ਮੋਗਾ: ਪੁਲਿਸ ਵੱਲੋ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਇੰਸਪੈਕਟਰ ਤਰਲੋਚਨ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਬਾਘਾਪੁਰਾਣਾ ਨੂੰ ਉਸ ਵਕਤ ਸਫਲਤਾ ਮਿਲੀ, ਜਦੋਂ ਪੁਲਿਸ ਪਾਰਟੀ ਮਾੜੇ ਅਨਸਰਾਂ ਦੀ ਤਲਾਸ਼ ਵਿੱਚ ਨੇੜੇ ਰੇਲਵੇ ਫਾਟਕ ਡਗਰੂ ਮੌਜੂਦ ਸੀ। ਉਨ੍ਹਾਂ ਦੱਸਿਆ ਕਿ ਮੁਖਬਰ ਖਾਸ ਵੱਲੋ ਇਤਲਾਹ ਦਿੱਤੀ ਗਈ ਕਿ ਅਨੋਸ ਪੁੱਤਰ ਪ੍ਰੇਮ ਮਸੀਹ ਵਾਸੀ ਮਮਦੋਟ ਉਤਾੜ ਜ਼ਿਲ੍ਹਾ, ਫ਼ਿਰੋਜ਼ਪੁਰ ਅਤੇ ਸਾਵਨ ਕੁਮਾਰ ਉਰਫ ਸੌਰਵ ਪੁੱਤਰ ਨਿਰਮਲ ਸਿੰਘ ਵਾਸੀ ਮਮਦੋਟ ਜ਼ਿਲ੍ਹਾ, ਫਿਰੋਜ਼ਪੁਰ, ਕੋਲੋਂ ਨਜਾਇਜ਼ ਹਥਿਆਰ ਸਨ।
ਐੱਸਐੱਸਪੀ ਮੋਗਾ ਗੁਲਨੀਤ ਸਿੰਘ ਖੁਰਾਨਾ ਨੇ ਪ੍ਰੈਸ ਕਾਨਫਰੰਸ ਕਰਦਿਆ ਦੱਸਿਆ ਕਿ ਮੁਲਜ਼ਮਾਂ ਨੇ ਕੁੱਝ ਦਿਨ ਪਹਿਲਾਂ ਮਨਪ੍ਰੀਤ ਸਿੰਘ ਪੁੱਤਰ ਨੈਬ ਸਿੰਘ ਵਾਸੀ ਬੂਈਆ ਵਾਲਾ, ਜੋ ਇਸ ਵਕਤ ਮਨੀਲਾ ਵਿੱਚ ਹੈ, ਦੇ ਕਹਿਣ ਉੱਤੇ ਪਿੰਡ ਬੁੱਕਣਵਾਲਾ ਦੇ ਸਰਪੰਚ ਦੇ ਘਰ ਗੋਲੀਆਂ ਚਲਾਈਆਂ ਸਨ। ਇਸ ਤੋਂ ਇਲਾਵਾਂ ਫੜ੍ਹੇ ਗਏ ਮੁਲਜ਼ਮਾਂ ਉੱਤੇ ਫਿਰੌਤੀ ਮੰਗਣ ਦੇ ਵੀ ਦੋਸ਼ ਹਨ।