ਮੋਗਾ:ਆਪ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਅੱਜ ਮੋਗਾ ਵਿਖੇ ਜਨਤਕ ਇਕੱਠ ਵਿੱਚ ਆਪਣੀ ਹਾਜ਼ਰੀ ਲਗਵਾਈ। ਇਸ ਉਪਰੰਤ ਉਹਨਾਂ ਆਮ ਲੋਕਾਂ ਦੀਆਂ ਮੁਸਕਿਲਾਂ ਨੂੰ ਸੁਣਿਆ ਅਤੇ ਜਲਦ ਤੋਂ ਜਲਦ ਇਨ੍ਹਾਂ ਮੁਸਕਿਲਾਂ ਦਾ ਨਿਪਟਾਰਾ ਕਰਨ ਦਾ ਵਿਸਵਾਸ਼ ਦੁਆਇਆ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਾ. ਅਮਨਦੀਪ ਕੌਰ ਅਰੋੜਾ ਨੇ ਦੱਸਿਆ ਕਿ ੳਹ ਇਸ ਇਲਾਕੇ ਦੀਆਂ ਹਕੀਕੀ ਮੁਸ਼ਕਿਲਾਂ ਤੋਂ ਕਾਫੀ ਹੱਦ ਤੱਕ ਜਾਣੂ ਹਨ। ੳਨ੍ਹਾਂ ਨੇ ਬੜਾ ਲੰਬਾ ਸਮਾਂ ਬਤੌਰ ਡਾਕਟਰ ਵੱਜੋਂ ਆਰਮੀ ਹਸਪਤਾਲ ਵਿੱਚ ਤਨਦੇਹੀ ਨਾਲ ਸੇਵਾਵਾਂ ਨਿਭਾਈਆਂ ਹਨ। ੳਨ੍ਹਾਂ ਦੱਸਿਆ ਕਿ ਕਈ ਮੁਸ਼ਕਲਾਂ ਤੁਰੰਤ ਪ੍ਰਭਾਵ ਨਾਲ ਹੱਲ ਕਰਵਾੳਣ ਯੋਗ ਹਨ ਅਤੇ ਕਈਆਂ ਨੂੰ ਕੁਝ ਸਮਾਂ ਲੱਗ ਸਕਦਾ ਹੈ। ੳਨ੍ਹਾਂ ਸਰਕਾਰ ਦੇ ਸਮੂਹ ਅਧਿਕਾਰੀਆਂ ਨੂੰ ਤਨਦੇਹੀ ਨਾਲ ਕੰਮ ਕਰਨ ਦੀ ਹਦਾਇਤ ਕੀਤੀ ਅਤੇ ਮੌਕੇ 'ਤੇ ਹੀ ਪ੍ਰਾਪਤ ਕੁੱਝ ਅਫਸਰਾਂ ਅਤੇ ੳਨ੍ਹਾਂ ਦੇ ਮਹਿਕਮਿਆਂ ਖਿਲਾਫ ਜੋ ਸ਼ਿਕਾਇਤ ਹੁਣ ਤੱਕ ਆਇਆਂ ਸਨ, ੳਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਹੱਲ ਕਰਵਾੳਣ ਦੇ ਹੁਕਮ ਜਾਰੀ ਕੀਤੇ।
ਉਹਨਾਂ ਮੋਗਾ ਹਲਕੇ ਦੇ ਵਾਸੀਆਂ ਦਾ ਧੰਨਵਾਦ ਕੀਤਾ ਕਿ ਉਨਾਂ ਨੇ ਬਿਨ੍ਹਾਂ ਕਿਸੇ ਲਾਲਚ, ਡਰ, ਦਬਾਓ, ਭੈਅ ਤੋਂ ਮੁਕਤ ਹੋ ਕੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਨੂੰ ਐਮ.ਐਲ.ਏ. ਦੀ ਚੋਣ ਕਰਕੇ ਵਿਧਾਨ ਸਭਾ ਪਹੁੰਚਾਉਣ ਦਾ ਯਤਨ ਕੀਤਾ। ਉਹਨਾਂ ਕਿਹਾ ਕਿ ਉਹ ਪਿਛੜੇ, ਦੱਬੇ ਕੁਚਲੇ ਗਰੀਬ ਲੋਕਾਂ ਅਤੇ ਕਮਜੋਰ ਵਰਗ ਤੋਂ ਇਲਾਵਾ ਲੋੜਵੰਦ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਮੰਤਵ ਨਾਲ ਹਮੇਸ਼ਾ ਯਤਨਸ਼ੀਲ ਰਹਾਂਗੀ।