ਪੰਜਾਬ

punjab

ETV Bharat / state

Action Against E-rickshaw: ਮੋਗਾ ਟ੍ਰੈਫਿਕ ਪੁਲਿਸ ਨੇ ਕੀਤੀ ਈ-ਰਿਕਸ਼ਾ ਖਿਲਾਫ ਕਾਰਵਾਈ, ਸੰਗਲਾਂ ਨਾਲ ਬੰਨ੍ਹੇ E-rickshaw - News from moga

ਮੋਗਾ ਸ਼ਹਿਰ ਵਿੱਚ ਈ-ਰਿਕਸ਼ਾ ਕਾਰਨ ਟ੍ਰੈਫਿਕ ਸਮੱਸਿਆ ਪੈਦਾ ਹੋ ਰਹੀ ਹੈ। (Action Against E-rickshaw) ਇਸਨੂੰ ਲੈ ਕੇ ਲੋਕਾਂ ਵੱਲੋਂ ਸ਼ਿਕਾਇਤ ਕੀਤੀ ਗਈ ਤਾਂ ਪੁਲਿਸ ਨੇ ਈ-ਰਿਕਸ਼ਾ ਸੰਗਲ ਪਾ ਕੇ ਬੰਨ੍ਹ ਦਿੱਤੇ।

Moga Traffic Police has taken action against the e-rickshaw drivers
Action Against E-rickshaw : ਮੋਗਾ ਟ੍ਰੈਫਿਕ ਪੁਲਿਸ ਨੇ ਕੀਤੀ ਈ-ਰਿਕਸ਼ਾ ਖਿਲਾਫ ਕਾਰਵਾਈ, ਸੰਗਲਾਂ ਨਾਲ ਬੰਨ੍ਹੇ E-rickshaw

By ETV Bharat Punjabi Team

Published : Sep 11, 2023, 6:07 PM IST

ਟ੍ਰੈਫਿਕ ਇੰਚਾਰਜ ਹਕੀਕਤ ਸਿੰਘ ਜਾਣਕਾਰੀ ਦਿੰਦੇ ਹੋਏ।

ਮੋਗਾ : ਮੋਗਾ ਵਿੱਚ ਈ-ਰਿਕਸ਼ਾ ਸ਼ਹਿਰ ਦੀ ਆਵਾਜਾਈ ਨੂੰ ਪ੍ਰਭਾਵਿਤ ਕਰ ਰਹੇ ਹਨ। ਕਈ ਵਾਰ ਭਿਆਨਕ ਹਾਦਸੇ (Action Against E-rickshaw) ਵੀ ਵਾਪਰ ਚੁੱਕੇ ਹਨ। ਜੇਕਰ ਮੋਗਾ ਵਿੱਚ ਆਬਾਦੀ ਦੀ ਗੱਲ ਕਰੀਏ ਤਾਂ ਇੱਥੇ ਆਬਾਦੀ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਈ-ਰਿਕਸ਼ਾ ਚੱਲ ਰਹੇ ਹਨ। ਮੋਗਾ ਟ੍ਰੈਫਿਕ ਪੁਲਿਸ ਨੇ ਈ-ਰਿਕਸ਼ਾ ਵਾਲਿਆਂ ਖਿਲਾਫ ਕਾਰਵਾਈ ਕਰਦੇ ਹੋਏ ਉਨ੍ਹਾਂ ਦੇ ਈ-ਰਿਕਸ਼ਾ ਨੂੰ ਸੰਗਲ ਪਾ ਕੇ ਤਾਲੇ ਲਗਾ ਦਿੱਤੇ ਹਨ।

ਲੋਕਾਂ ਨੇ ਕੀਤੀ ਸੀ ਸ਼ਿਕਾਇਤ :ਜਾਣਕਾਰੀ ਮੁਤਾਬਿਕ ਆਮ ਲੋਕਾਂ ਤੋਂ ਮਿਲ ਰਹੀਆਂ ਸ਼ਿਕਾਇਤਾਂ ਨੂੰ ਦੇਖਦਿਆਂ ਮੋਗਾ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ। ਹਾਲਾਂਕਿ ਕੁਝ ਈ-ਰਿਕਸ਼ਾ ਚਾਲਕਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ ਹੈ। ਟ੍ਰੈਫਿਕ ਇੰਚਾਰਜ (Harassment due to e-rickshaws in Moga) ਹਕੀਕਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੇ ਕਾਰਨ ਸ਼ਹਿਰ 'ਚ ਜ਼ਿਆਦਾ ਟਰੈਫਿਕ ਦੀ ਸਮੱਸਿਆ ਪੈਦਾ ਹੋ ਗਈ ਹੈ, ਜਿਸ ਕਾਰਨ ਕਈ ਲੋਕਾਂ ਨੂੰ ਜੁਰਮਾਨੇ ਵੀ ਕੀਤੇ ਗਏ। ਇਸ ਨੂੰ ਲੈ ਕੇ ਕਈ ਵਾਰ ਸਮਝਾਇਆ ਵੀ ਗਿਆ ਹੈ ਪਰ ਇਹ ਲੋਕ ਬਾਜ ਨਹੀਂ ਆ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਕਈ ਵਾਰ ਅਜਿਹਾ ਵੀ ਹੋਇਆ ਹੈ ਕਿ ਐਂਬੂਲੈਂਸਾਂ ਨੂੰ ਵੀ ਰਸਤਾ ਨਹੀਂ ਦਿੱਤਾ ਜਾ ਰਿਹਾ ਸੀ। ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਅਸੀਂ ਉਨ੍ਹਾਂ ਨੂੰ ਰੋਕਣਾ ਸ਼ੁਰੂ ਕਰ ਦਿੱਤਾ ਹੈ। ਉਥੇ ਹੀ ਟ੍ਰੈਫਿਕ ਇੰਚਾਰਜ ਨੇ ਕਿਹਾ ਜਿਹੜੇ ਮੁੰਡੇ ਬੁਲਟ ਮੋਟਰਸਾਇਕਲ ਦੇ ਪਟਾਕੇ ਵਜਾਉਂਦੇ ਹਨ ਉਹਨਾਂ ਉੱਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਟ੍ਰੈਫਿਕ ਪ੍ਰਬੰਧ ਨੂੰ ਵਿਗਾੜਨ ਵਾਲੇ ਬਖਸ਼ੇ ਨਹੀਂ ਜਾਣਗੇ।

ABOUT THE AUTHOR

...view details