ਮੋਗਾ: ਨਿਪੁੰਨ ਭਾਰਤ ਮਿਸ਼ਨ (Nipun Bharat Mission) ਅਧੀਨ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ (District Education Officer Elementary Education) ਵਰਿੰਦਰ ਪਾਲ ਸਿੰਘ ਦੀ ਸੁਚੱਜੀ ਅਗਵਾਈ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸੁਨੀਤਾ ਨਾਰੰਗ ਦੀ ਦੇਖ-ਰੇਖ ਹੇਠ ਬਲਾਕ ਮੋਗਾ ਇੱਕ ਦੇ ਸਮੂਹ ਹੈੱਡ ਟੀਚਰਾਂ ਦੀ ਸੈਂਟਰ ਹੈੱਡ ਟੀਚਰਜ ਦੀ ਰਿਸੋਰਸ ਪਰਸਨਸ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੀ ਟੀਮ ਦੁਆਰਾ ਇੱਕ ਰੋਜ਼ਾ ਟ੍ਰੇਨਿੰਗ ਆਯੋਜਿਤ ਕੀਤੀ ਗਈ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸੁਨੀਤਾ ਨਾਰੰਗ ਨੇ ਕਿਹਾ ਕਿ ਮਿਤੀ 15 ਜਨਵਰੀ ਤੱਕ ਸਮੂਹ ਸਕੂਲਾਂ ਵਿੱਚ ਵਿਦਿਆਰਥੀਆਂ (Students) ਨੂੰ ਛੁੱਟੀਆਂ ਹੋਣ ਕਰਕੇ ਕਾਬਿਲ ਅਤੇ ਮਾਹਿਰ ਅਧਿਆਪਕਾਂ ਵੱਲੋਂ ਆਨਲਾਈਨ ਸਿੱਖਿਆ ਦਿੱਤੀ ਜਾ ਰਹੀ ਹੈ।
ਇਸ ਦੇ ਨਾਲੋਂ-ਨਾਲ 100 ਦਿਨਾਂ ਪੜ੍ਹਨ ਮੁਹਿੰਮ ਚਲਾਈ ਜਾ ਰਹੀ ਹੈ, ਉਨ੍ਹਾਂ ਅਧਿਆਪਕਾਂ ਨੂੰ ਵੱਧ ਤੋਂ ਵੱਧ ਵਿਦਿਆਰਥੀਆਂ (Students) ਨਾਲ ਆਨਲਾਈਨ ਸਿੱਖਿਆ ਸਬੰਧੀ ਵਰਤੇ ਜਾ ਰਹੇ ਸਾਧਨਾਂ ਰਾਹੀਂ ਰਾਬਤਾ ਬਣਾ ਕੇ ਇਨ੍ਹਾਂ ਮੁਹਿੰਮਾਂ ਨੂੰ ਸਫ਼ਲ ਬਣਾਉਣ ਲਈ ਹਰ ਸੰਭਵ ਯਤਨ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਮੁੱਖ ਰੂਪ ਵਿੱਚ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਕੋਆਡੀਨੇਟਰ ਮਨਮੀਤ ਸਿੰਘ ਰਾਏ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦੇਸ਼ ਵਿਆਪੀ ਤਿੰਨ ਸਾਲਾਂ ਤੋਂ 9 ਸਾਲ ਦੇ ਵਿਦਿਆਰਥੀਆਂ (Students) ਲਈ ਨੀਤੀ ਆਯੋਗ ਦੁਆਰਾ ਨਿਪੁੰਨ ਭਾਰਤ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ।
ਜਿਸ ਵਿੱਚ ਹਰ ਇੱਕ ਵਿਦਿਆਰਥੀ (Students) ਦੇ ਸਰਬਪੱਖੀ ਵਿਕਾਸ ਹਿੱਤ ਖੇਡ ਵਿਧੀ ਰਾਹੀਂ ਪੜ੍ਹਾਈ ਨਾਲ ਜੋੜਿਆ ਜਾ ਰਿਹਾ ਹੈ, ਜਿਸ ਵਿੱਚ ਬੁਨਿਆਦੀ ਸਾਖਰਤਾ ਅਤੇ ਸੰਖਿਆ ਗਿਆਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਇਸ ਸਬੰਧੀ ਵਿਦਿਆਰਥੀਆਂ (Students) ਦੇ ਮਨੋਵਿਗਿਆਨ ਉੱਪਰ ਆਧਾਰਿਤ ਪੜਨ-ਲਿਖਣ ਸਬੰਧੀ ਸਮੱਗਰੀ ਜਾਰੀ ਕਰ ਦਿੱਤੀ ਗਈ ਹੈ।
ਇਸ ਮੌਕੇ ਬਲਾਕ ਪੱਧਰੀ ਰਿਸੋਰਸ ਪਰਸਨ ਮਨੂ ਸ਼ਰਮਾ ਹਰਪ੍ਰੀਤ ਸਿੰਘ ਗੁਰਤੇਜ ਸਿੰਘ ਗੁਰਪ੍ਰੀਤ ਸਿੰਘ ਬੀ.ਐੱਮ.ਟੀ. ਹਰਪ੍ਰੀਤ ਸਿੰਘ ਅਤੇ ਵੀਰਪਾਲ ਕੌਰ ਨੇ ਅਧਿਆਪਕਾਂ ਨੂੰ ਵੱਖ-ਵੱਖ ਗਤੀਵਿਧੀਆਂ ਰਾਹੀਂ ਇਸ ਵਰਕਸ਼ਾਪ ਦਾ ਪੂਰਾ ਲਾਹਾ ਲੈਣ ਲਈ ਸੇਧ ਦਿੱਤੀ। ਇਸ ਮੌਕੇ ਸੋਸ਼ਲ ਮੀਡੀਆ ਕੋਆਰਡੀਨੇਟਰ ਹਰਸ਼ ਕੁਮਾਰ ਗੋਇਲ ਨੇ ਵੀ ਅਧਿਆਪਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।
ਇਹ ਵੀ ਪੜ੍ਹੋ:ਨਕਲ ਦਾ ਤਰੀਕਾ! ਸਰਜਰੀ ਕਰਵਾ ਕੇ ਕੰਨ 'ਚ ਫਿੱਟ ਕਰਵਾਇਆ Bluetooth, MBBS ਦੀ ਪ੍ਰੀਖਿਆ ਦਿੰਦੇ ਫੜੇ ਗਏ 2 ਮੁੰਨਾਭਾਈ