ਮੋਗਾ: ਪਿੰਡ ਕੋਕਰੀ ਹੇਰਾਂ ਵਿੱਚ ਪਿੰਡ ਵਿੱਚ ਰਹਿਣ ਵਾਲੇ ਲੋਕਾਂ ਨੂੰ ਕਾਫ਼ੀ ਲੰਮੇਂ ਸਮੇਂ ਤੋਂ ਹੱਡਾ ਰੋੜੀ ਦੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੀ ਮੁਸ਼ਕਲ ਸੁਣਨ ਲਈ ਬੀਬੀ ਗੁਰਦਰਸ਼ਨ ਕੌਰ ਤੇ ਯੂਥ ਕਾਂਗਰਸ ਆਗੂ ਪਰਮਿੰਦਰ ਸਿੰਘ ਡਿੰਪਲ ਪਿੰਡ ਕੋਕਰੀ ਹੇਰਾਂ ਵਿੱਚ ਪਹੁੰਚੇ।
ਪਿੰਡ ਕੋਕਰੀ ਹੇਰਾਂ ਦੇ ਲੋਕਾਂ ਨੇ ਹੱਡਾ ਰੋੜੀ ਦੀ ਮੁਸ਼ਕਲ ਨੂੰ ਲੈ ਕੇ ਸਰਕਾਰ ਨੂੰ ਕੀਤੀ ਅਪੀਲ - ਹੱਡਾ ਰੋੜੀ
ਮੋਗਾ ਦੇ ਪਿੰਡ ਕੋਕਰੀ ਹੇਰਾਂ ਵਿਖੇ ਹੱਡਾ ਰੋੜੀ ਬਣੇ ਹੋਣ ਕਰਕੇ ਲੰਮੇਂ ਸਮੇਂ ਤੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨੂੰ ਲੈ ਕੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ।
![ਪਿੰਡ ਕੋਕਰੀ ਹੇਰਾਂ ਦੇ ਲੋਕਾਂ ਨੇ ਹੱਡਾ ਰੋੜੀ ਦੀ ਮੁਸ਼ਕਲ ਨੂੰ ਲੈ ਕੇ ਸਰਕਾਰ ਨੂੰ ਕੀਤੀ ਅਪੀਲ ਫ਼ੋਟੋ](https://etvbharatimages.akamaized.net/etvbharat/prod-images/768-512-8759348-thumbnail-3x2-mogass.jpg)
ਜਾਣਕਾਰੀ ਦਿੰਦਿਆਂ ਪਿੰਡ ਵਾਸੀ ਨੇ ਕਿਹਾ ਕਿ ਸਾਡੀ ਕਾਫ਼ੀ ਲੰਮੇਂ ਸਮੇਂ ਤੋਂ ਹੱਡਾ ਰੋੜੀ ਨੂੰ ਲੈ ਕੇ ਸਮੱਸਿਆ ਚੱਲ ਰਹੀ ਹੈ, ਉਨ੍ਹਾਂ ਨੇ ਇਸ ਦੀ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਵੀ ਦਿੱਤੀ ਪ੍ਰੰਤੂ ਇਸ ਦਾ ਕੋਈ ਹੱਲ ਨਹੀ ਕੱਢਿਆ ਗਿਆ। ਉਨ੍ਹਾਂ ਨੇ ਕਿਹਾ ਕਿ ਹੱਡਾ ਰੋੜੀ ਦੇ ਨਾਲ ਹੀ ਬੱਚਿਆਂ ਦੇ ਖੇਡਣ ਲਈ ਗਰਾਊਂਡ ਹੈ ਤੇ ਆਰੋ ਵਾਲਾ ਪਾਣੀ ਵੀ ਲੱਗਿਆ ਹੋਇਆ ਹੈ। ਹੱਡਾ ਰੋੜੀ ਕਰਕੇ ਨਾ ਤਾਂ ਬੱਚੇ ਖੇਡ ਸਕਦੇ ਹਨ ਤੇ ਨਾ ਹੀ ਪਿੰਡ ਵਾਲੇ ਲੋਕ ਉੱਥੇ ਪਾਣੀ ਭਰਨ ਜਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਅੱਗੇ ਅਪੀਲ ਕਰਦੇ ਹਨ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ। ਉੱਥੇ ਹੀ ਯੂਥ ਕਾਂਗਰਸ ਦੇ ਆਗੂ ਪਰਮਿੰਦਰ ਸਿੰਘ ਡਿੰਪਲ ਨੇ ਕਿਹਾ ਕਿ ਉਹ ਪਿੰਡ ਵਿੱਚ ਪਹੁੰਚੇ ਤੇ ਉਨ੍ਹਾਂ ਨੇ ਪਿੰਡ ਵਾਲਿਆਂ ਦੀਆਂ ਮੁਸ਼ਕਲਾਂ ਸੁਣੀਆਂ, ਜੋ ਕਿ ਛੇਤੀ ਹੀ ਹੱਲ ਕਰ ਦਿੱਤੀਆਂ ਜਾਣਗੀਆਂ।