ਮੋਗਾ: ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਏ.ਡੀ.ਜੀ.ਪੀ ਟ੍ਰੈਫ਼ਿਕ ਪੰਜਾਬ ਨੇ ਸਾਰੇ ਪੁਲਿਸ ਕਮਿਸ਼ਨਰਾਂ ਅਤੇ ਐਸ.ਐਸ.ਪੀ ਨੂੰ ਹੁਕਮ ਜਾਰੀ ਕੀਤੇ ਹਨ। ਬੁਲੇਟ ਮੋਟਰਸਾਈਕਲਾਂ 'ਤੇ ਪਟਾਕੇ ਪਵਾਉਣਾ ਵਾਲਿਆਂ ਵਿਰੁੱਧ ਕਾਰਵਾਈ ਕਰਨ ਦੇ ਨਾਲ-ਨਾਲ ਬੁਲੇਟ ਮੋਟਰਸਾਈਕਲਾਂ ਦੇ ਸਾਈਲੈਂਸਰ ਨੂੰ ਮੋਡੀਫਾਈ ਕਰਨ ਵਾਲੇ ਮਕੈਨਿਕਾਂ ਅਤੇ ਦੁਕਾਨਦਾਰਾਂ ਵਿਰੁੱਧ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਜਿਸ ਤੋਂ ਬਾਅਦ ਮੋਗਾ ਦੇ ਐਸ.ਐਸ.ਪੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਮੋਗਾ ਟ੍ਰੈਫਿਕ ਪੁਲਿਸ ਦੀ ਵਲੋਂ ਮੋਗਾ ਦੇ ਮੈਨ ਚੌਂਕ ਵਿਖੇ ਬੁਲੇਟ ਮੋਟਰ ਸਾਈਕਲ ਦੀ ਚੈਕਿੰਗ ਕੀਤੀ ਗਈ ਅਤੇ ਨਾਲ ਹੀ ਬੁਲੇਟ ਮੋਟਰ ਸਾਈਕਲ 'ਤੇ ਪਟਾਕੇ ਮਾਰਨ ਵਾਲੇ 10/15 ਮੋਟਰ ਸਾਈਕਲਾਂ ਦੇ ਚਲਾਨ ਕੀਤੇ ਗਏ।
ਬੁਲੇਟ ਦੇ ਪਟਾਕੇ ਪਵਾਉਣਾ ਵਾਲਿਆਂ ਦੀ ਹੁਣ ਖੈਰ ਨਹੀਂ, ਪੁਲਿਸ ਨੇ ਕੀਤਾ ਇਹ ਕੰਮ - ਮੋਗਾ ਟ੍ਰੈਫਿਕ ਪੁਲਿਸ
ਬੁਲੇਟ ਮੋਟਰਸਾਈਕਲਾਂ 'ਤੇ ਪਟਾਕੇ ਪਵਾਉਣਾ ਵਾਲਿਆਂ ਵਿਰੁੱਧ ਮੋਗਾ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਨੇ ਇਸ ਸਬੰਧੀ ਮੋਟਰਸਾਈਕਲਾਂ ਕੰਮ ਕਰਨ ਵਾਲਿਆਂ ਨੂੰ ਵੀ ਨੋਟਿਸ ਭੇਜੇ ਹਨ ਕਿ ਉਹ ਪਟਾਕੇ ਵਾਲੇ ਬੁਲੇਟ ਨਾ ਤਿਆਰ ਕਰਨ।
ਪਟਾਕੇ ਪਵਾਉਣ ਵਾਲਿਆਂ 'ਤੇ ਸਖ਼ਤੀ: ਇਸ ਮੌਕੇ ਟ੍ਰੈਫ਼ਿਕ ਇੰਚਾਰਜ ਹਕੀਕਤ ਸਿੰਘ ਨੇ ਦੱਸਿਆ ਕਿ ਮਾਨਯੋਗ ਐਸ.ਐਸ.ਪੀ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ 'ਤੇ ਚੈਕਿੰਗ ਕੀਤੀ ਜਾ ਰਹੀ ਹੈ।ਉਨਹਾਂ ਆਖਿਆ ਕਿ ਜੇਕਰ ਕੋਈ ਵੀ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਦਾ ਹੈ ਜਾਂ ਬੁਲੇਟ ਮੋਟਰਸਾਈਕਲ ਦੇ ਪਟਾਕੇ ਮਾਰਦਾ ਹੈ ਤਾਂ ਉਸਦਾ ਮੋਟਰਸਾਈਕਲ ਬੰਦ ਕੀਤਾ ਜਾਵੇਗਾ। ਇਸਦੇ ਨਾਲ ਹੀ ਚਲਾਨ ਕੱਟੇ ਜਾਣਗੇ।ਉਨਹਾਂ ਕਿਹਾ ਕਿ ਜਿਸ ਕਿਸੇ ਨੇ ਵੀ ਟ੍ਰੈਫ਼ਿਕ ਦੇ ਕਿਸੇ ਵੀ ਨਿਯਮ ਦੀ ਉਲੰਘਣਾ ਕੀਤੀ ਤਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਮਕੈਨਿਕਾਂ ਨੂੰ ਸਖ਼ਤ ਹੁਕਮ: ਪੁਲਿਸ ਅਧਿਕਾਰੀ ਨੇ ਆਖਿਆ ਕਿ ਜਿੱਥੇ ਬੁਲੇਟ ਦੇ ਪਟਾਕੇ ਪਵਾਉਣ ਵਾਲਿਆਂ 'ਤੇ ਕਾਰਵਾਈ ਦੇ ਹੁਕਮ ਮਿਲੇ ਹਨ । ਉੱਥੇ ਬੁਲੇਟ ਮੋਟਰ ਸਾਈਕਲ ਠੀਕ ਕਰਨ ਵਾਲਿਆਂ ਨੂੰ ਵੀ ਸਖ਼ਤ ਹਦਾਇਤ ਦਿੱਤੀ ਗਈ ਹੈ ਕਿ ਜੇਕਰ ਕੋਈ ਵੀ ਬੁਲੇਟ ਦਾ ਸਾਇਲੈਂਸਰ ਬਦਲਦਾ ਪਾਇਆ ਗਿਆ ਤਾਂ ਉਸ 'ਤੇ ਵੀ ਕਾਰਵਾਈ ਹੋਵੇਗੀ। ਇਸੇ ਦੌਰਾਨ ਦੁਕਾਨਦਾਰਾਂ ਨੇ ਆਖਿਆ ਕਿ ਉਹ ਪੁਲਿਸ ਦੇ ਇਸ ਕਦਮ ਦੀ ਸ਼ਲਾਘਾ ਕਰਦੇ ਹਨ ਪਰ ਅਸੀਂ ਆਪ ਕਦੇ ਵੀ ਨਹੀਂ ਸਾਇਲੈਂਸਰ ਨੂੰ ਬਦਲਦੇ ਗਹਾਕ ਆ ਕੇ ਆਪ ਹੀ ਬਦਲ ਲੈਂਦੇ ਹਨ।