ਮੋਗਾ : ਪੰਜਾਬ ਵਿਚ ਨਸ਼ਿਆਂ ਦਾ 6 ਵਾਂ ਦਰਿਆ ਵੱਗ ਰਿਹਾ ਹੈ ਆਏ ਦਿਨ ਨਸ਼ਿਆਂ ਨਾਲ ਨੌਜਵਾਨਾਂ ਦੀਆ ਮੌਤਾਂ ਹੁੰਦੀਆਂ ਆ ਰਹੀਆਂ ਹਨ, ਪੰਜਾਬ ਪੁਲਿਸ ਵਲੋਂ ਨਸ਼ਿਆਂ ਨੂੰ ਰੋਕਣ ਲਈ ਜਗ੍ਹਾ ਜਗ੍ਹਾ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸੇ ਤਹਿਤ ਕਾਰਵਾਈ ਕਰਦਿਆਂ ਹੁਣ ਮੋਗਾ ਪੁਲਿਸ ਨੂੰ ਗੁਪਤ ਸੁਚਨਾ ਦੇ ਆਧਾਰ 'ਤੇ ਵੱਡੀ ਕਾਮਜਾਬੀ ਮਿਲੀ ਹੈ। ਦਰਅਸਲ ਗਸ਼ਤ ਦੌਰਾਨ ਮਿਲੀ ਗੁਪਤ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਸੀ.ਆਈ.ਏ ਸਟਾਫ ਮੋਗਾ ਦੇ ਬਾਘਾਪੁਰਾਣਾ ਨੇ ਰਾਜਸਥਾਨ ਤੋਂ ਆਏ 3 ਸਮੱਗਲਰਾਂ ਨੂੰ ਸਵਿਫਟ ਕਾਰ 'ਚ 5 ਕਿਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਹੈ।
- Family Needs Help : 22 ਸਾਲ ਦਾ ਅਰਸ਼ ਬ੍ਰੇਨ ਟਿਊਮਰ ਤੋਂ ਪੀੜਤ, ਪਰਿਵਾਰ ਲਾ ਚੁੱਕਾ ਪੂਰੀ ਵਾਹ, ਪਰ ਕੋਈ ਫ਼ਰਕ ਨਹੀਂ
- ਜਲੰਧਰ ਲੋਕ ਸਭਾ ਉਪ ਚੋਣ: ਭਲਕੇ ਪੈਣਗੀਆਂ ਵੋਟਾਂ, ਸੁਰੱਖਿਆ ਦੇ ਸਖ਼ਤ ਪ੍ਰਬੰਧ
- Heritage Street Blast: ਲੋਕਾਂ ਦੇ ਮਨਾਂ ਵਿੱਚੋਂ ਦਹਿਸ਼ਤ ਖ਼ਤਮ ਕਰਨ ਲਈ ਕੱਢਿਆ ਫਲੈਗ ਮਾਰਚ
ਨਾਕਾਬੰਦੀ ਦੌਰਾਨ ਕੀਤਾ ਕਾਬੂ: ਮੋਗਾ ਦੇ ਐਸ.ਐਸ.ਪੀ ਜੇ.ਐਲਨਚੇਲੀਅਨ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮੋਗਾ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਸਵਿਫਟ ਕਾਰ ਵਿੱਚ ਸਵਾਰ 3 ਵਿਅਕਤੀ ਰਾਜਸਥਾਨ ਤੋਂ ਅਫੀਮ ਲੈ ਕੇ ਮੋਗਾ ਵਿੱਚ ਵੇਚਣ ਲਈ ਲੈ ਕੇ ਜਾ ਰਹੇ ਹਨ, ਜਿਨ੍ਹਾਂ ਨੂੰ ਮੋਗਾ ਦੇ ਸਮਾਲਸਰ ਵਿਖੇ ਮੋਗਾ ਬਾਘਾਪੁਰਾਣਾ ਸੀ.ਆਈ.ਏ ਸਟਾਫ ਨੇ ਰੋਕ ਕੇ ਸਵਿਫਟ ਕਾਰ ਦੀ ਚੈਕਿੰਗ ਕਰਨ 'ਤੇ ਪੁਲਿਸ ਨੇ 5 ਕਿਲੋ ਅਫੀਮ ਸਮੇਤ 3 ਵਿਅਕਤੀਆਂ ਨੂੰ ਕਾਬੂ ਕੀਤਾ, ਤਿੰਨੋਂ ਤਸਕਰ ਰਾਜਸਥਾਨ ਦੇ ਰਹਿਣ ਵਾਲੇ ਹਨ ਅਤੇ ਆਪਸ 'ਚ ਰਿਸ਼ਤੇਦਾਰ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅਫ਼ੀਮ ਦੀ ਕੀਮਤ ਤਾਂ ਸਾਂਝੀ ਨਹੀਂ ਕਰ ਸਕਦੇ ਪਰ ਇੰਨੀ ਵੱਡੀ ਮਾਤਰਾ ਵਿਚ ਫੜ੍ਹਿਆ ਗਿਆ ਨਸ਼ਾ ਸੁਭਾਵਿਕ ਤੌਰ 'ਤੇ ਵੱਡੀ ਕੀਮਤ ਦਾ ਲਾਹਾ ਹੀ ਦਿੰਦਾ ਹੋਵੇਗਾ ਜਿਸ ਨੂੰ ਸਪਲਾਈ ਕਰਕੇ ਇਹ ਨੌਜਵਾਨ ਤੋਂ ਲੱਖਾਂ ਕਮਾਉਣ ਦਾ ਕੰਮ ਕਰਦੇ ਹਨ।