ਪੰਜਾਬ

punjab

ETV Bharat / state

ਮੋਗਾ ਪ੍ਰਸ਼ਾਸਨ ਨੇ ਕਾਰੀਗਰਾਂ ਨੂੰ ਨਵੀਂ ਤਕਨੀਕ ਸਿਖਾਉਣ ਲਈ ਭੇਜਿਆ ਰਾਜਸਥਾਨ, ਹੋਵੇਗਾ ਵੱਡਾ ਮੁਨਾਫ਼ਾ - ਮੋਗਾ ਦੀ ਖਬਰ

ਮੋਗਾ ਦੇ ਡਿਪਟੀ ਕਮਿਸ਼ਨਰ ਨੇ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਕਾਰੀਗਰਾਂ ਵਿੱਚ 25 ਔਰਤਾਂ ਸਮੇਤ 50 ਨੂੰ ਰਾਜਸਥਾਨ ਭੇਜਿਆ ਹੈ, ਜੋ ਕਿ ਰਾਜਸਥਾਨ ਦੀ ਤਕਨੀਕ ਨਾਲ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੀ ਭਾਂਡੇ ਬਣਾਏ ਜਾ ਸਕਣ।

Etv Bharat
Etv Bharat

By

Published : Aug 5, 2023, 7:47 AM IST

ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦਿੱਤੀ ਜਾਣਕਾਰੀ

ਮੋਗਾ:ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਤਹਿਤ ਮੋਗਾ ਪ੍ਰਸ਼ਾਸਨ ਵੱਲੋਂ ਮਿੱਟੀ ਦੇ ਭਾਂਡੇ ਬਣਾਉਣ ਵਾਲਿਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਆਮਦਨ ਵਿੱਚ ਵੀ ਵਾਧਾ ਕੀਤਾ ਜਾ ਰਿਹਾ ਹੈ। ਹੁਣ ਉਨ੍ਹਾਂ ਨੂੰ ਨਵੀਂ ਤਕਨੀਕ ਦੀ ਜਾਣਕਾਰੀ ਦੇਣ ਲਈ ਰਾਜਸਥਾਨ ਵਿੱਚ ਟ੍ਰੇਨਿੰਗ ਲਈ ਭੇਜਿਆ ਜਾ ਰਿਹਾ ਹੈ, ਕਿਉਂਕਿ ਰਾਜਸਥਾਨ ਵਿੱਚ ਮਿੱਟੀ ਦੇ ਭਾਂਡਿਆਂ ਦੀ ਬਣਤਰ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਨਹੀਂ ਮਿਲਦੀ, ਇਹੀ ਤਕਨੀਕ ਉਨ੍ਹਾਂ ਨੂੰ ਸਿਖਾਈ ਜਾ ਰਹੀ ਹੈ ਤਾਂ ਜੋ ਉਹ ਉਸ ਤਕਨੀਕ ਨੂੰ ਸਿੱਖ ਕੇ ਆਪਣੇ ਭਾਂਡੇ ਬਣਾ ਸਕਣ ਅਤੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਣ।

50 ਦੇ ਕਰੀਬ ਕਾਰੀਗਰਾਂ ਨੂੰ ਰਾਜਸਥਾਨ ਭੇਜਿਆ: ਇਸੇ ਦੌਰਾਨ ਮੋਗਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਕਾਰੀਗਰਾਂ ਦੀ ਆਮਦਨ ਵਿੱਚ ਵਾਧਾ ਕਰਨ ਤੇ ਉਨ੍ਹਾਂ ਨੂੰ ਨਵੀਆਂ ਤਕਨੀਕਾਂ ਸਿਖਾਉਣ ਲਈ 50 ਦੇ ਕਰੀਬ ਕਾਰੀਗਰਾਂ ਨੂੰ ਰਾਜਸਥਾਨ ਭੇਜਿਆ ਜਾ ਰਿਹਾ ਹੈ ਤਾਂ ਜੋ ਇਹ ਲੋਕ ਰਾਜਸਥਾਨ ਤੋਂ ਨਵੀਆਂ ਤਕਨੀਕਾਂ ਸਿੱਖ ਕੇ ਆਪਣੇ ਰੁਜ਼ਗਾਰ ਵਿੱਚ ਵਾਧਾ ਕਰ ਸਕਣ ਅਤੇ ਉਨ੍ਹਾਂ ਦੀ ਆਮਦਨ ਵਿੱਚ ਵੀ ਵਾਧਾ ਹੋ ਸਕੇ।

ਰਾਜਸਥਾਨ ਵਾਲੀ ਤਕਨੀਕ ਪੰਜਾਬ ਵਿੱਚ:ਇਸ ਦੌਰਾਨ ਹੀ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਕਾਰੀਗਰਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਸਾਡੇ ਲਈ ਸ਼ੁਰੂ ਕੀਤੀ ਗਈ ਇਹ ਸਕੀਮ ਸਾਡੇ ਲਈ ਬਹੁਤ ਲਾਹੇਵੰਦ ਹੈ, ਕਿਉਂਕਿ ਪਹਿਲਾਂ ਤਿਉਹਾਰਾਂ ਮੌਕੇ ਸਾਨੂੰ ਰਾਜਸਥਾਨ ਤੋਂ ਪੰਜਾਬ ਲਈ ਭਾਂਡੇ ਮੰਗਵਾਉਣੇ ਪੈਂਦੇ ਸਨ ਅਤੇ ਸਾਨੂੰ ਕਾਫੀ ਖਰਚਾ ਵੀ ਕਰਨਾ ਪੈਂਦਾ ਸੀ ਅਤੇ ਸਾਡੀ ਕਮਾਈ ਬਹੁਤ ਘੱਟ ਹੁੰਦੀ ਹੈ। ਹੁਣ ਜੇਕਰ ਅਸੀਂ ਉਸ ਤੋਂ ਇਹੀ ਤਕਨੀਕ ਸਿੱਖੀਏ ਤਾਂ ਸਾਨੂੰ ਇੱਥੇ ਸਭ ਕੁੱਝ ਮਿਲੇਗਾ ਤੇ ਉਸੇ ਤਕਨੀਕ ਨਾਲ ਅਸੀਂ ਪੰਜਾਬ ਵਿੱਚ ਹੀ ਭਾਂਡੇ ਬਣਾਵਾਂਗੇ ਅਤੇ ਸਾਡੀ ਆਮਦਨ ਵਧੇਗੀ। ਜਿਸ ਕਰਕੇ ਉਹਨਾਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ।

ABOUT THE AUTHOR

...view details