ਪੰਜਾਬ

punjab

ETV Bharat / state

ਮੋਗਾ ਪੁਲਿਸ ਵੱਲੋਂ ਸਾਂਤੀ ਬਣਾਈ ਰੱਖਣ ਦੀ ਅਪੀਲ, ਦੱਸਿਆ ਕਦੋਂ ਤੱਕ ਕੀਤਾ ਅੰਮ੍ਰਿਤਪਾਲ ਦਾ ਪਿੱਛਾ... - Moga News update in punjabi

ਮੋਗਾ ਵਿੱਚ ਪੁਲਿਸ ਲਗਾਤਾਰ ਸਰਗਰਮ ਹੈ। ਮੋਗਾ ਦੇ ਐਸਐਸਪੀ ਜੇ ਇਲਨਚੇਲੀਅਨ ਨੇ ਮੀਡੀਆ ਨਾਲ ਗੱਲਬਾਤ ਕੀਤੀ ਹੈ। ਜਿਸ ਵਿੱਚ ਉਨ੍ਹਾਂ ਲੋਕਾਂ ਨੂੰ ਸਾਂਤੀ ਰੱਖਣ ਦੀ ਅਪੀਲ ਕੀਤੀ ਹੈ। ਜਿਸ ਵਿੱਚ ਐਸਐਸਪੀ ਨੇ ਹੋਰ ਖੁਲਾਸੇ ਵੀ ਕੀਤੇ ਹਨ।

Moga Police appeal to maintain peace
Moga Police appeal to maintain peace

By

Published : Mar 19, 2023, 5:55 PM IST

ਮੋਗਾ ਪੁਲਿਸ ਵੱਲੋਂ ਸਾਂਤੀ ਬਣਾਈ ਰੱਖਣ ਦੀ ਅਪੀਲ

ਮੋਗਾ:ਮੋਗਾ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸ਼ਾਂਤੀ ਬਣਾਈ ਰੱਖਣ ਲਈ ਪੰਜਾਬ ਪੁਲਿਸ ਵੱਲੋਂ ਹਰ ਜ਼ਿਲ੍ਹੇ ਅਤੇ ਕਸਬੇ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ। ਮੋਗਾ ਵਿੱਚ ਆਈਜੀ ਫਰੀਕੋਟ ਰੇਂਜ ਪ੍ਰਦੀਪ ਕੁਮਾਰ ਯਾਦਵ, ਮੋਗਾ ਦੇ ਐਸਐਸਪੀ ਜੇ ਇਲਨਚੇਲੀਅਨ ਦੀ ਅਗਵਾਈ ਵਿੱਚ ਪੂਰੇ ਜ਼ਿਲ੍ਹੇ ਵਿੱਚ ਰੀਪੀਡਕਸ਼ਨ ਫੋਰਸ ਅਤੇ ਪੰਜਾਬ ਪੁਲਿਸ ਦੇ ਜਵਾਨਾਂ ਦੇ ਨਾਲ ਮੋਗਾ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ।

ਮੋਗਾ ਵਿੱਚ ਪੂਰੀ ਅਮਨ ਸਾਂਤੀ:ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਅਫਵਾਹਾਂ 'ਤੇ ਧਿਆਨ ਨਾ ਦੇਣ ਅਤੇ ਜੇਕਰ ਕਿਸੇ ਨੂੰ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ 112 'ਤੇ ਕਾਲ ਕਰੋ। ਐੱਸਐਸਪੀ ਮੋਗਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਇਆ ਕਿਹਾ ਮੋਗਾ ਜਿਲ੍ਹੇ ਵਿਚ ਪੂਰੀ ਅਮਨ ਸ਼ਾਂਤੀ ਬਰਕਾਰ ਹੈ ਕਿਸੇ ਵੀ ਤਰ੍ਹਾ ਦੀ ਕੋਈ ਵੀ ਹੁਲੜਬਾਜੀ ਨਹੀਂ ਹੋਣ ਦਿੱਤੀ ਜਾਊਗੀ। ਐੱਸਐਸਪੀ ਮੋਗਾ ਨੇ ਕਿਹਾ ਕਿ ਕੱਲ੍ਹ ਵਾਲੀ ਕਾਰਵਾਈ ਉਨ੍ਹਾਂ ਜਲੰਧਰ ਪੁਲਿਸ ਨਾਲ ਮਿਲ ਕੇ ਕੀਤੀ ਹੈ ਜੋ 6 ਵਿਅਕਤੀ ਫੜੇ ਗਏ ਹਨ ਉਨ੍ਹਾਂ ਬਾਰੇ ਉਹ ਕੋਈ ਵੀ ਖੁਲਾਸਾ ਨਹੀਂ ਕਰ ਸਕਦੇ। ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਬਾਕੀ ਆਪਰੇਸ਼ਨ ਵੀ ਲਗਾਤਾਰ ਚੱਲ ਰਹੇ ਹਨ। ਐੱਸਐਸਪੀ ਮੋਗਾ ਨੇ ਦੱਸਿਆ ਕਿ ਉਨ੍ਹਾਂ ਨੇ ਅੰਮ੍ਰਿਤਪਾਲ ਦੀ ਪਿੱਛਾ ਕੀਤਾ ਅਤੇ ਜਲੰਧਰ ਪੁਲਿਸ ਨਾਲ ਸੰਪਰਕ ਕੀਤਾ।

