ਪੰਜਾਬ

punjab

ETV Bharat / state

ਧਰਨੇ ਦੌਰਾਨ ਧੀ ਦੀ ਵਿਗੜੀ ਹਾਲਤ ਟੀਵੀ 'ਤੇ ਵੇਖ ਮਾਂ ਨੂੰ ਪਿਆ ਦਿਲ ਦਾ ਦੌਰਾ, ਹੋਈ ਮੌਤ - ਪਟਿਆਲਾ

ਮੋਗਾ: ਜ਼ਿਲ੍ਹਾ ਮੋਗਾ ਦੇ ਪਿੰਡ ਕੁੱਸਾ ਵਿਖੇ ਇੱਕ ਮਾਂ ਦੀ ਉਸ ਵੇਲੇ ਮੌਤ ਹੋ ਗਈ, ਜਦੋਂ ਉਸ ਨੇ ਟੀਵੀ 'ਤੇ ਚੱਲ ਰਹੀਆਂ ਖ਼ਬਰਾਂ ਵਿੱਚ ਆਪਣੀ ਧੀ ਦੀ ਹਾਲਤ ਵਿਗੜੀ ਹੋਈ ਵੇਖ ਲਈ। ਬੀਤੇ ਕਈ ਦਿਨਾਂ ਤੋ ਸਰਕਾਰ ਕੋਲੋਂ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੀਆਂ ਨਰਸਾਂ ਛੱਤ 'ਤੇ ਮਰਨਵਰਤ 'ਤੇ ਬੈਠੀਆਂ ਹਨ, ਇਨ੍ਹਾਂ ਨਰਸਾਂ ਵਿੱਚ ਮੋਗਾ ਦੇ ਪਿੰਡ ਕੁੱਸਾ ਦੀ ਮਨਪ੍ਰੀਤ ਕੌਰ ਵੀ ਸ਼ਾਮਲ ਸੀ।

ਧਰਨੇ ਦੌਰਾਨ ਧੀ ਦੀ ਵਿਗੜੀ ਹਾਲਤ ਟੀਵੀ 'ਤੇ ਵੇਖ ਮਾਂ ਨੂੰ ਪਿਆ ਦਿਲ ਦਾ ਦੌਰਾ

By

Published : Feb 10, 2019, 11:52 PM IST

ਦੱਸਣਯੋਗ ਹੈ ਕਿ ਕੜਾਕੇ ਦੀ ਠੰਡ ਅਤੇ ਮੀਂਹ ਵਿੱਚ ਧਰਨੇ 'ਤੇ ਬੈਠੀ ਮਨਪ੍ਰੀਤ ਦੀ ਸਿਹਤ ਵਿਗੜ ਗਈ ਸੀ ਜਿਸ ਦੀ ਲਾਈਵ ਫੂਟੇਜ ਘਰ ਬੈਠੀ ਮਨਪ੍ਰੀਤ ਕੌਰ ਦੀ ਮਾਂ ਗੁਰਨਾਮ ਕੌਰ ਨੇ ਵੇਖ ਲਈ, ਜਿਸ ਤੋਂ ਬਾਅਦ ਉਸ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਤੇ ਉਸ ਦੀ ਮੌਤ ਹੋ ਗਈ।

ਧਰਨੇ ਦੌਰਾਨ ਧੀ ਦੀ ਵਿਗੜੀ ਹਾਲਤ ਟੀਵੀ 'ਤੇ ਵੇਖ ਮਾਂ ਨੂੰ ਪਿਆ ਦਿਲ ਦਾ ਦੌਰਾ

ਮਾਂ ਨਾਲ ਵਾਪਰੀ ਇਹ ਘਟਨਾ ਸੁਣ ਕੇ ਘਰ ਪਹੁੰਚੀ ਨਰਸ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਸ ਨੇ ਆਪਣੀ ਮਾਂ ਦੀ ਮੌਤ ਲਈ ਕੈਪਟਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਜ਼ਿਕਰਯੋਗ ਹੈ ਕਿ ਮਨਪ੍ਰੀਤ ਕੌਰ ਵਿਧਵਾ ਹੈ ਅਤੇ ਉਸ ਦੇ ਦੋ ਬੱਚੇ ਵੀ ਹਨ।
ਮਾਂ ਦੀ ਮੌਤ ਲਈ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਮਨਪ੍ਰੀਤ ਨੇ ਕਿਹਾ ਕੇ ਜੇ ਕੈਪਟਨ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨ ਲੈਂਦੀ ਤਾਂ ਨਾ ਉਨਾਂ ਨੂੰ ਪ੍ਰਦਰਸ਼ਨ ਕਰਨਾ ਪੈਂਦਾ ਅਤੇ ਨਾ ਹੀ ਉਸ ਦੀ ਮਾਂ ਦੀ ਮੌਤ ਹੁੰਦੀ।

ABOUT THE AUTHOR

...view details