ਪੰਜਾਬ

punjab

ETV Bharat / state

ਮੋਗਾ ਕਤਲ ਮਾਮਲਾ: 4 ਜੀਆਂ ਦਾ ਹੋਇਆ ਅੰਤਿਮ ਸਸਕਾਰ, ਭੈਣ ਨੇ ਦਿੱਤੀ ਅੰਤਿਮ ਵਿਦਾਈ - 4 persons funeral in moga

ਪਿਛਲੇ ਦਿਨੀਂ ਮੋਗਾ ਦੇ ਪਿੰਡ ਨੱਥੋਵਾਲਾ ਗਰਬੀ 'ਚ ਪਰਿਵਾਰ ਦਾ ਕਤਲ ਕਰਨ ਮਗਰੋਂ ਖ਼ੁਦਕੁਸ਼ੀ ਕਰਨ ਵਾਲੇ ਨੌਜਵਾਨ ਦਾ ਪਰਿਵਾਰ ਸਮੇਤ ਸ਼ਮਸ਼ਾਨਘਾਟ ਵਿੱਚ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।

ਫ਼ੋਟੋ

By

Published : Aug 6, 2019, 7:23 PM IST

ਮੋਗਾ: ਪਿੰਡ ਨੱਥੋਵਾਲਾ ਗਰਬੀ 'ਚ ਪਰਿਵਾਰ ਦਾ ਕਤਲ ਕਰਨ ਮਗਰੋਂ ਖ਼ੁਦਕੁਸ਼ੀ ਕਰਨ ਵਾਲੇ ਨੌਜਵਾਨ ਦਾ ਪਰਿਵਾਰ ਸਮੇਤ ਸ਼ਮਸ਼ਾਨਘਾਟ ਵਿੱਚ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਕੈਨੇਡਾ ਤੋਂ ਆਈ ਭੈਣ ਅਮਰਜੀਤ ਕੌਰ ਨੇ ਆਪਣੇ ਭਰਾ ਸੰਦੀਪ ਸਿੰਘ ਨੂੰ ਸਿਹਰਾ ਲਾ ਕੇ ਵਿਦਾ ਕੀਤਾ।

ਵੀਡੀਓ

ਇਹ ਵੀ ਪੜ੍ਹੋ: ਧਾਰਾ 370: ਪਾਕਿ ਨੇ ਬੁਲਾਈ ਐਮਰਜੈਂਸੀ ਮੀਟਿੰਗ, ਇਸ ਮੁੱਦੇ ਨੂੰ ਕੌਮਾਂਤਰੀ ਪੱਧਰ 'ਤੇ ਚੁੱਕਾਂਗੇ

ਇਸ ਤੋਂ ਇਲਾਵਾ ਨੌਜਵਾਨ ਵੱਲੋਂ ਕਤਲ ਕੀਤੀ ਗਈ ਭੈਣ ਅਮਨਜੀਤ ਕੌਰ ਤੇ ਭਾਣਜੀ ਅਮਨੀਤ ਕੌਰ ਦੇ ਸਸਕਾਰ ਅਮਨੀਤ ਦੇ ਸਹੁਰਿਆਂ ਨੇ ਫ਼ਿਰੋਜ਼ਪੁਰ ਦੇ ਪਿੰਡ ਸਹਿਜ਼ਾਦੀ ਵਿਖੇ ਕਰ ਦਿੱਤਾ ਗਿਆ ਸੀ।

ਉੱਥੇ ਹੀ ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਤੇ ਇਹ ਬਹੁਤ ਹੀ ਦਰਦਨਾਕ ਮੰਜਰ ਹੈ ਇਸ ਵਿੱਚ ਕੁੱਝ ਵੀ ਬਿਆਨ ਕਰਨ ਲਈ ਬਾਕੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਸੰਦੀਪ ਸਿੰਘ ਦੀ ਭੈਣ ਬੀਤੀ ਕੱਲ੍ਹ ਤੇ ਭੂਆ ਨੇ ਕੈਨੇਡਾ ਤੋਂ ਵਾਪਸ ਆ ਕੇ ਪਰਿਵਾਰ ਦੇ 4 ਜੀਆਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਸੰਦੀਪ ਸਿੰਘ ਦਾ ਆਪਣੇ ਵਿਆਹ ਨੂੰ ਲੈ ਕੇ ਪਰਿਵਾਰ ਨਾਲ ਝਗੜਾ ਚੱਲ ਰਿਹਾ ਸੀ। ਇਸ ਤੋਂ ਬਾਅਦ ਜਦੋਂ ਉਸ ਨੂੰ ਵਿਆਹ ਲਈ ਰਾਜੀ ਕਰ ਲਿਆ ਗਿਆ ਤਾਂ ਉਸ ਨੇ ਆਪਣੇ ਪਰਿਵਾਰ ਦੇ 5 ਜੀਆਂ ਦਾ ਕਤਲ ਕਰ ਦਿੱਤਾ ਸੀ। ਇਸ ਸਾਰੇ ਕਤਲ ਕਾਂਡ 'ਚੋਂ ਸੰਦੀਪ ਦਾ ਦਾਦਾ ਬੱਚ ਗਿਆ ਸੀ ਜਿਨ੍ਹਾਂ ਦੇ ਬਿਆਨਾਂ ਦੇ ਅਧਾਰ 'ਤੇ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਹੈ।

ABOUT THE AUTHOR

...view details