ਮੋਗਾ: ਸਿਵਲ ਹਸਪਤਾਲ ਵਿੱਚ ਉਸ ਸਮੇਂ ਹੱਥਾਂ-ਪੈਰਾਂ ਦੀ ਪੈ ਗਈ ਜਦੋਂ ਬਲੱਡ ਬੈਂਕ 'ਚ ਖੂਨ ਲੈਣ ਆਏ ਲੋਕਾਂ ਨੂੰ ਖੂਨ ਨਹੀਂ ਮਿਲਿਆ। ਜਿਸ ਕਾਰਨ ਲੋਕਾਂ 'ਚ ਗੁੱਸਾ ਵੇਖਣ ਨੂੰ ਮਿਲਿਆ।ਦਰਅਸਲ ਹਸਪਤਾਲ 'ਚ ਠੇਕੇਦਾਰ ਵੱਲੋਂ ਉਸਾਰੀ ਦਾ ਕੰਮ ਕੀਤਾ ਜਾ ਰਿਹਾ ਹੈ ਜਿਸ ਕਾਰਨ ਠੇਕੇਦਾਰ ਦੀ ਲਾਹਪ੍ਰਵਾਹੀ ਕਾਰਨ ਬਲੱਡ ਬੈਂਕ 'ਚ ਬਿਜਲੀ ਦੀ ਤਾਰ ਕੱਟੀ ਗਈ।ਇਸੇ ਕਾਰਨ 200 ਪਲਾਜ਼ਮਾ ਅਤੇ ਖੂਨ ਦੇ ਯੂਨਿਟ ਖਰਾਬ ਹੋਣ ਦਾ ਸ਼ੱਕ ਹੈ। ਹਸਪਤਾਲ ਵਿੱਚ ਦਾਖ਼ਲ ਆਪਣੀ ਮਾਂ ਲਈ ਖ਼ੂਨ ਦੀ ਯੂਨਿਟ ਲਈ ਆਏ ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਡੇਢ ਘੰਟਾ ਬਲੱਡ ਬੈਂਕ ਵਿੱਚ ਖੜ੍ਹਾ ਰਿਹਾ, ਪਰ ਬਿਜਲੀ ਸਪਲਾਈ ਬੰਦ ਹੋਣ ਕਾਰਨ ਖ਼ੂਨ ਨਹੀਂ ਮਿਲ ਸਕਿਆ। ਤਲਵੰਡੀ ਭਾਈ ਦੇ ਜਗਜੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰਕੇ ਲੋੜੀਂਦੀ ਕਾਰਵਾਈ ਕੀਤੀ ਜਾਵੇ।
ਠੇਕੇਦਾਰ 'ਤੇ ਇਲਜ਼ਾਮ: ਲੋਕਾਂ ਮੁਤਾਬਿਕ ਹਸਪਤਾਲ ਦੇ ਇਲੈਕਟ੍ਰੀਸ਼ੀਅਨ ਦੀ ਮਦਦ ਤੋਂ ਬਿਨਾਂ ਬਲੱਡ ਬੈਂਕ ਦੀ ਬਿਜਲੀ ਸਪਲਾਈ ਕੱਟ ਦਿੱਤੀ ਗਈ। ਇਸ ਬਾਰੇ ਜਦੋਂ ਸਿਹਤ ਅਧਿਕਾਰੀਆਂ ਨੂੰ ਪਤਾ ਲੱਗਾ ਤਾਂ ਚਾਰੇ ਪਾਸੇ ਦਹਿਸ਼ਤ ਦਾ ਮਾਹੌਲ ਬਣ ਗਿਆ। ਪਤਾ ਲੱਗਾ ਹੈ ਕਿ ਫਰੀਜ਼ਰ ਅਤੇ ਬਿਜਲੀ ਦੇ ਵੱਡੇ ਉਪਕਰਣ ਤੁਰੰਤ ਬੰਦ ਕਰ ਦਿੱਤੇ ਗਏ ਸਨ, ਜਿਸ ਕਾਰਨ 200 ਪਲਾਜ਼ਮਾ ਅਤੇ ਖੂਨ ਦੇ ਯੂਨਿਟ ਖਰਾਬ ਹੋਣ ਦਾ ਸ਼ੱਕ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਦੇ ਬਲੱਡ ਬੈਂਕ ਦੇ ਵਿਸਤਾਰ ਲਈ ਇਮਾਰਤ ਦੀ ਉਸਾਰੀ ਕੀਤੀ ਜਾ ਰਹੀ ਹੈ ਅਤੇ ਇਸੇ ਦੌਰਾਨ ਠੇਕੇਦਾਰ ਵੱਲੋਂ ਬਿਜਲੀ ਸਪਲਾਈ ਕੱਟ ਦਿੱਤੀ ਗਈ।
ਇਹ ਕਿਹੋ ਜਿਹੀ ਮਾਂ ! 10 ਮਹੀਨੇ ਦੇ ਬੱਚੇ ਨੂੰ ਲਾਵਾਰਿਸ ਛੱਡ ਕੇ ਖੁਦ ਉੱਥੋ ਭੱਜ ਗਈ, ਦੇਖੋ ਵੀਡੀਓ