ਪੰਜਾਬ

punjab

ETV Bharat / state

ਪਿੰਡ ਲੋਪੋਂ 'ਚ 100 ਤੋਂ ਵੱਧ ਪਰਿਵਾਰਾਂ ਨੇ ਫੜਿਆ ਕਾਂਗਰਸ ਦਾ ਪੱਲਾ - ਪਿੰਡ ਲੋਪੋਂ ਚ 100 ਪਰਿਵਾਰ ਕਾਂਗਰਸ 'ਚ ਸ਼ਾਮਲ

ਮੋਗਾ ਦੇ ਪਿੰਡ ਲੋਪੋ ਵਿੱਚ 100 ਤੋਂ ਵੱਧ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਦਾ ਪੱਲਾ ਫੜਿਆ।

ਫ਼ੋਟੋ
ਫ਼ੋਟੋ

By

Published : Sep 2, 2020, 11:35 AM IST

ਮੋਗਾ: ਪਿੰਡ ਲੋਪੋਂ 'ਚ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ 100 ਤੋਂ ਵੱਧ ਪਰਿਵਾਰ ਕਾਂਗਰਸ 'ਚ ਸ਼ਾਮਲ ਹੋਏ। ਕਾਂਗਰਸ 'ਚ ਸ਼ਾਮਲ ਹੋਣ ਵਾਲਿਆਂ ਦਾ ਬੀਬੀ ਜਗਦਰਸ਼ਨ ਕੌਰ ਅਤੇ ਇਕਾਈ ਪ੍ਰਧਾਨ ਪਰਮਿੰਦਰ ਸਿੰਘ ਡਿੰਪਲ ਨੇ ਸਿਰੋਪਾਓ ਪਾ ਕੇ ਪਾਰਟੀ ਵਿੱਚ ਸਵਾਗਤ ਕੀਤਾ।

ਕਾਂਗਰਸ ਇਕਾਈ ਦੇ ਪ੍ਰਧਾਨ ਪਰਮਿੰਦਰ ਸਿੰਘ ਡਿੰਪਲ ਨੇ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਏ ਹਰ ਇੱਕ ਵਰਕਰ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ ਅਤੇ ਹਰੇਕ ਵਿਅਕਤੀ ਦੀ ਮੁਸ਼ਕਲ ਦਾ ਹੱਲ ਪਹਿਲ ਦੇ ਆਧਾਰ 'ਤੇ ਕੱਢਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਇਥੋਂ ਦਾ ਸਰਪੰਚ ਅਕਾਲੀ ਦਲ ਦਾ ਹੈ ਜਿਸ ਕਰਕੇ ਕੋਈ ਕੰਮਕਾਜ ਤੇ ਕੋਈ ਵਿਕਾਸ ਨਹੀਂ ਹੋ ਰਿਹਾ ਹੈ ਪਰ ਹੁਣ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਕੇ ਪਿੰਡ ਵਿੱਚ ਵਿਕਾਸ ਕਮੇਟੀ ਬਣਾ ਕੇ ਕੰਮ ਕਰਵਾਉਣਗੇ।

ਵੀਡੀਓ

ਡਿੰਪਲ ਨੇ ਕਿਹਾ ਕਿ ਪਿੰਡ ਦਾ ਸਰਪੰਚ ਜੋ ਅਕਾਲੀ ਦਲ ਨਾਲ ਸਬੰਧਤ ਹੈ, ਉਸ ਨੇ ਕੋਈ ਵੀ ਚੰਗਾ ਕੰਮ ਨਹੀਂ ਕੀਤਾ। ਸਰਬਸੰਮਤੀ ਦੇ ਨਾਂਅ 'ਤੇ ਵੋਟਾਂ ਇਕੱਠੀਆਂ ਕਰਕੇ ਸਰਪੰਚੀ ਲੈ ਕੇ ਆਪਣੇ ਨਿੱਜੀ ਸੁਆਰਥਾਂ ਲਈ ਵਰਤ ਰਿਹਾ ਹੈ।

ਇਸ ਮੌਕੇ ਜਸਵੰਤ ਸਿੰਘ ਪੱਪੀ ਰਾਊਕੇ ਨੇ ਕਿਹਾ ਕਿ ਜਿਹੜੇ ਲੋਕ ਕਾਂਗਰਸ ਤੋਂ ਨਾਰਾਜ਼ ਹੋ ਕੇ ਚਲੇ ਗਏ ਸਨ, ਉਹ ਵਾਪਸ ਆਉਣ ਲੱਗ ਗਏ ਹਨ। ਇਨ੍ਹਾਂ ਵਿੱਚ ਬੀਬੀ ਜਗਦਰਸ਼ਨ ਕੌਰ ਤੇ ਡਿੰਪਲ ਦੀ ਹੱਲਾਸ਼ੇਰੀ ਨਾਲ ਉਨ੍ਹਾਂ ਵਿੱਚ ਨਵਾਂ ਜੋਸ਼ ਭਰ ਗਿਆ ਹੈ।

ਪੰਚਾਇਤ ਮੈਂਬਰ ਗੁਰਭੇਜ ਸਿੰਘ ਭੇਜਾ ਨੇ ਕਿਹਾ ਕਿ ਜਦੋਂ ਕਾਂਗਰਸ ਦੀ ਸਰਕਾਰ ਹੁੰਦੀ ਹੈ ਤਾਂ ਸਰਪੰਚ ਦੂਜੀ ਪਾਰਟੀ ਦਾ ਹੁੰਦਾ ਹੈ ਜਿਸ ਕਰਕੇ ਪਿੰਡ ਦਾ ਕੋਈ ਵਿਕਾਸ ਨਹੀਂ ਹੁੰਦਾ ਹੈ। ਇਸ ਕਰਕੇ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ABOUT THE AUTHOR

...view details