ਪੰਜਾਬ

punjab

ਦੁਸਹਿਰੇ ਦੇ ਮੱਦੇਨਜ਼ਰ ਮੋਗਾ ਵਿੱਚ ਚੱਪੇ-ਚੱਪੇ ਉੱਤੇ ਪੁਲਿਸ ਦਾ ਪਹਿਰਾ

By

Published : Oct 7, 2019, 9:25 PM IST

ਮੋਗਾ ਸ਼ਹਿਰ ਵਿੱਚ ਚੱਪੇ-ਚੱਪੇ ਉੱਤੇ ਪੁਲਿਸ ਦਾ ਪਹਿਰਾ ਹੈ। ਆਉਣ-ਜਾਣ ਵਾਲੀਆਂ ਰੇਲ-ਗੱਡੀਆਂ ਨੂੰ ਰੋਕ ਕੇ ਚੈੱਕ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਖੋਜੀ ਕੁੱਤਿਆਂ ਦੀ ਮਦਦ ਨਾਲ ਪੁਲਿਸ ਜਾਂਚ ਪੜਤਾਲ ਵੀ ਕਰ ਰਹੀ ਹੈ।

ਦੁਸਹਿਰੇ ਦੇ ਮੱਦੇਨਜ਼ਰ ਮੋਗਾ ਵਿੱਚ ਚੱਪੇ-ਚੱਪੇ ਉੱਤੇ ਪੁਲਿਸ ਦਾ ਪਹਿਰਾ

ਮੋਗਾ : ਪੁਲਿਸ ਵੱਲੋਂ ਐੱਸਐੱਸਪੀ ਅਮਰਜੀਤ ਸਿੰਘ ਬਾਜਵਾ ਦੇ ਨਿਰਦੇਸ਼ਾਂ ਹੇਠ ਐੱਸਪੀ ਐੱਚ ਰਤਨ ਸਿੰਘ ਬਰਾੜ ਦੀ ਅਗਵਾਈ ਵਿੱਚ ਡੀਐੱਸਪੀ ਸਿਟੀ ਪਰਮਜੀਤ ਸਿੰਘ ਸੰਧੂ ਸਮੇਤ ਪੁਲਿਸ ਪਾਰਟੀ ਰੇਲਵੇ ਸਟੇਸ਼ਨ ਮੋਗਾ ਦੀ ਚੈਕਿੰਗ ਕੀਤੀ ।

ਦੁਸਹਿਰੇ ਦੇ ਤਿਓਹਾਰ ਨੂੰ ਮੁੱਖ ਰੱਖਦਿਆਂ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ। ਚੱਪੇ-ਚੱਪੇ ਉੱਤੇ ਪੁਲਿਸ ਵੱਲੋਂ ਪਹਿਰਾ ਦਿੱਤਾ ਜਾ ਰਿਹਾ ਹੈ। ਇਸੇ ਦੇ ਤਹਿਤ ਹੀ ਪੁਲਿਸ ਵੱਲੋਂ ਰੇਲਵੇ ਸਟੇਸ਼ਨ ਤੇ ਆਉਣ ਜਾਣ ਵਾਲੀਆਂ ਰੇਲ ਗੱਡੀਆਂ ਦੀ ਚੈਕਿੰਗ ਕੀਤੀ ਗਈ ।

ਵੇਖੋ ਵੀਡੀਓ।

ਪੁਲਿਸ ਵੱਲੋਂ ਯਾਤਰੀਆਂ ਦੇ ਸਾਮਾਨ ਅਤੇ ਖੋਜੀ ਕੁੱਤਿਆਂ ਨਾਲ ਰੇਲਾਂ ਦੀ ਤਲਾਸ਼ੀ ਲਈ ਗਈ । ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਹੇਠ ਪੁਲਿਸ ਵੱਲੋਂ ਪੁਲਿਸ ਸਟੇਸ਼ਨ ਦੇ ਨਾਲ ਲੱਗਦੇ ਏਰੀਏ ਵਿਚ ਵੀ ਸਰਚ ਅਭਿਆਨ ਚਲਾਇਆ ਗਿਆ।

ਇਸ ਮੌਕੇ 'ਸਰਬੱਤ ਦਾ ਭਲਾ' ਰੇਲ ਗੱਡੀ, ਜੋ ਕਿ ਦਿੱਲੀ ਜਾ ਰਹੀ ਸੀ ਮੋਗਾ ਰੇਲਵੇ ਸਟੇਸ਼ਨ ਉੱਤੇ ਪੁਲਿਸ ਵੱਲੋਂ ਚੈੱਕ ਕੀਤਾ ਗਿਆ।

ਇਸ ਸਬੰਧੀ ਵਿੱਚ ਜਾਣਕਾਰੀ ਦਿੰਦੇ ਹੋਏ ਐੱਸਪੀ ਐੱਚ ਰਤਨ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਤਿਉਹਾਰਾਂ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਵਿੱਚ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਸਖ਼ਤ ਇੰਤਜਾਮ ਕੀਤੇ ਗਏ ਹਨ ਜਿਸ ਦੇ ਤਹਿਤ ਹੀ ਸ਼ਹਿਰ ਵਿੱਚ ਜਗ੍ਹਾ-ਜਗ੍ਹਾ ਉੱਤੇ ਪੁਲਿਸ ਬਲ ਤਾਇਨਾਤ ਹਨ ਜੋ ਆਉਣ ਜਾਣ ਵਾਲੀਆਂ ਗੱਡੀਆਂ ਨੂੰ ਚੈੱਕ ਕਰ ਰਹੇ ਹਨ।

ਉਨ੍ਹਾਂ ਦੱਸਿਆ ਕਿ ਦੁਸਹਿਰਾ ਮਨਾਉਣ ਵਾਲੀਆਂ ਕਮੇਟੀਆਂ ਨਾਲ ਵੀ ਉਨ੍ਹਾਂ ਨੇ ਪੂਰਾ ਤਾਲਮੇਲ ਕਰ ਕੇ ਸੁਰੱਖਿਆ ਦੇ ਪੁਖ਼ਤਾ ਇੰਤਜਾਮ ਕੀਤੇ ਹਨ ਤਾਂ ਜੋ ਰਾਵਣ ਦਹਿਨ ਵੇਲੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ । ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕੋਈ ਵੀ ਸ਼ੱਕੀ ਵਿਅਕਤੀ ਜਾਂ ਕੋਈ ਲਾਵਾਰਿਸ ਚੀਜ਼ ਨਜ਼ਰ ਪੈਂਦੀ ਹੈ ਤਾਂ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰਨ ।

ਇਹ ਵੀ ਪੜ੍ਹੋ : ਮੋਗਾ: ਸੜਕ ਹਾਦਸੇ 'ਚ 60 ਸਾਲਾਂ ਬਜ਼ੁਰਗ ਦੀ ਮੌਤ

ABOUT THE AUTHOR

...view details