ਮੋਗਾ : ਸੂਬਾ ਸਰਕਾਰ ਵੱਲੋਂ ਲਗਾਤਾਰ ਅਪਰਾਧ ਉੱਤੇ ਠੱਲ੍ਹ ਪਾਉਣ ਦੇ ਦਾਅਵੇ ਕੀਤਾ ਜਾਂਦੇ ਹਨ, ਪਰ ਬਾਵਜੂਦ ਇਸ ਦੇ ਸੂਬੇ ਵਿੱਚ ਨਿਤ ਦਿਨ ਚੋਰੀ ਤੇ ਲੁੱਟ ਦੀ ਵਾਰਦਾਤ ਸਾਹਮਣੇ ਆ ਰਹੀ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਮੋਗਾ ਅੰਮ੍ਰਿਤਸਰ ਰੋਡ 'ਤੇ ਪੈਂਦੀ ਇੱਕ ਮੋਬਾਈਲ ਦੀ ਦੁਕਾਨ ਤੋਂ, ਜਿੱਥੇ ਚੋਰਾਂ ਨੇ ਦੇਰ ਰਾਤ ਦੁਕਾਨ ਦੀ ਕੰਧ ਪਾੜ ਕੇ ਦੁਕਾਨ ਅੰਦਰੋਂ ਨਕਦੀ ਅਤੇ ਮੋਬਾਇਲ ਚੋਰੀ ਕਰ ਕੇ ਲੈ ਗਏ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਜਿਸ ਦੇ ਅਧਾਰ 'ਤੇ ਹੁਣ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਕੰਧ ਪਾੜ ਕੇ ਨਕਦੀ ਅਤੇ ਮੋਬਾਇਲ ਚੋਰੀ :ਜਾਣਕਾਰੀ ਮੁਤਾਬਿਕ ਘਟਨਾ 24 ਅਗਸਤ ਦੀ ਹੈ, ਜਦੋਂ ਦੁਕਾਨਦਾਰ ਰੋਜ਼ਾਨਾ ਵਾਂਗ ਹੀ ਆਪਣੀ ਦੁਕਾਨ ਖੋਲ੍ਹਣ ਲੱਗਦਾ ਹੈ, ਤਾਂ ਅਚਾਨਕ ਹੀ ਦੇਖਦਾ ਹੈ ਕਿ ਦੁਕਾਨ ਦੇ ਪਿਛਲੇ ਪਾਸੇ ਦੀ ਕੰਧ ਵਿੱਚ ਪਾੜ ਪਿਆ ਹੋਇਆ ਹੈ ਅਤੇ ਦੁਕਾਨ ਦਾ ਸਾਰਾ ਸਮਾਨ ਵੀ ਖਿਲਰਿਆ ਪਿਆ ਹੈ। ਨਕਦੀ ਅਤੇ ਮੋਬਾਇਲ ਫੋਨ ਵੀ ਗਾਇਬ ਹਨ। ਇਸ ਸਬੰਧ ਵਿਚ ਦੁਕਾਨ ਮਾਲਕ ਸੰਜੂ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਅੱਜ ਸਵੇਰੇ ਆਪਣੀ ਦੁਕਾਨ 'ਤੇ ਆਏ ਅਤੇ ਸ਼ਟਰ ਖੋਲ੍ਹਿਆਂ ਤਾਂ ਦੇਖਿਆ ਕਿ ਦੁਕਾਨ ਦੇ ਅੰਦਰ ਲੱਖਾ ਦੇ ਮੋਬਾਇਲ ਚੋਰੀ ਹੋਏ ਹਨ। ਜਦੋਂ ਸੀਸੀਟੀਵੀ ਦੇਖੀ ਤਾਂ ਉਸ ਵਿੱਚ ਦੇਖਿਆ ਕਿ ਦੁਕਾਨ ਦੇ ਅੰਦਰ ਦੋ ਚੋਰ ਆਏ ਸਨ। ਇਕ ਦੁਕਾਨ ਦੇ ਅੰਦਰ ਸੀ ਤੇ ਆਪਣੇ ਬਾਹਰ ਖਾੜੇ ਸਾਥੀ ਨੂੰ ਮੋਬਾਇਲ ਫੜਾਉਂਦਾ ਰਿਹਾ। ਉਸ ਨੇ ਕਿਹਾ ਕਿ ਚੋਰਾਂ ਵੱਲੋਂ ਲਗਾਏ ਪਾੜ ਨੂੰ ਦੇਖ ਕੇ ਮੈ ਇੱਕ ਵਾਰ ਤਾਂ ਹੈਰਾਨ ਹੋ ਗਿਆ ਕਿ ਇੰਨੇ ਸ਼ਾਤਰ ਚੋਰਾਂ ਨੇ ਲੋਕਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ।
- ਸੋਲਨ 'ਚ ਮੀਂਹ ਕਾਰਨ ਭਾਰੀ ਤਬਾਹੀ ! ਬਾਲਦ ਨਦੀ 'ਤੇ ਬੱਦੀ ਟੋਲ ਬੈਰੀਅਰ ਦਾ ਪੁਲ ਟੁੱਟਿਆ, ਹਰਿਆਣਾ ਜਾਣ ਵਾਲਾ ਰਸਤਾ ਬੰਦ
- ਪੰਜਾਬ ਵਿੱਚ ਫਿਰ ਹੜ੍ਹ ਦਾ ਖ਼ਤਰਾ: ਰੋਪੜ 'ਚ ਸਤਲੁਜ ਦਰਿਆ ਦਾ ਪਾਣੀ ਵਧਿਆ, ਤਰਨਤਾਰਨ ਦਾ ਸਰਹੱਦੀ ਪਿੰਡ ਪਾਣੀ ਵਿੱਚ ਘਿਰਿਆ
- Punjab flood updates: ਨੰਗਲ 'ਚ ਹੜ੍ਹ ਦੇ ਮੱਦੇਨਜ਼ਰ ਪ੍ਰਸ਼ਾਸਨ ਚੌਕਸ, ਐੱਸਡੀਐੱਮ ਅਮਨਜੋਤ ਕੌਰ ਨੇ ਐੱਨਡੀਆਰਐੱਫ ਨਾਲ ਕੀਤਾ ਪ੍ਰਭਾਵਿਤ ਇਲਾਕੇ ਦਾ ਦੌਰਾ