ਮੋਗਾ: ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਵਿੱਚ 14 ਅਪ੍ਰੈਲ ਤੱਕ ਕਰਫਿਊ ਲਗਾਇਆ ਗਿਆ ਹੈ। ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਕਰਫਿਊ ਦੌਰਾਨ ਮੈਡੀਕਲ ਸਹੂਲਤਾਂ ਮਿਲਣਗੀਆਂ ਪਰ ਅਸਲੀਅਤ ਕੁਝ ਹੋਰ ਹੀ ਹੈ।
ਕਰਫਿਊ ਦੌਰਾਨ ਨਹੀਂ ਮਿਲੀ ਮੈਡੀਕਲ ਸਹਾਇਤਾ, ਸੜਕ 'ਤੇ ਹੀ ਦਿੱਤਾ ਬੱਚੇ ਨੂੰ ਜਨਮ
ਮੋਗਾ ਵਿੱਚ ਕਰਫਿਊ ਦੌਰਾਨ ਗਰਭਵਤੀ ਮਹਿਲਾ ਨੂੰ ਕੋਈ ਮੈਡੀਕਲ ਸਹਾਇਤਾ ਨਹੀਂ ਮਿਲੀ ਜਿਸ ਕਾਰਨ ਸੜਕ ਉੱਤੇ ਹੀ ਉਸ ਦੀ ਡਿਲੀਵਰੀ ਕਰਨੀ ਪਈ।
ਫ਼ੋਟੋ।
ਦਰਅਸਲ ਬੀਤੀ ਰਾਤ ਸ਼ਹਿਰ ਦੀ ਇੱਕ ਮਹਿਲਾ ਦੀ ਡਿਲੀਵਰੀ ਹੋਣੀ ਸੀ। ਉਨ੍ਹਾਂ ਹਰ ਹਸਪਤਾਲ ਜਾ ਕੇ ਵੇਖਿਆ ਪਰ ਕਿਸੇ ਵੀ ਹਸਪਤਾਲ ਦਾ ਦਰਵਾਜ਼ਾ ਨਹੀਂ ਖੁੱਲ੍ਹਿਆ ਸੀ ਅਤੇ ਨਾ ਹੀ ਕੋਈ ਡਾਕਟਰ ਉਨ੍ਹਾਂ ਦੀ ਸਹਾਇਤਾ ਲਈ ਅੱਗੇ ਆਇਆ ਜਿਸ ਕਾਰਨ ਮਹਿਲਾ ਦੀ ਡਿਲੀਵਰੀ ਸੜਕ ਉੱਤੇ ਹੀ ਕਰਨੀ ਪਈ।
2 ਪੁਲਿਸ ਅਧਿਕਾਰੀਆਂ ਨੇ ਮਹਿਲਾ ਦੀ ਡਿਲੀਵਰੀ ਵਿੱਚ ਉਨ੍ਹਾਂ ਦੀ ਮਦਦ ਕੀਤੀ ਅਤੇ ਮਹਿਲਾ ਨੂੰ ਉਸ ਦੇ ਘਰ ਪਹੁੰਚਾਇਆ। ਮਹਿਲਾ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਮੁਲਾਜ਼ਮਾਂ ਦਾ ਧੰਨਵਾਦ ਕੀਤਾ।