਦ 'ਤੇ ਸ਼ਹੀਦ ਹੋ ਰਹੇ ਹਨ ਪਰ ਫਿਰ ਵੀ ਪਹਿਲਾ ਤੋਂ ਹੀ ਆਰਥਿਕ ਮਾਰ ਝੇਲ ਰਹੀ ਕਾਂਗਰਸ ਪਾਰਟੀ ਕਰੋੜਾਂ ਰੁਪਏ ਖ਼ਰਚ ਕਰਕੇ ਅਤੇ ਸਰਕਾਰੀ ਮਸ਼ੀਨਰੀ ਦੀ ਦੁਰ ਵਰਤੋਂ ਕਰਕੇ ਇਹ ਰੈਲੀ ਕਰ ਰਹੀ ਹੈ।