ਮੋਗਾ: ਐਨਆਰਆਈ ਵਿਅਕਤੀਆਂ ਤੋਂ 3500 ਰੁਪਏ ਪ੍ਰਤੀ ਵਿਅਕਤੀ ਰਿਸ਼ਵਤ ਲੈ ਕੇ ਉਨ੍ਹਾਂ ਨੂੰ ਕੋਰੋਨਾ ਦੀ ਜਾਅਲੀ (ਨੈਗੇਟਿਵ) ਰਿਪੋਰਟ ਬਣਾ ਕੇ ਦੇਣ ਵਾਲੇ ਮੋਗਾ ਦੇ ਸਿਵਲ ਹਸਪਤਾਲ ਦੇ ਡਾ. ਨਰੇਸ਼ ਆਂਵਲਾ ਉੱਤੇ ਸਿਹਤ ਵਿਭਾਗ ਨੇ ਸਖ਼ਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ। ਨੈਸ਼ਨਲ ਹੈਲਥ ਮਿਸ਼ਨ ਦੇ ਡਾਇਰੈਕਟਰ ਨੇ ਇੱਕ ਪੱਤਰ ਜਾਰੀ ਕਰਦਿਆਂ ਡਾ. ਨਰੇਸ਼ ਆਵਲਾ ਨੂੰ ਇੱਕ ਹਫ਼ਤੇ ਦਾ ਸਮਾਂ ਦਿੰਦਿਆਂ ਉਨ੍ਹਾਂ ਦੀਆਂ ਸੇਵਾਵਾਂ ਖ਼ਤਮ ਕਰਨ ਦੇ ਹੁਕਮ ਦਿੱਤੇ ਹਨ। ਉਕਤ ਹੁਕਮਾਂ ਦੀ ਇੱਕ ਕਾਪੀ ਮੋਗਾ ਦੀ ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਨੂੰ ਵੀ ਭੇਜੀ ਗਈ ਹੈ।
ਕੋਵਿਡ ਦੀ ਜਾਅਲੀ ਨੈਗੇਟਿਵ ਰਿਪੋਰਟ ਬਣਾਉਣ ਵਾਲਾ ਨੋਡਲ ਡਾਕਟਰ ਬਰਖ਼ਾਸਤ - ਕੋਵਿਡ ਦੀ ਜਾਅਲੀ ਨੈਗੇਟਿਵ ਰਿਪੋਰਟ
ਐਨਆਰਆਈ ਵਿਅਕਤੀਆਂ ਤੋਂ 3500 ਰੁਪਏ ਪ੍ਰਤੀ ਵਿਅਕਤੀ ਰਿਸ਼ਵਤ ਲੈ ਕੇ ਉਨ੍ਹਾਂ ਨੂੰ ਕੋਰੋਨਾ ਦੀ ਜਾਅਲੀ (ਨੈਗੇਟਿਵ) ਰਿਪੋਰਟ ਬਣਾ ਕੇ ਦੇਣ ਵਾਲੇ ਮੋਗਾ ਦੇ ਸਿਵਲ ਹਸਪਤਾਲ ਦੇ ਡਾ. ਨਰੇਸ਼ ਆਂਵਲਾ ਉੱਤੇ ਸਿਹਤ ਵਿਭਾਗ ਨੇ ਸਖ਼ਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ। ਨੈਸ਼ਨਲ ਹੈਲਥ ਮਿਸ਼ਨ ਦੇ ਡਾਇਰੈਕਟਰ ਨੇ ਇੱਕ ਪੱਤਰ ਜਾਰੀ ਕਰਦਿਆਂ ਡਾ. ਨਰੇਸ਼ ਆਵਲਾ ਨੂੰ ਇੱਕ ਹਫ਼ਤੇ ਦਾ ਸਮਾਂ ਦਿੰਦਿਆਂ ਉਨ੍ਹਾਂ ਦੀਆਂ ਸੇਵਾਵਾਂ ਖ਼ਤਮ ਕਰਨ ਦੇ ਹੁਕਮ ਦਿੱਤੇ ਹਨ।
ਮੋਗਾ ਦੇ ਸਹਾਇਕ ਸਿਵਲ ਸਰਜਨ ਡਾ. ਜਸਵੰਤ ਸਿੰਘ ਦਾ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ ਦੌਰਾਨ ਸਿਵਲ ਸਰਜਨ ਦੇ ਹੁਕਮਾਂ ਮੁਤਾਬਕ ਦੋਸ਼ੀ ਡਾਕਟਰ ਨਰੇਸ਼ ਆਂਵਲਾ ਨੂੰ ਕੋਵਿਡ-19 ਸੰਬੰਧੀ ਨੋਡਲ ਅਫ਼ਸਰ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਜਦੋਂ ਕੋਰੋਨਾ ਮਹਾਂਮਾਰੀ ਦੌਰਾਨ ਵਿਦੇਸ਼ ਭੇਜਣ ਦਾ ਸਿਲਸਿਲਾ ਸ਼ੁਰੂ ਹੋਇਆ ਉਦੋਂ ਤੋਂ ਹੀ ਡਾ. ਨਰੇਸ਼ ਐੱਨਆਰਆਈ ਵਿਅਕਤੀਆਂ ਤੋਂ ਰਿਸ਼ਵਤ ਲੈ ਕੇ ਉਨ੍ਹਾਂ ਨੂੰ ਕੋਰੋਨਾ ਨੈਗੇਟਿਵ ਰਿਪੋਰਟ ਬਣਾ ਕੇ ਦੇ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ਦੀ ਜਾਂਚ ਡੀਸੀ ਨੇ ਐਸਐਸਪੀ ਤੋਂ ਕਰਵਾਈ ਹੈ ਜਿਸ ਵਿੱਚ ਇਹ ਪਤਾ ਲੱਗਾ ਹੈ ਕਿ ਨਰੇਸ਼ ਆਂਵਲਾ ਕੋਰੋਨਾ ਨੈਗੇਟਿਵ ਰਿਪੋਰਟ ਬਣਾਉਣ ਲਈ ਰਿਸ਼ਵਤ ਲੈਂਦਾ ਸੀ। ਇਸ ਤੋਂ ਬਾਅਦ ਹੀ ਵਿਭਾਗ ਨੇ ਡਾ. ਨਰੇਸ਼ ਨੂੰ ਇੱਕ ਹਫ਼ਤੇ ਦਾ ਨੋਟਿਸ ਜਾਰੀ ਕੀਤਾ ਜਿਸ ਮਗਰੋਂ ਉਨ੍ਹਾਂ ਦੀਆਂ ਸੇਵਾਵਾਂ ਖ਼ਤਮ ਹੋ ਜਾਣਗੀਆਂ।
ਦੱਸ ਦਈਏ ਕਿ ਬੀਤੀ 11 ਅਗਸਤ ਨੂੰ ਮੋਗਾ ਸਿਵਲ ਹਸਪਤਾਲ ਵਿੱਚ ਡਾ. ਹਰਜੋਤ ਕਮਲ ਆਪਣੇ ਕੁਝ ਸਾਥੀਆਂ ਨਾਲ ਆਪਣਾ ਕੋਰੋਨਾ ਟੈਸਟ ਕਰਵਾਉਣ ਲਈ ਪਹੁੰਚੇ ਸਨ। ਇਸ ਦੌਰਾਨ ਵਿਧਾਇਕ ਡਾ. ਹਰਜੋਤ ਨੂੰ ਚਰਨਜੀਤ ਨਾਮਕ ਐਨਆਰਆਈ ਵਿਅਕਤੀ ਨੇ ਸ਼ਿਕਾਇਤ ਕੀਤੀ ਸੀ ਕਿ ਸਿਵਲ ਹਸਪਤਾਲ ਦੇ ਐਪਡੀਮੋਲੋਜਿਸਟ ਡਾ. ਨਰੇਸ਼ ਨੇ ਉਨ੍ਹਾਂ ਕੋਲੋਂ 3500 ਰੁਪਏ ਪ੍ਰਤੀ ਵਿਅਕਤੀ ਰਿਸ਼ਵਤ ਲੈ ਕੇ ਉਨ੍ਹਾਂ ਦੇ 9 ਪਰਿਵਾਰਕ ਮੈਂਬਰਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਦੇਣ ਦਾ ਵਾਅਦਾ ਕੀਤਾ ਸੀ, ਪਰ ਪੈਸੇ ਲੈਣ ਦੇ ਬਾਵਜੂਦ ਉਨ੍ਹਾਂ ਨੂੰ ਡਾਕਟਰ ਵੱਲੋਂ ਕੋਰੋਨਾ ਦੀ ਨੈਗੇਟਿਵ ਰਿਪੋਰਟ ਨਹੀਂ ਦਿੱਤੀ ਗਈ। ਇਸ ਦੇ ਚਲਦੇ ਉਹ ਤੇ ਉਸ ਦਾ ਪਰਿਵਾਰ ਵਿਦੇਸ਼ ਨਹੀਂ ਜਾ ਸਕਿਆ। ਇਸ ਤੋਂ ਬਾਅਦ ਵਿਧਾਇਕ ਡਾ. ਹਰਜੋਤ ਨੇ ਡਾ. ਨਰੇਸ਼ ਦੇ ਖ਼ਿਲਾਫ਼ ਡਿਪਟੀ ਕਮਿਸ਼ਨਰ ਸੰਦੀਪ ਹੰਸ ਮੋਗਾ ਨੂੰ ਲਿਖਤ ਸ਼ਿਕਾਇਤ ਦਿੱਤੀ ਸੀ। ਉਕਤ ਸ਼ਿਕਾਇਤ ਦੇ ਆਧਾਰ ਤੇ ਕਰਵਾਈ ਗਈ ਜਾਂਚ ਦੌਰਾਨ ਰਿਸ਼ਵਤ ਦੇ ਦੋਸ਼ ਸਹੀ ਪਾਏ ਗਏ ਸਨ।