ਮੋਗਾ:5 ਜੁਲਾਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 6635 ਈ.ਟੀ.ਟੀ ਅਧਿਆਪਕਾਂ ਦੀ ਭਰਤੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਦੇ ਹੋਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਪ੍ਰਕਿਰਿਆ ਸ਼ੁਰੂ ਕਰਨ ਦਿੱਤੀ ਹੈ। ਇਸ ਪ੍ਰਕਿਰਿਆ ਦੇ ਹੇਠ ਮੋਗਾ ਤੋਂ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ 239 ਵਿੱਚੋਂ 237 ਈ.ਟੀ.ਟੀ. ਕੇਡਰ ਦੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ।
ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਦੱਸਿਆ ਕਿ ਪਿਛਲੇ ਲਗਭਗ 1 ਸਾਲ ਤੋਂ ਵਿਭਾਗੀ ਤੇ ਅਦਾਲਤੀ ਕਟਹਿਰੇ ਵਿੱਚ ਰਹੀ, ਇਸ ਭਰਤੀ ਦੇ ਹੁਣ ਸਾਰੇ ਰਾਹ ਖੁੱਲ੍ਹਣ 'ਤੇ ਪੰਜਾਬ ਦੇ ਈ.ਟੀ.ਟੀ. ਕੇਡਰ ਦੇ ਉਮੀਦਵਾਰ ਬਾਗੋਬਾਗ ਹਨ। ਪਰ ਉਮੀਦਵਾਰਾਂ ਦਾ ਗਿਲਾ ਰਿਹਾ ਕਿ ਕਾਂਗਰਸ ਸਰਕਾਰ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਆਪਣੇ ਹਲਕੇ ਖਰੜ ਦੀ ਟੈਂਕੀ 'ਤੇ ਚੜ੍ਹਕੇ ਸੰਘਰਸ਼ ਕਰਦੇ ਰਹੇ। ਇਸ ਕੇਡਰ ਦੇ ਉਮੀਦਵਾਰਾਂ ਦੀ ਉਨ੍ਹਾਂ ਨੇ ਕੋਈ ਵੀ ਸਾਰ ਨਹੀਂ ਲਈ ਗਈ।
ਉਹਨਾਂ ਦੱਸਿਆ ਕਿ ਡਾਇਰੈਕਟਰ ਸਿੱਖਿਆ ਵਿਭਾਗ (ਐਲੀ ਸਿੱਖਿਆ) ਪੰਜਾਬ ਵੱਲੋਂ ਨੰਬਰ 216677 ਤਹਿਤ ਅੱਜ ਮਿਤੀ 02.07.22 ਨੂੰ ਜਾਰੀ ਪੱਤਰ ਵਿੱਚ ਨਿਯੁਕਤੀ ਪੱਤਰ ਲੈਣ ਲਈ ਕਿਹਾ ਗਿਆ। ਇਸ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਸਿੱਖਿਆ ਵਿਭਾਗ ਪੰਜਾਬ ਵੱਲ੍ਹੋਂ ਈ.ਟੀ.ਟੀ ਕਾਡਰ ਦੀਆਂ 6635 ਅਸਾਮੀਆਂ ਲਈ 30.07.2021 ਨੂੰ ਵਿਗਿਆਪਨ ਦਿੱਤਾ ਗਿਆ ਸੀ।
ਆਪ ਵਿਧਾਇਕਾ ਨੇ 237 ਈ.ਟੀ.ਟੀ ਉਮੀਦਵਾਰਾਂ ਨੂੰ ਦਿੱਤੇ ਨਿਯੁਕਤੀ ਪੱਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ,ਪੰਜਾਬ ਵੱਲ੍ਹੋਂ ਸਿਲੈਕਟ ਹੋਏ ਉਮੀਦਵਾਰਾਂ ਦੀ ਕੈਟਾਗਰੀ ਵਾਈਜ਼ ਚੋਣ ਸੂਚੀ ਮਿਤੀ 13.06.2022 ਨੂੰ ਵਿਭਾਗ ਦੇ ਪੋਰਟਲ 'ਤੇ ਅਪਲੋਡ ਕੀਤੀ ਗਈ ਸੀ। ਸਿਲੈਕਸ਼ਨ ਸੂਚੀ ਅਨੁਸਾਰ ਯੋਗ ਕਰਾਰ ਦਿੱਤੇ ਉਮੀਦਵਾਰਾਂ ਨੂੰ ਵਿਭਾਗ ਵੱਲ੍ਹੋਂ ਆਨਲਾਈਨ ਪੋਰਟਲ 'ਤੇ 28.06.22 ਤੋ 30.06.22 ਤੱਕ ਸਟੇਸ਼ਨ ਚੋਣ ਕਰਵਾਈ ਗਈ ਸੀ ਤੇ ਅਲਾਟ ਕੀਤਾ ਸਟੇਸ਼ਨ ਯੋਗ ਉਮੀਦਵਾਰਾਂ ਦੀ ਆਈ.ਡੀ ਵਿੱਚ ਅਪਲੋਡ ਕਰ ਦਿੱਤਾ ਗਿਆ।
