ਮੋਗਾ :ਮੋਗਾ ਦੇ ਕੋਟਕਪੂਰਾ ਬਾਈਪਾਸ ਦੇ ਲਾਗੇ ਹੋਟਲ ਰੌਕ ਸਟਾਰ 'ਤੇ ਪੁਲਿਸ ਨੇ ਸਖਤੀ ਕੀਤੀ ਹੈ। ਜਾਣਕਾਰੀ ਅਨੁਸਾਰ ਹੋਟਲ ਨੂੰ ਮਾਣਯੋਗ ਅਦਾਲਤ ਦੇ ਹੁਕਮਾਂ ਉੱਤੇ ਸੀਲ ਕਰ ਦਿੱਤਾ ਗਿਆ ਹੈ। ਇਹ ਵੀ ਜ਼ਿਕਰਯੋਗ ਹੈ ਕਿ ਇਸ ਹੋਟਲ ਵਿਚ ਕਥਿਤ ਤੌਰ 'ਤੇ ਚੱਲਦੇ ਦੇਹ ਵਪਾਰ ਦੇ ਅੱਡੇ ਦਾ ਪਰਦਾਫ਼ਾਸ਼ ਕਰਦਿਆਂ ਥਾਣਾ ਸਿਟੀ ਮੋਗਾ-1 ਦੇ ਮੁਖੀ ਆਤਿਸ਼ ਭਾਟੀਆਂ ਨੇ ਤਿੰਨ ਦਿਨ ਪਹਿਲਾਂ ਹੋਟਲ ਵਿੱਚ ਵੱਡੀ ‘ਰੇਡ’ ਕੀਤੀ ਸੀ ਅਤੇ ਇਸ ਮਗਰੋਂ 6 ਜੋੜਿਆਂ ਸਮੇਤ ਹੋਟਲ ਦੇ ਸੰਚਾਲਕਾਂ ਅਤੇ ਮੈਨੇਜਰ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ।
ਮੋਗਾ ਦੇ ਇਸ ਹੋਟਲ 'ਚ ਹੁੰਦਾ ਸੀ ਗਲਤ ਕੰਮ, ਪੁਲਿਸ ਨੇ ਹੋਟਲ ਮਾਲਕਾਂ 'ਤੇ ਕੀਤੀ ਸਖ਼ਤ ਕਾਰਵਾਈ, ਇਤਰਾਜ਼ਯੋਗ ਹਾਲਤ 'ਚ ਫੜ੍ਹੇ ਜੋੜੇ - ਹੋਟਲਾਂ ਚ ਦੇਹ ਵਪਾਰ ਦਾ ਧੰਦਾ
ਮੋਗਾ ਦੇ ਕੋਟਕਪੂਰਾ ਬਾਈਪਾਸ ਲਾਗੇ ਹੋਟਲ ਰੌਕ ਸਟਾਰ ਨੂੰ ਪੁਲਿਸ ਨੇ ਸਖਤੀ ਕਰਦਿਆਂ ਹਾਈਕੋਰਟ ਦੇ ਹੁਕਮਾਂ ਉੱਤੇ ਸੀਲ ਕਰ ਦਿੱਤਾ ਹੈ। ਇਹ ਕਾਰਵਾਈ ਦੇਹ ਵਪਾਰ ਦੇ ਧੰਦੇ ਨੂੰ ਰੋਕਣ ਲਈ ਕੀਤੀ ਗਈ ਹੈ।
ਚਲ ਰਹੀ ਹੈ ਹੋਟਲ ਸੰਬੰਧੀ ਜਾਂਚ :ਇਹ ਵੀ ਯਾਦ ਰਹੇ ਕਿ ਇਸ ਮਾਮਲੇ ਦੀ ਹਾਲੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਸੇ ਦੌਰਾਨ ਹੀ ਪੁਲਿਸ ਨੇ ਮਾਣਯੋਗ ਅਦਾਲਤ ਦੇ ਹੁਕਮਾਂ 'ਤੇ ਅੱਜ ਇਹ ਵੱਡੀ ਕਾਰਵਾਈ ਕੀਤੀ ਹੈ। ਥਾਣਾ ਮੁਖੀ ਆਤਿਸ਼ ਭਾਟੀਆਂ ਨੇ ਦੱਸਿਆ ਕਿ ਇਸ ਹੋਟਲ ਵਿਚ ਅੱਗੇ ਤੋਂ ਦੇਹ ਵਪਾਰ ਦਾ ਧੰਦਾ ਨਾ ਹੋਵੇ ਇਸ ਲਈ ਕੋਰਟ ਦੇ ਹੁਕਮਾਂ 'ਤੇ ਇਸ ਹੋਟਲ ਨੂੰ ਸੀਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਹੋਟਲ ਵਿਚ ਕੁੜੀਆਂ ਨੂੰ ਲਿਆ ਕੇ ਰੱਖਿਆ ਜਾਂਦਾ ਸੀ ਅਤੇ ਗਾਹਕਾਂ ਦੀ ਲੋੜ ਅਨੁਸਾਰ ਉਨ੍ਹਾਂ ਨੂੰ ਭੇਜਿਆ ਜਾਂਦਾ ਸੀ।
ਬਾਕੀ ਹੋਟਲ ਸੰਚਾਲਕਾਂ ਨੂੰ ਵੀ ਵਰਜਨਾਂ :ਉਨ੍ਹਾਂ ਕਿਹਾ ਕਿ ਹੋਟਲ ਵਿਚ ਲੜਕੀਆਂ ਦਾ ਸ਼ੋਸ਼ਣ ਵੀ ਹੁੰਦਾ ਸੀ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਇਸ ਲਈ ਕੀਤੀ ਗਈ ਹੈ ਕਿ ਕੋਈ ਹੋਰ ਠੇਕੇਦਾਰ ਇਸ ਨੂੰ ਠੇਕੇ 'ਤੇ ਲੈ ਕੇ ਮੁੜ ਇਹ ਧੰਦਾ ਨਾ ਕਰੇ। ਉਨ੍ਹਾਂ ਕਿਹਾ ਕਿ ਮਾਮਲੇ ਵਿਚ ਨਾਮਜ਼ਦ ਠੇਕੇਦਾਰਾਂ ਅਤੇ ਮੈਨੇਜਰਾਂ ਨੂੰ ਕਾਬੂ ਕਰਨ ਲਈ ‘ਰੋਡ' ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੋਟਲ ਸੰਚਾਲਕਾਂ ਵੱਲੋਂ ਅੰਦਰੋਂ ਪਹਿਲਾਂ ਹੀ ਹੋਟਲ ਨੂੰ ਬੰਦ ਕਰ ਦਿੱਤਾ ਸੀ ਅਤੇ ਇਸ ਨੂੰ ਪੁਲਸ ਵੱਲੋਂ ਬਾਹਰੋਂ ਸੀਲ ਕਰ ਦਿੱਤਾ ਹੈ। ਉਨ੍ਹਾਂ ਹੋਟਲ ਸੰਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਤਰ੍ਹਾਂ ਦਾ ਵੀ ਗਲਤ ਧੰਦਾ ਨਾ ਕਰਨ। ਉਨ੍ਹਾਂ ਕਿਹਾ ਕਿ ਕਿਸੇ ਵੀ ਠਹਿਰਨ ਵਾਲੇ ਵਿਅਕਤੀ ਕੋਲੋਂ ਆਲੀ. ਡੀ. ਪਫ ਸਮੇਤ ਹੋਰ ਕਾਗਜ਼ਾਤ ਲਏ ਜਾਣ।