ਮੋਗਾ: ਪੰਜਾਬ 'ਚ ਸ਼ੁੱਕਰਵਾਰ ਨੂੰ ਮੋਗਾ 'ਚ ਵਾਪਰੇ ਭਿਆਨਕ ਹਾਦਸੇ ਦੌਰਾਨ 2 ਬੱਸਾਂ ਦੀ ਟੱਕਰ 'ਚ ਬਹੁਤ ਸਾਰੇ ਕਾਂਗਰਸੀ ਵਰਕਰਾਂ ਦੇ ਜਖ਼ਮੀ ਹੋਣ ਦੀ ਖਬਰ ਹੈ, ਜਿਨ੍ਹਾਂ ਵਿੱਚ ਦੀ ਮੌਤ ਦੀ ਖ਼ਬਰ ਹੈ, ਉੱਥੇ ਹੀ ਜ਼ਖ਼ਮੀ ਲੋਕਾਂ ਦਾ ਹਾਲਚਾਲ ਪੁੱਛਣ ਲਈ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂੰ ਸੂਦ ਆਪਣੀ ਭੈਣ ਮਾਲਿਕਾ ਸੂਦ ਤੇ ਭਣੋਈਏ ਸੱਚਰ ਸੂਦ ਨਾਲ ਮੋਗਾ ਦੇ ਸਿਵਲ ਹਸਪਤਾਲ 'ਚ ਗਏ।
ਮ੍ਰਿਤਕਾਂ ਤੇ ਜਖ਼ਮੀਆਂ ਲਈ ਮੁਆਵਜੇ ਦਾ ਐਲਾਨ
ਸੋਨੂੰ ਸੂਦ ਨੇ ਜਾਣਿਆ ਹਾਦਸਾ ਪੀੜਤਾਂ ਹਾਲ, ਮਾਲੀ ਸਹਾਇਤਾ ਦਾ ਵਿਰਾਨ ਸੋਨੂੰ ਸੂਦ ਦੀ ਭੈਣ ਮਾਲਿਕਾ ਸੂਦ ਆਪਣੀ ਸੁਸਾਇਟੀ ਵੱਲੋਂ ਜਖ਼ਮੀਆਂ ਨੂੰ 25-25 ਹਜ਼ਾਰ 'ਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 50-50 ਹਜ਼ਾਰ ਦਾ ਐਲਾਨ ਕੀਤਾ ਹੈ, ਦੱਸ ਦਈਏ ਕਿ ਹਾਦਸਾਗ੍ਰਸਤ ਹੋਈਆਂ ਬੱਸਾਂ ਚੋਂ ਇੱਕ ਬੱਸ 'ਚ ਸਿੱਧੂ ਸਮਰਥਕ ਸਨ 'ਤੇ ਉਹ ਸਿੱਧੂ ਦੇ ਤਾਜਪੋਸ਼ੀ ਸਮਾਗਮ ਵਿੱਚ ਪਹੁੰਚ ਰਹੇ ਸਨ। ਉੱਧਰ ਕੈਪਟਨ ਅਮਰਿੰਦਰ ਸਿੰਘ ਨੇ ਇਸ ਹਾਦਸੇ 'ਚ ਮਾਰੇ ਗਏ,ਕਾਂਗਰਸੀ ਵਰਕਰਾਂ ਦੇ ਪਰਿਵਾਰਾਂ ਨੂੰ ਮਾਲੀ ਮਦਦ ਦੇਣ ਦਾ ਭਰੋਸਾ ਦਿੱਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ,ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਕੇ ਅਸਲ ਦੌਸ਼ੀਆਂ 'ਤੇ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:- ਸਿੱਧੂ ਦੀ ਤਾਜਪੋਸ਼ੀ ਲਈ ਜਾ ਰਹੀ ਬੱਸ ਤੇ ਰੋਡਵੇਜ ਬੱਸ ਦੀ ਭਿਆਨਕ ਟੱਕਰ, 5 ਮੌਤਾਂ