ਆਮ ਆਦਮੀ ਪਾਰਟੀ ਦੇ ਜਿਲ੍ਹਾ ਮੀਡੀਆ ਇੰਚਾਰਜ ਅਮਨ ਰਖਰਾ ਨੇ ਦੱਸਿਆ ਕਿ ਸੰਗਰੂਰ ਜਿਮਨੀ ਲੋਕ ਸਭ ਚੋਣ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕੀਤੇ ਵਾਅਦੇ ਮੁਤਾਬਿਕ ਇਸ ਭਰਤੀ ਨੂੰ ਗੰਭੀਰਤਾ ਨਾਲ ਲੈਂਦਿਆਂ ਭਰਤੀ ਦੇ ਸਿਸਟਮ ਨੂੰ ਕਾਹਲੀ ਨਾਲ ਨੇਪਰੇ ਚਾੜ੍ਹਿਆ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਦੀ ਛੁੱਟੀ ਦੇ ਬਾਵਜੂਦ ਵੀ ਪੰਜਾਬ ਦੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਆਪਣੇ ਅਮਲੇ ਸਮੇਤ ਦੇਰ ਸ਼ਾਮ ਦਫਤਰਾਂ ਚ' ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੰਦੇ ਰਹੇ।
ਮੋਗਾ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਵਰਿੰਦਰਪਾਲ ਸਿੰਘ, ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਕੈਂਡਰੀ ਸੁਸ਼ੀਲ ਤੁਲੀ ਨੇ ਦਸਿਆ ਕਿ ਜਿਲ੍ਹੇ ਦੇ ਤਿੰਨ ਬਲਾਕ ਵਿੱਚ ਅਧਿਆਪਕਾਂ ਦੀ ਕਮੀ ਸੀ। ਜੋ ਕਿ ਲਗਭੱਗ ਪੁਰੀ ਹੋ ਗਈ ਹੈ। ਸਕੂਲਾਂ ਵਿੱਚ ਖਾਲੀ 239 ਅਸਾਮੀਆਂ ਵਿੱਚੋਂ 237 ਸਬੰਧਤ ਚੁਣੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਇਸ ਮੌਕੇ ਡਿਪਟੀ D.E.O. ਮੱਕੜ, ਮਨਜੀਤ ਸਿੰਘ ਅਤੇ ਸਮੂਹ ਸਟਾਫ ਨੇ ਇਸ ਭਰਤੀ ਨੂੰ ਨੇਪਰੇ ਚਾੜ੍ਹਨ ਲਈ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਦਾ ਧੰਨਵਾਦ ਕੀਤਾ ਹੈ। ਇਸ ਸਮੇਂ ਆਮ ਆਦਮੀ ਪਾਰਟੀ ਦੇ ਨਵਦੀਪ ਵਾਲੀਆ, ਕਿਰਨ, ਲਵਲੀ ਸਿੰਗਲਾ, ਪੂਨਮ ਨਾਰੰਗ, ਡਾ. ਵਰਿੰਦਰ ਸਿੰਘ ਅਤੇ ਹੋਰ ਆਪ ਆਗੂ ਮੌਜ਼ੂਦ ਸਨ।
ਇਹ ਵੀ ਪੜੋ:-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਦੇ ਨਤੀਜੇ ਦਾ ਐਲਾਨ, ਇੱਥੇ ਕਰੋ ਚੈੱਕ