ਮੋਗਾ: ਜ਼ਿਲ੍ਹਾ ਪੁਲਿਸ ਦੀ ਮੁਸਤੈਦੀ ਦੇ ਚੱਲਦਿਆਂ ਲੁਧਿਆਣਾ ਤੋਂ ਅਗ਼ਵਾ ਹੋਇਆ ਦੋ ਸਾਲਾ ਬੱਚਾ ਕੁੱਝ ਘੰਟਿਆਂ ਵਿੱਚ ਹੀ ਬਰਾਮਦ ਕਰ ਲਿਆ ਗਿਆ ਹੈ। ਬੱਚੇ ਨੂੰ ਸਹੀ ਸਲਾਮਤ ਮਾਪਿਆਂ ਸਪੁਰਦ ਕਰਨ ਲਈ ਲੁਧਿਆਣਾ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ।
ਮੋਗਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੀਤੇ ਦਿਨ ਲੁਧਿਆਣਾ ਤੋਂ ਇੱਕ 2 ਸਾਲਾ ਬੱਚਾ ਵਿਨਮਰ ਗੁਪਤਾ ਪੁੱਤਰ ਪੰਕਜ ਗੁਪਤਾ ਦੁਪਹਿਰ 2 ਵਜੇ ਹਰਜਿੰਦਰ ਸਿੰਘ (ਜੋ ਕਿ ਅਗ਼ਵਾ ਕੀਤੇ ਗਏ ਬੱਚੇ ਦੇ ਪਰਿਵਾਰ ਦੇ ਨਾਲ ਡਰਾਈਵਰ ਵਜੋਂ ਕੰਮ ਕਰਦਾ ਸੀ) ਨੇ ਚਿੱਟੇ ਰੰਗ ਦੀ ਸਵਿਫ਼ਟ ਕਾਰ ਨੰਬਰ ਪੀਬੀ 10 ਐਫਐਲ 8134 'ਤੇ ਅਗ਼ਵਾ ਕਰ ਲਿਆ ਸੀ। ਉਪਰੰਤ ਕਥਿਤ ਦੋਸ਼ੀ ਨੇ ਬੱਚੇ ਨੂੰ ਛੱਡਣ ਬਦਲੇ ਪਰਿਵਾਰ ਕੋਲੋਂ 4 ਕਰੋੜ ਰੁਪਏ ਦੀ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ।
ਮੋਗਾ ਪੁਲਿਸ ਨੇ ਮੁਸਤੈਦੀ ਵਿਖਾਉਂਦਿਆਂ ਲੁਧਿਆਣਾ ਤੋਂ ਅਗ਼ਵਾ ਬੱਚਾ ਘੰਟਿਆਂ ਬਾਅਦ ਬਰਾਮਦ ਇਸ ਸਬੰਧੀ ਜਦੋਂ ਕਥਿਤ ਦੋਸ਼ੀ ਦੇ ਮੋਗਾ ਜ਼ਿਲ੍ਹੇ 'ਚ ਹੋਣ ਬਾਰੇ ਪਤਾ ਲੱਗਿਆ ਤਾਂ ਲੁਧਿਆਣਾ ਪੁਲਿਸ ਨੇ ਮੋਗਾ ਨਾਲ ਮਿਲ ਕੇ ਮਾਮਲੇ ਵਿੱਚ ਕਾਰਵਾਈ ਤੇਜ਼ ਕਰ ਦਿੱਤੀ। ਪੁਲਿਸ ਨੇ ਤੁਰੰਤ ਸਾਰੇ ਜ਼ਿਲ੍ਹੇ ਵਿੱਚ ਅਲਰਟ ਜਾਰੀ ਕਰ ਦਿੱਤਾ ਅਤੇ ਸਾਰੇ ਆਉਣ-ਜਾਣ ਵਾਲੇ ਰਸਤਿਆਂ ਉੱਤੇ ਚੈਕਿੰਗ ਕਰਨ ਲਈ ਆਰਆਰਪੀ ਆਰਐਸ/ ਪੀਸੀਆਰ ਵਾਹਨਾਂ ਸਮੇਤ ਗਸ਼ਤ ਕਰ ਰਹੀਆਂ ਪਾਰਟੀਆਂ ਨੂੰ ਲਾਮਬੰਦ ਕੀਤਾ ਗਿਆ।
ਕਥਿਤ ਦੋਸ਼ੀ ਦੇ ਪਰਿਵਾਰਕ ਮੈਂਬਰਾਂ ਕੋਲੋਂ ਵੀ ਪੁੱਛਗਿੱਛ ਕੀਤੀ ਗਈ, ਜਿਸ ਨਾਲ ਅਗ਼ਵਾਕਾਰਾਂ 'ਤੇ ਬੱਚੇ ਨੂੰ ਛੱਡਣ ਦਾ ਦਬਾਅ ਵੱਧ ਗਿਆ ਸੀ। ਉਪਰੰਤ ਮੁਲਜ਼ਮ ਬੁੱਧਵਾਰ ਸਵੇਰੇ ਬੱਚੇ ਨੂੰ ਕਾਰ ਵਿੱਚ ਸ਼ਾਮ ਨੂੰ ਕੋਟ ਈਸੇ ਖਾਂ ਖੇਤਰ ਵਿੱਚ ਛੱਡ ਗਏ, ਜਿਥੋਂ ਬੱਚੇ ਨੂੰ ਪੁਲਿਸ ਨੇ ਸਹੀ ਸਲਾਮਤ ਬਰਾਮਦ ਕਰ ਲਿਆ ਅਤੇ ਲੁਧਿਆਣਾ ਪੁਲਿਸ ਨੂੰ ਸੌਂਪ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਪੁਲਿਸ ਨੇ ਮਾਮਲੇ ਵਿੱਚ ਬੱਚੇ ਨੂੰ ਬਰਾਮਦ ਕਰਕੇ ਮਾਪਿਆਂ ਸਪੁਰਦ ਕਰਨ ਉਪਰੰਤ ਅੱਗੇ ਕਾਰਵਾਈ ਕਰਦੇ ਹੋਏ ਇੱਕ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਕਥਿਤ ਦੋਸ਼ੀ ਡਰਾਈਵਰ ਅਜੇ ਵੀ ਫ਼ਰਾਰ ਹੈ।