ਮੋਗਾ:ਚਰਨਜੀਤ ਸਿੰਘ ਸੋਹਲ IPS ਸੀਨੀਅਰ ਕਪਤਾਨ ਪੁਲਿਸ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼੍ਰੀਮਤੀ ਰੁਪਿੰਦਰ ਕੌਰ ਭੱਟੀ PPS ਕਪਤਾਨ ਪੁਲਿਸ, ਪਰਸਨ ਸਿੰਘ ਉਪ ਕਪਤਾਨ ਮੋਗਾ ਦੀ ਯੋਗ ਅਗਵਾਈ ਹੇਠ ਸੀ.ਆਈ.ਏ ਸਟਾਫ਼ ਮੋਗਾ ਵੱਲੋਂ ਵਿਧਾਨ ਸਭਾ ਚੋਣਾਂ ਅਮਨ-ਅਮਾਨ ਨਾਲ ਕਰਾਉਣ ਦੇ ਮਕਸਦ ਨਾਲ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਮੋਗਾ ਪੁਲਿਸ ਨੂੰ ਉਸ ਸਮੇਂ ਸਫ਼ਲਤਾ ਮਿਲੀ, ਜਦ ਖੂਫੀਆ ਤੌਰ 'ਤੇ ਮਿਲੀ ਇਤਲਾਹ ਦੇ ਅਧਾਰ 'ਤੇ ਤਿੰਨ ਵਿਅਕਤੀ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ਾ ਵਿੱਚੋਂ ਵੱਖ ਵੱਖ ਕਿਸਮ ਦੇ ਤਿੰਨ ਪਿਸਤੌਲ ਅਤੇ ਪੰਜ ਰੋਂਦ ਬਰਾਮਦ ਕੀਤੇ ਗਏ।
ਸੂਚਨਾ ਮਿਲੀ ਕਿ ਸੂਰਜ ਕੁਮਾਰ ਉਰਫ਼ ਸੂਰਜ ਪੁੱਤਰ ਉਮਾਕਾਂਤ ਵਾਸੀ ਭਾਈ ਵੀਰ ਸਿੰਘ ਕਲੋਨੀ ਪਿੰਡ ਮੂਲੇ ਚੱਕ ਜਿਲ੍ਹਾ ਅੰਮ੍ਰਿਤਸਰ, ਦਵਿੰਦਰ ਸਿੰਘ ਉਰਫ ਬੌਬੀ ਪੁੱਤਰ ਬਲਵਿੰਦਰ ਸਿੰਘ ਵਾਸੀ ਮੂਲੇਚੱਕ, ਜਿਲ੍ਹਾ ਅੰਮ੍ਰਿਤਸਰ ਅਤੇ ਗਗਨਦੀਪ ਸਿੰਘ ਉਰਫ ਗਗਨ ਪੁੱਤਰ ਮੇਜਰ ਸਿੰਘ ਵਾਸੀ ਹਿੰਮਤਪੁਰਾ ਜਿਲ੍ਹਾ ਅੰਮ੍ਰਿਤਸਰ ਜਿਲ੍ਹਾ ਕੋਲ ਨਜਾਇਜ਼ ਅਸਲਾ ਹੈ, ਇਹ ਤਿੰਨੇ ਜਣੇ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਅੰਮ੍ਰਿਤਸਰ ਸਾਹਿਬ ਤੋਂ ਪਿੰਡਾਂ ਵਿਚ ਦੀ ਹੁੰਦੇ ਹੋਏ ਮੋਗਾ ਤੋਂ ਜਗਰਾਓ ਸਾਈਡ ਨੂੰ ਜਾ ਰਹੇ ਹਨ।