ਮੋਗਾ/ਮਾਨਸਾ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ 'ਚ ਸ਼ਾਮਲ ਹੋਣ ਲਈ ਦੇਸ਼ਾਂ ਵਿਦੇਸ਼ਾਂ ਵਿੱਚੋਂ ਸੰਗਤਾਂ ਪੰਜਾਬ ਪਹੁੰਚ ਰਹੀਆਂ ਹਨ। ਇਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਇਸ ਵਾਰ ਪਰਾਲੀ ਨੂੰ ਨਾ ਸਾੜਨ ਪਰ ਇਸ ਸਬੰਧੀ ਕਿਸਾਨਾਂ ਦਾ ਕਹਿਣਾ ਹੈ ਕਿ ਪਰਾਲੀ ਸਾੜਨਾ ਉਨ੍ਹਾਂ ਦਾ ਸ਼ੌਕ ਨਹੀਂ ਮਜਬੂਰੀ ਹੈ ਕਿਉਂਕਿ ਉਹ ਵਾਧੂ ਖਰਚ ਨਹੀਂ ਝੱਲ ਸਕਦੇ।
ਵਾਤਵਰਣ ਸਾਫ਼ ਰੱਖਣ ਲਈ ਕਿਸਾਨਾਂ ਨੇ ਕੱਢਿਆ ਪਰਾਲੀ ਦਾ ਹੱਲ - moga news
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਜਾ ਰਹੀ ਹੈ। ਮੋਗਾ ਦਾ ਇੱਕ ਕਿਸਾਨ ਇਸ ਸਮੱਸਿਆ ਦਾ ਹੱਲ ਕੱਢ ਹੋਰਨਾਂ ਕਿਸਾਨਾਂ ਨੂੰ ਵਾਤਾਵਰਣ ਸੰਭਾਲ ਦਾ ਸੁਨੇਹਾ ਦੇ ਰਿਹਾ ਹੈ।
ਦੂਜੇ ਪਾਸੇ ਕੁਝ ਅਗਾਂਹ ਵਧੂ ਇਸ ਸਮੱਸਿਆ ਦਾ ਹੱਲ ਕੱਢ ਹੋਰਨਾਂ ਕਿਸਾਨਾਂ ਨੂੰ ਵੀ ਵਾਤਾਵਰਣ ਸੰਭਾਲ ਦਾ ਸੁਨੇਹਾ ਦੇ ਰਹੇ ਹਨ। ਮੋਗਾ ਦੇ ਪਿੰਡ ਗਿੱਲ ਦੇ ਕਿਸਾਨ ਮਨਦੀਪ ਸਿੰਘ ਨੇ ਵੱਡੀ ਲਾਗਤ ਨਾਲ ਇਟਲੀ ਤੋਂ ਬੇਲਰ (ਪਰਾਲੀ ਇਕੱਠੀ ਕਰਨ ਵਾਲੀ ਮਸ਼ੀਨ) ਮੰਗਵਾਈ ਹੈ ਜਿਸ ਦਾ ਲਾਹਾ ਨੇੜਲੇ ਪਿੰਡਾਂ ਦੇ ਕਿਸਾਨ ਵੀ ਲੈ ਰਹੇ ਹਨ।
ਇਸ ਮਸ਼ੀਨ ਰਾਹੀਂ ਪਰਾਲੀ ਦੀਆਂ ਵੱਡੀਆਂ ਗੰਢਾਂ ਬਣਾ ਕੇ ਬਾਇਓ ਮਾਸ ਪਲਾਂਟ ਵਿੱਚ ਭੇਜੀਆਂ ਜਾਂਦੀਆਂ ਹਨ। ਇਸ ਬੇਲਰ ਨਾਲ ਜਿੱਥੇ ਪਹਿਲਾਂ ਰੀਪਰ ਫੇਰ ਕੇ ਫਿਰ ਗੱਠਾਂ ਬਣਾਈਆਂ ਜਾਦੀਆਂ ਹਨ ਅਤੇ ਨਾ ਮਾਤਰ ਖ਼ਰਚ ’ਤੇ ਬਹੁਤ ਥੋੜੇ ਸਮੇ ‘ਚ ਜ਼ਮੀਨ ਸਾਫ਼ ਕਰ ਦਿੱਤੀ ਜਾਦੀ ਹੈ।
ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਬਰਾੜ ਨੇ ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਉਹ ਵਾਤਾਰਵਨ ਨੂੰ ਦੂਸ਼ਿਤ ਨਾ ਕਰਨ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਖ਼ਤਮ ਹੋਣ ਤੋਂ ਬਚਾਉਣ।