ਪੰਜਾਬ

punjab

ETV Bharat / state

ਮੋਗਾ ਪੁਲਿਸ ਨੇ ਹੋਟਲ 'ਚ ਮਾਰਿਆ ਛਾਪਾ, ਦੇਹ ਵਪਾਰ ਦੇ ਧੰਦੇ ਦਾ ਕੀਤਾ ਪਰਦਾਫਾਸ਼ - Moga police raid hotel j star latest news

ਮੋਗਾ ਪੁਲਿਸ ਨੇ ਇੱਕ ਨਿੱਜੀ ਹੋਟਲ 'ਤੇ ਛਾਪਾ ਮਾਰ ਕੇ ਜਿਸਮਫਰੋਸ਼ੀ ਦਾ ਧੰਦਾ ਕਰਦੇ ਹੋਏ ਮੁੰਡੇ ਕੁੜੀਆਂ ਨੂੰ ਫੜਿਆ ਹੈ ਅਤੇ ਨਾਲ ਹੀ ਪੁਲਿਸ ਨੇ ਹੋਟਲ ਦੇ ਮਾਲਕ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।

ਮੋਗਾ ਪੁਲਿਸ ਦਾ ਜੇ ਸਟਾਰ ਹੋਟਲ 'ਚ ਛਾਪਾ
ਮੋਗਾ ਪੁਲਿਸ ਦਾ ਜੇ ਸਟਾਰ ਹੋਟਲ 'ਚ ਛਾਪਾ

By

Published : Mar 16, 2020, 10:54 PM IST

ਮੋਗਾ: ਸੋਮਵਾਰ ਨੂੰ ਮੋਗਾ ਪੁਲਿਸ ਨੇ ਇੱਕ ਨਿੱਜੀ ਹੋਟਲ 'ਤੇ ਛਾਪਾ ਮਾਰ ਜਿਸਮਫਰੋਸ਼ੀ ਦਾ ਧੰਦਾ ਕਰਦੇ ਹੋਏ ਮੁੰਡੇ ਕੁੜੀਆਂ ਨੂੰ ਕਾਬੂ ਕੀਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਹੋਟਲ ਦੇ ਮਾਲਕ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।

ਵੇਖੋ ਵੀਡੀਓ

ਜਾਣਕਾਰੀ ਦਿੰਦੇ ਹੋਏ ਮੋਗਾ ਦੇ ਡੀ.ਐੱਸ.ਪੀ ਜੰਗਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੋਗਾ ਬੱਸ ਸਟੈਡ ਦੇ ਨਜਦੀਕ ਸ਼ਹੀਦ ਭਗਤ ਸਿੰਘ ਮਾਰਕੀਟ ਵਿੱਚ ਇੱਕ ਜੇ ਸਟਾਰ ਹੋਟਲ ਵਿੱਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ, ਜਿਸ 'ਤੇ ਸੋਮਵਾਰ ਨੂੰ ਸੀਆਈਏ ਸਟਾਫ ਦੇ ਇੰਸਪੈਕਟਰ ਵੱਲੋਂ ਪੁਲਿਸ ਟੀਮ ਨਾਲ ਇਸ ਹੋਟਲ ਵਿੱਚ ਛਾਪਾਮਾਰੀ ਕੀਤੀ ਗਈ। ਛਾਪਾਮਾਰੀ ਦੌਰਾਨ ਇਸ ਹੋਟਲ ਵਿੱਚੋਂ 7 ਮੁੰਡੇ ਅਤੇ 7 ਕੁੜੀਆਂ ਨੂੰ ਇੰਤਰਾਜ਼ਯੋਗ ਸਥਿਤੀ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉੱਥੇ ਹੀ ਹੋਟਲ ਦੇ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਉਨ੍ਹਾਂ ਦੱਸਿਆ ਹੈ ਕਿ ਜਾਂਚ ਚੱਲ ਰਹੀ ਹੈ ਕਿ ਕੁੜੀਆਂ ਕਿੱਥੋ ਆਈਆਂ ਹਨ ਅਤੇ ਕਿੱਥੇ ਦੀਆਂ ਰਹਿਣ ਵਾਲੀਆਂ ਹਨ। ਡੀ.ਐੱਸ.ਪੀ ਜੰਗਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ 'ਤੇ ਪਰਚਾ ਦਰਜ ਕਰ ਹੋਰ ਪੁੱਛਗਿੱਛ ਕੀਤੀ ਜਾਵੇਗੀ।

ਇਹ ਵੀ ਪੜੋ: ਕੈਪਟਨ ਵੱਲੋਂ 2022 ਦੀਆਂ ਚੋਣਾਂ ਲੜਨ ਦਾ ਐਲਾਨ, ਸਿੱਧੂ 'ਤੇ ਵੀ ਦਿੱਤਾ ਵੱਡਾ ਬਿਆਨ

ਦੱਸ ਦੇਈਏ ਕਿ ਇਹ ਹੋਟਲ ਮੋਗਾ ਦੇ ਥਾਣਾ ਸਿਟੀ 1 ਤੋਂ ਮਹਿਜ 100 ਮੀਟਰ ਦੂਰੀ 'ਤੇ ਹੈ। ਪੁਲਿਸ ਨੇ ਹੋਟਲ ਦੇ ਟੀਵੀ ਅਤੇ ਹੋਰ ਕੈਮਰਿਆਂ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।

ABOUT THE AUTHOR

...view details