70 ਹਜ਼ਾਰ ਦਾ ਜ਼ੁਰਮਾਨਾ ਹੋਣ ਦੀ ਧਮਕੀ ਦੇ ਕੇ 7 ਹਜ਼ਾਰ ਦੀ ਰਿਸ਼ਵਤ ਲੈਂਦਾ ਰੀਡਰ ਕਾਬੂ - ਪੁਲਿਸ ਵਿਜੀਲੈਂਸ ਬਿਊਰੋ
ਪੰਜਾਬ ਸਰਕਾਰ ਵੱਲੋਂ ਰਿਸ਼ਵਤ ਖੋਰੀ ਵਿਰੁੱਧ ਵਿੱਢੀ ਮੁਹਿੰਮ ਦੇ ਤਹਿਤ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਮੋਗਾ ਵੱਲੋਂ ਮੀਟਰ ਰੀਡਰ ਦਫਤਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਧਰਮਕੋਟ ਜ਼ਿਲ੍ਹਾ ਮੋਗਾ ਨੂੰ 7000 ਰੁਪਏ ਰਿਸ਼ਵਤ ਲੈਂਦੇ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਹੈ ।
ਫ਼ੋਟੋ
ਮੋਗਾ: ਪੁਲੀਸ ਵਿਜੀਲੈਂਸ ਬਿਊਰੋ ਹਰਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗੁਰਸੇਵਕ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਜੀਂਦੜਾ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਜੋ ਆਪਣੇ ਸਹੁਰਿਆਂ ਦੇ ਘਰ ਰਹਿੰਦਾ ਹੈ। ਜਿਹੜਾ ਉਨ੍ਹਾਂ ਦੇ ਘਰ ਮੀਟਰ ਲੱਗਿਆ ਸੀ ਉਸ ਦੀ ਸੱਸ ਦੇ ਨਾਂਅ ਸੀ। ਅਚਾਨਕ ਤਾਰਾਂ ਸਪਾਰਕ ਹੋਣ ਕਾਰਨ ਸੜ ਗਿਆ ਸੀ ਜੋ ਮਹਿਕਮਾ ਬਿਜਲੀ ਬੋਰਡ ਵੱਲੋਂ ਤਬਦੀਲ ਕਰ ਦਿੱਤਾ ਗਿਆ ਸੀ।