ਪੰਜਾਬ

punjab

ETV Bharat / state

ਮੋਗਾ ਪੁਲਿਸ ਵੱਲੋਂ 8 ਲੱਖ ਰੁਪਏ ਦੀ ਨਗਦੀ ਸਮੇਤ 4 ਆਰੋਪੀ ਕਾਬੂ - Moga city crime

ਮੋਗਾ ਦੀ ਬਾਘਾਪੁਰਾਣਾ ਸੀਆਈਏ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦ 4 ਬਦਮਾਸ਼ਾਂ ਨੂੰ ਅਸਲੇ ਸਮੇਤ ਕਾਬੂ ਕੀਤਾ। ਉਨ੍ਹਾਂ ਪਾਸੋਂ 8 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ।

ਮੋਗਾ ਪੁਲਿਸ ਵੱਲੋਂ 8 ਲੱਖ ਰੁਪਏ ਦੀ ਨਗਦੀ ਸਮੇਤ ਚਾਰ ਦੋਸ਼ੀ ਕਾਬੂ
ਮੋਗਾ ਪੁਲਿਸ ਵੱਲੋਂ 8 ਲੱਖ ਰੁਪਏ ਦੀ ਨਗਦੀ ਸਮੇਤ ਚਾਰ ਦੋਸ਼ੀ ਕਾਬੂ

By

Published : Jun 22, 2023, 5:51 PM IST

ਮੋਗਾ ਪੁਲਿਸ ਵੱਲੋਂ 8 ਲੱਖ ਰੁਪਏ ਦੀ ਨਗਦੀ ਸਮੇਤ ਚਾਰ ਦੋਸ਼ੀ ਕਾਬੂ

ਮੋਗਾ: ਮਾੜੇ ਅਨਸਰਾਂ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਮੋਗਾ ਦੀ ਬਾਘਾਪੁਰਾਣਾ ਸੀਆਈਏ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ 4 ਬਦਮਾਸ਼ਾਂ ਨੂੰ ਅਸਲੇ ਸਮੇਤ ਕਾਬੂ ਕਰਿਆ। ਉਨ੍ਹਾਂ ਪਾਸੋਂ 8 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੋਗਾ ਦੇ ਐਸ.ਐਸ.ਪੀ. ਨੇ ਦੱਸਿਆ ਕਿ ਮਾੜੇ ਅਨਸਰਾਂ ਦੀ ਭਾਲ ਵਿੱਚ ਥਾਣਾ ਮੈਹਿਣਾ ਦੇ ਏਰੀਆ ਵਿਚ ਗਸ਼ਤ ਦੌਰਾਨ ਪਿੰਡ ਤਲਵੰਡੀ ਭੰਗੇਰੀਆ ਪੁਲ ਪਾਸੇ ਮੌਜੂਦ ਸੀ ਤਾਂ ਉਨ੍ਹਾਂ ਨੂੰ ਖਾਸ ਮੁੱਖਬਰ ਨੇ ਇਤਲਾਹ ਦਿੱਤੀ ਕਿ 1) ਮਨਪ੍ਰੀਤ ਸਿੰਘ ਉਰਫ ਮਨੀ (2) ਸੂਰਜ ਮਸੀਹ (3) ਕਮਲਜੀਤ ਸਿੰਘ (4) ਮਨਪ੍ਰੀਤ ਸਿੰਘ (5) ਦਵਿੰਦਰ ਸਿੰਘ ਨਾਲ ਮਿਲ ਕੇ ਮੋਗਾ ਏਰੀਆ ਵਿੱਚ ਵਾਰਦਾਤਾਂ ਕਰਨ ਲਈ ਇੱਕ ਗੈਂਗ ਬਣਾਇਆ ਹੋਇਆ ਹੈ।

