ਮੋਗਾ:ਪਿਛਲੇ ਦਿਨੀ ਜ਼ਿਲ੍ਹਾ ਮੋਗਾ ਅਤੇ ਹੋਰ ਵਪਾਰੀ ਵਰਗ ਨੂੰ ਵੱਖ-ਵੱਖ ਵਿਦੇਸ਼ੀ ਨੰਬਰਾਂ ਤੋਂ ਧਮਕੀ ਭਰੀਆਂ ਫੋਨ ਕਾਲਾਂ ਆ ਰਹੀਆ ਹਨ। ਜਿਸ ਤਹਿਤ ਮੋਗਾ ਪੁਲਿਸ Moga police ਨੇ ਫੋਨ ਕਾਲਾਂ ਕਰਨ ਵਾਲੇ ਲੋਕਾਂ ਦੀ ਪਛਾਣ ਕਰ ਲਈ ਹੈ। ਇਹ ਫੋਨ ਕਾਲਾਂ ਹਰਜੀਤ ਸਿੰਘ ਉਰਫ ਜੀਤਾ ਪੁੱਤਰ ਮਨਜੀਤ ਸਿੰਘ ਵਾਸੀ ਦਮਨ ਸਿੰਘ ਗਿੱਲ ਨਗਰ ਮੋਗਾ ਅਤੇ ਨਿਸ਼ਾਨ ਸਿੰਘ ਨੂੰ ਕਾਲ ਗੁਰਜੰਟ ਸਿੰਘ ਉਰਫ ਸੋਨੂੰ ਵਾਸੀ ਪੁਰਾਣਾ ਮੋਗਾ ਵੱਲੋਂ ਵਿਦੇਸ਼ ਤੋਂ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੀਆਂ ਮੋਗਾ ਦੇ ਐਸ.ਐਸ.ਪੀ ਗੁਲਨੀਤ ਸਿੰਘ ਖੁਰਾਨਾ Moga SSP Gulneet Singh Khurana ਨੇ ਦੱਸਿਆ ਕਿ ਜਿਲ੍ਹਾ ਮੋਗਾ ਦੇ ਵਸਨੀਕ ਰਾਜ ਕੁਮਾਰ ਮਖੀਜਾ ਪੁੱਤਰ ਬਰਕਤ ਰਾਮ ਮਖੀਜਾ ਵਾਸੀ ਦਸ਼ਮੇਸ਼ ਨਗਰ ਮੋਗਾ ਅਤੇ ਨਿਸ਼ਾਨ ਸਿੰਘ ਵਾਸੀ ਨਿਗਾਹਾ ਰੋਡ ਮੋਗਾ ਅਤੇ ਹੋਰ ਵਪਾਰੀ ਵਰਗ ਨੂੰ ਵੱਖ-ਵੱਖ ਵਿਦੇਸ਼ੀ ਨੰਬਰਾਂ ਤੋਂ ਧਮਕੀ ਭਰੀਆਂ ਫੋਨ ਕਾਲਾਂ ਆ ਰਹੀਆ ਹਨ। ਇਹ ਧਮਕੀ ਭਰੇ ਫੋਨ ਕਾਲ ਕਰਨ ਵਾਲੇ ਵਿਅਕਤੀ ਆਪਣੇ ਆਪ ਨੂੰ ਗੈਂਗਸਟਰ ਅਤੇ ਨਾਭਾ ਜੇਲ੍ਹ ਵਿੱਚ ਬੰਦ ਗੈਂਗਸਟਰ ਦੱਸ ਕੇ ਪੈਸੇ ਵਸੂਲਣ ਅਤੇ ਜਾਣੋ ਮਾਰਨ ਦੀਆ ਧਮਕੀਆ ਦੇ ਰਹੇ ਸਨ।