ਮੋਗਾ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਸੰਘਰਸ਼ ਕਰ ਰਹੇ ਕਿਸਾਨਾਂ ਦਾ ਸਾਥ ਦੇਣ ਲਈ ਮੋਗਾ ਦੇ ਸਮਾਜਸੇਵੀਆਂ ਨੇ ਪ੍ਰਸ਼ਾਸਨ ਵੱਲੋਂ ਦਿੱਤੇ ਪ੍ਰਸ਼ੰਸਾ ਪੱਤਰ ਵਾਪਿਸ ਕਰਨ ਦਾ ਫ਼ੈਸਲਾ ਕੀਤਾ ਹੈ। ਬੀਤੇ ਦਿਨੀਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਢੀਂਡਸਾ ਨੇ ਆਪਣੇ ਪਦਮ ਵਿਭੂਸ਼ਣ ਇਸੇ ਸੰਘਰਸ਼ ਦੇ ਤਹਿਤ ਵਾਪਿਸ ਕਰ ਦਿੱਤੇ। ਹੁਣ ਇਸ ਲੜੀ ਦੇ ਤਹਿਤ ਸਮਾਜਸੇਵੀਆਂ ਨੇ ਵੀ ਆਪਣੇ ਇਨਾਮ ਵਾਪਿਸ ਕਰਨ ਦਾ ਫ਼ੈਸਲਾ ਲਿਆ।
ਪ੍ਰਸ਼ਾਸਨ ਦੇ ਦਿੱਤੇ ਪ੍ਰਸ਼ੰਸਾ ਪੱਤਰ ਵਾਪਿਸ ਕਰਨਗੇ ਮੋਗਾ ਦੇ ਸਮਾਜ ਸੇਵੀ - ਪ੍ਰਸ਼ੰਸਾ ਪੱਤਰ ਵਾਪਿਸ
ਖੇਤੀ ਵਿਰੋਧੀ ਕਾਨੂੰਨ ਰੱਦ ਕਰਨ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਮੋਗਾ ਦੇ ਸਮਾਜਸੇਵੀਆਂ ਨੇ ਵੀ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਪ੍ਰਸ਼ੰਸਾ ਪੱਤਰ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ।
ਸਮਾਜ ਸੇਵਾ ਦੇ ਕੰਮਾਂ 'ਚ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਗੁਰਪ੍ਰੀਤ ਸਿੰਘ ਜੱਸਲ, ਮਹਿੰਦਰਪਾਲ ਲੂੰਬਾ, ਬਲਜੀਤ ਸਿੰਘ ਆਦਿ ਨੇ ਮੀਡੀਆ ਨੂੰ ਸੰਬੋਧਨ ਕਰਦੇ ਇਹ ਘੋਸ਼ਣਾ ਕੀਤੀ।
ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਸਮਾਜਸੇਵੀ ਹਰ ਪੱਖੋਂ ਕਿਸਾਨਾਂ ਨਾਲ ਖੜ੍ਹੇ ਹਨ ਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਫ਼ੈਸਲੇ ਸਾ ਸਵਾਹਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਸ ਫੈਸਲੇ ਨਾਲ ਸਰਕਾਰ ਦੇ ਦਬਾਅ ਬਣੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੇਵਾ ਕਰਦੇ ਸਾਨੂੰ ਇਹ ਇਨਾਮ ਮਿਲੇ ਹਨ ਜੇਕਰ ਉਨ੍ਹਾਂ ਦੀ ਗੱਲ ਨਹੀਂ ਸੁਣੀ ਜਾਵੇਗੀ ਤਾਂ ਇਨ੍ਹਾਂ ਇਨਾਮਾਂ ਦਾ ਵੀ ਕੋਈ ਫਾਇਦਾ ਨਹੀਂ ਹੋਵੇਗਾ। ਉਨ੍ਹਾਂ ਨੇ ਸਰਕਾਰ ਨੂੰ ਅਪੀਲ਼ ਕੀਤੀ ਹੈ ਕਿ ਉਹ ਇਹ ਕਾਨੂੰਨ ਵਾਪਿਸ ਲੈਣ ਤੇ ਐਮਐਸਪੀ ਤੇ ਏਪੀਐਮਸੀ ਨੂੰ ਮਜਬੂਤ ਕਰਨ ਲਈ ਕਾਨੂੰਨ ਲੈ ਕੇ ਆਉਂਦੇ ਜਾਣ।