200 ਤੋਂ 250 ਪੁਲਿਸ ਮੁਲਾਜ਼ਮਾ ਦਾ ਫਲੈਗ ਮਾਰਚ :ਮੋਗਾ ਸ਼ਹਿਰ ਵਿਚ ਕਰੀਬ 200 ਤੋਂ 250 ਪੁਲਿਸ ਮੁਲਾਜ਼ਮਾ 'ਤੇ ਪੈਰਾਂ ਮਿਲਟਰੀ ਫੋਰਸ ਨਾਲ ਮੋਗੇ ਦੇ ਵਿਚ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਪੰਜਾਬ ਪੁਲਿਸ,ਪੈਰਾਂ ਮਿਲਟਰੀ ਦੇ ਨਾਲ ਹੀ ਰੈਪਿੰਡ ਐਕਸ਼ਨ ਫੋਰਸ ਵੀ ਕੰਮ ਕਰ ਰਹੀਆਂ ਹਨ। ਉਹਨਾਂ ਇਹ ਵੀ ਦੱਸਿਆ ਕਿ ਮੋਗਾ ਤੋਂ ਕੱਲ੍ਹ ਅਮ੍ਰਿਤਪਾਲ ਦੇ 6 ਸਾਥੀ ਵੀ ਹਿਰਾਸਤ ਵਿਚ ਲਏ ਹਨ। ਮੋਗਾ ਦੇ ਮੇਨ ਪੋਇੰਟ 'ਤੇ ਹਰ ਆਉਣ ਜਾਣ ਵਾਲੇ ਵਹਿਕਲ ਦੀ ਪੂਰੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਮੋਗਾ ਦੇ ਬੱਸ ਸਟੈਂਡ , ਮੇਨ ਬਾਜ਼ਾਰ, ਪ੍ਰਤਾਪ ਰੋਡ, ਲਾਲ ਸਿੰਘ ਰੋਡ , ਤੇ ਸ਼ਹਿਰ ਦੇ ਹੋਰ ਭੀੜ ਵਾਲੇ ਇਲਾਕਿਆਂ ਵਿਚ ਬਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ।

ਸ਼ਰਾਰਤੀ ਅਨਸਰਾਂ ਦੀ ਕਰੋ ਸ਼ਿਕਾਇਤ:ਉਨ੍ਹਾਂ ਸਾਰੇ ਸ਼ਹਿਰ ਵਸਿਆ ਨੂੰ ਇਹ ਅਪੀਲ ਵੀ ਕੀਤੀ ਕਿ ਲੋਕ ਕਿਸੇ ਵੀ ਅਫਵਾਹ 'ਤੇ ਯਕੀਨ ਨਾ ਕਰਨ। ਉਨ੍ਹਾਂ ਕਿਹਾ ਜੇ ਕੀਤੇ ਵੀ ਕੋਈ ਸ਼ਰਾਰਤੀ ਅਨਸਰ ਜਾ ਕੋਈ ਹੁਲੜਬਾਜ਼ੀ ਕਰਦਾ ਨਜ਼ਰ ਆਉਦਾ ਹੈ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ। ਐੱਸਐੱਸਪੀ ਮੋਗਾ ਨੇ ਕਿਹਾ ਕਿ ਟੋਲ ਫ੍ਰੀ ਨੰਬਰ 112 'ਤੇ ਕਾਲ ਕਰਕੇ ਜਾਣਕਾਰੀ ਦਿੱਤੀ ਜਾਵੇ। ਸਾਰੇ ਸ਼ਹਿਰ ਵਾਸੀ ਸ਼ਾਤੀ ਬਣਾਈ ਰੱਖਣ।

ਇਹ ਵੀ ਪੜ੍ਹੋ:Exclusive with Amritpal father: ਅੰਮ੍ਰਿਤਪਾਲ ਸਿੰਘ ਦੇ ਪਿਤਾ ਨੂੰ ਵੱਡਾ ਡਰ, ਕਿਹਾ- ਪੁੱਤਰ ਨਾਲ ਨਾ ਹੋ ਜਾਵੇ ਕੋਈ ਅਣਹੋਣੀ

ABOUT THE AUTHOR

...view details