ਮੋਗਾ :ਮੋਗਾ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਦੋ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਇਨ੍ਹਾਂ ਗੁਰਗਿਆਂ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ। ਇਸ ਸਬੰਦੀ ਮੋਗਾ ਦੇ ਐਸਐਸਪੀ ਵੱਲੋਂ ਪ੍ਰੈਸ ਕਾਨਫਰੰਸ ਕਰ ਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਫੜੇ ਗਏ ਮੁਲਜ਼ਮਾਂ ਕੋਲੋਂ 9 ਐੱਮ. ਐਮ. ਦੇ ਦੋ ਪਿਸਤੌਲ, 4 ਮੈਗਜ਼ੀਨ ਅਤੇ 40 ਜਿੰਦਾ ਕਾਰਤੂਜ਼ਾ ਬਰਾਮਦ ਕੀਤੇ ਗਏ ਹਨ।
ਮੋਗਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਲਾਰੈਂਸ ਬਿਸ਼ਨੋਈ ਦੇ ਦੋ ਗੁਰਗੇ ਕੀਤੇ ਗ੍ਰਿਫ਼ਤਾਰ, ਹਥਿਆਰ ਵੀ ਬਰਾਮਦ - ਜਗਦੀਪ ਸਿੰਘ ਜੱਗਾ
ਮੋਗਾ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਦੋ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਇਨ੍ਹਾਂ ਗੁਰਗਿਆਂ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ।
ਰਾਜਸਥਾਨ ਦੇ ਭਰਤਪੁਰ ਦੇ ਰਹਿਣ ਵਾਲੇ ਨੇ ਦੋਵੇਂ ਗੈਂਗਸਟਰ :ਉਨ੍ਹਾਂ ਕਿਹਾ ਕਿ ਮੋਗਾ ਪੁਲਿਸ ਵੱਲੋਂ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਦੀ ਪਛਾਣ ਕਪਿਲ ਤੇ ਮਨੀਸ਼ ਠਾਕੁਰ ਜੋ ਕਿ ਰਾਜਸਥਾਨ ਦੇ ਭਰਤਪੁਰ ਦੇ ਰਹਿਣ ਵਾਲੇ ਹਨ ਤੇ ਲਾਰੈਂਸ ਬਿਸ਼ਨੋਈ ਦੇ ਗੁਰਗੇ ਹਨ। ਉਨ੍ਹਾਂ ਕਿਹਾ ਕਿ ਜਗਦੀਪ ਸਿੰਘ ਜੱਗਾ ਜੋ ਕਿ ਨਿਹਾਲਸਿੰਘ ਵਾਲਾ ਦਾ ਰਹਿਣ ਵਾਲਾ ਹੈ, ਜਿਸ ਦੇ ਕਹਿਣ ਉਤੇ ਇਹ ਦੋਵੇਂ ਗੁਰਗੇ ਅਜੀਤਵਾਲ ਵਿਖੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਆਏ ਹਨ। ਫਿਲਹਾਲ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਫਿਲਹਾਲ ਜਗਦੀਪ ਸਿੰਘ ਜੱਗਾ ਵਿਦੇਸ਼ ਵਿੱਚ ਨੈਟਵਰਕ ਚਲਾ ਰਿਹਾ ਸੀ। ਇਸ ਉਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਜੱਗਾ ਦੇ ਕਹਿਣ ਉਤੇ ਹੀ ਇਹ ਦੋਵੇਂ ਗੈਂਗਸਟਰ ਆਏ ਸਨ।
- Faridkot central Jail: SSP ਫਰੀਦਕੋਟ ਦੀ ਅਗਵਾਈ ਵਿੱਚ 250 ਮੁਲਾਜ਼ਮਾਂ ਨੇ ਫਰੀਦਕੋਟ ਮਾਡਰਨ ਜੇਲ੍ਹ ਦੀ ਕੀਤੀ ਚੈਕਿੰਗ
- ਜਗਤਾਰ ਸਿੰਘ ਹਵਾਰਾ ਨੂੰ ਵਿਅਕਤੀਗਤ ਤੌਰ 'ਤੇ ਅਦਾਲਤ 'ਚ ਪੇਸ਼ ਕਰਨ ਦੇ ਹੁਕਮ, ਹੁਣ ਤੱਕ ਹੁੰਦੀ ਰਹੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ, ਜਾਣੋਂ ਕਿਉਂ
- ਲੋੜਵੰਦਾਂ ਨੂੰ ਘਰ ਬਣਾਉਣ ਲਈ ਸੀਐੱਮ ਮਾਨ ਨੇ ਵੰਡੀ 101 ਕਰੋੜ ਰੁਪਏ ਦੀ ਰਾਸ਼ੀ, ਕਿਹਾ- ਨਹੀਂ ਕੀਤਾ ਕੋਈ ਅਹਿਸਾਨ ਇਹ ਸਰਕਾਰ ਦੀ ਡਿਊਟੀ
ਮੋਗਾ ਤੇ ਲੁਧਿਆਣਾ ਵਿਖੇ ਟਾਰਗੇਟ ਲਈ ਆਏ ਸਨ ਗੈਂਗਸਟਰ :ਉਨ੍ਹਾਂ ਕਿਹਾ ਕਿ ਜਗਦੀਪ ਜੱਗਾ ਦੇ ਦੋ ਟਾਰਗੇਟ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਰਿਮਾਂਡ ਮਗਰੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਜੱਗਾ ਨਾਲ ਉਹ ਕਿਵੇਂ ਸੰਪਰਕ ਵਿੱਚ ਆਏ। ਉਨ੍ਹਾਂ ਕਿਹਾ ਕਿ ਜੱਗਾ ਦੇ ਲੁਧਿਆਣਾ ਤੇ ਮੋਗਾ ਵਿੱਚ ਦੋ ਟਾਰਗੇਟ ਸਨ, ਮੋਗਾ ਵਿੱਚ ਗੈਂਗਸਟਰ ਪਹੁੰਚ ਚੁੱਕੇ ਸਨ। ਐਸਐਸਪੀ ਨੇ ਫਿਲਹਾਲ ਇਸ ਸਬੰਧੀ ਜਾਣਕਾਰੀ ਸਾਂਝੀ ਨਹੀਂ ਕੀਤੀ ਕਿ ਉਹ ਕਿਸ ਨੂੰ ਕਤਲ ਕਰਨ ਲਈ ਇਥੇ ਆਏ ਸਨ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਇਨ੍ਹਾਂ ਦੇ ਵਿਰੋਧੀ ਗੈਂਗ ਦੇ ਕਿਸੇ ਕਾਰੋਬਾਰੀ ਦਾ ਕਤਲ ਕਰਨਾ ਸੀ, ਪਰ ਮੋਗਾ ਪੁਲਿਸ ਨੇ ਇਨ੍ਹਾਂ ਨੂੰ ਮੋਗਾ ਤੋਂ ਗ੍ਰਿਫਤਾਰ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਜਗਦੀਪ ਸਿੰਘ ਜੱਗਾ ਤੇ ਲਾਰੈਂਸ ਬਿਸ਼ਨੋਈ ਵਿਚਕਾਰ ਪੁਰਾਣੇ ਸਬੰਧ ਸਨ।