ਪੁਲਿਸ ਨੇ ਕੀਤੀ ਰੇਡ:ਉਨ੍ਹਾਂ ਦੱਸਿਆ ਜੋ ਇਹ ਵਿਅਕਤੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਤਲਵੰਡੀ ਭੰਗੇਰੀਆਂ ਤੋਂ ਰੌਲੀ ਰੋਡ ਉੱਤੇ ਖੜੇ ਹਨ ਅਤੇ ਇਹਨਾਂ ਦੋਸ਼ੀਆਂ ਪਰ ਪਹਿਲਾਂ ਵੀ ਮੁਕੱਦਮੇ ਦਰਜ ਹਨ। ਜੇਕਰ ਹੁਣੇ ਹੀ ਉਨ੍ਹਾਂ 'ਤੇ ਰੇਡ ਕੀਤਾ ਜਾਵੇ ਤਾਂ ਇਹ ਸਾਰੇ ਜਾਣੇ ਨਾਜਾਇਜ਼ ਅਸਲੇ ਤੇ ਭਾਰੀ ਮਾਤਰਾ ਵਿੱਚ ਨਗਦੀ ਸਮੇਤ ਆਪ ਦੇ ਕਾਬੂ ਆ ਸਕਦੇ ਹਨ। ਇਤਲਾਹ ਭਰੌਸੇਯੋਗ ਹੋਣ ਕਾਰਨ ਮੁੱਖਬਰ ਦੀ ਦੱਸੀ ਜਗ੍ਹਾ ਉੱਤੇ ਰੇਡ ਕੀਤੀ ਗਈ ਤਾਂ ਮੌਕੇ ਤੋਂ ਇੰਨ੍ਹਾਂ ਨੂੰ ਕਾਬੂ ਕੀਤਾ ਗਿਆ । ਜਿੰਨ੍ਹਾ ਦੀ ਤਲਾਸ਼ੀ ਦੌਰਾਨ ਸੂਰਜ ਮਸੀਹ ਪਾਸੋਂ 02 ਪਿਸਟਲ 32 ਬੋਰ ਸਮੇਤ 04 ਰੋਂਦ ਜਿੰਦਾ, ਕਮਲਜੀਤ ਸਿੰਘ ਪਾਸੋ ਦੋ ਪਿਸਟਲ 32 ਬੋਰ ਸਮੇਤ 04 ਰੋਂਦ ਜਿੰਦਾ, ਮਨਪ੍ਰੀਤ ਸਿੰਘ ਉਰਫ ਬਾਜਾ ਪਾਸੋਂ 04 ਲੱਖ ਰੁਪਏ ਨਗਦ ਅਤੇ ਦਵਿੰਦਰ ਸਿੰਘ ਪਾਸੋਂ ਵੀ 04 ਲੱਖ ਰੁਪਏ ਨਗਦ ਕੁੱਲ 04 ਪਿਸਤੋਲ ਦੇਸੀ 32 ਬੌਰ, 08 ਰੋਂਦ ਜਿੰਦਾ ਅਤੇ 08 ਲੱਖ ਰੁਪਏ ਨਗਦ ਬ੍ਰਾਮਦ ਕੀਤੇ ਗਏ। ਇਸ ਬ੍ਰਾਮਦਗੀ ਸਬੰਧੀ ਦੋਸ਼ੀਆਂ ਖਿਲਾਫ ਮੁਕੱਦਮਾਂ ਦਰਜ ਕਰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ।ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਇੰਨ੍ਹਾਂ ਦਾ ਰਿਮਾਂਡ ਹਾਸਿਲ ਕਰ ਕੇ ਇੰਨਾਂ੍ਹ ਕੋਲੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਗੋਲਡੀ ਬਰਾੜ ਨਾਲ ਸਬੰਧ: ਪੁਲਿਸ ਅਧਿਕਾਰੀਆਂ ਨੇ ਮੀਡੀਆ ਨੂੰ ਦੱਸਿਆ ਕਿ ਇੰਨ੍ਹਾਂ ਵਿਅਕਤੀਆਂ ਦੇ ਗੈਂਗਸਟਰ ਗੋਲਡੀ ਬਰਾੜ ਨਾਲ ਸੰਬਧਾਂ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਜਿਸ ਦੀ ਪੁਲਿਸ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਦਾ ਇਰਾਦਾ ਇਸੇ ਬਹੁਤ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦਾ ਸੀ। ਹੁਣ ਇੰਨ੍ਹਾਂ ਤੋਂ ਹੀ ਪੱਛਗਿੱਛ ਕਰਕੇ ਪਤਾ ਕੀਤਾ ਜਾਵੇਗਾ ਕਿ ਆਖਰ ਇੰਨ੍ਹਾਂ ਦੀ ਯੋਜਨਾ ਕੀ ਸੀ ?।

ABOUT THE AUTHOR

...view details