ਪੰਜਾਬ

punjab

ETV Bharat / state

ਮੇਅਰ ਨੇ ਖੁੱਲ੍ਹੇ ਅਸਮਾਨ ਹੇਠ ਸੁੱਤੇ ਪਏ ਲੋਕਾਂ ਨੂੰ ਰੇਣ ਬਸੇਰੇ ਵਿੱਚ ਪਹੁੰਚਾਇਆ - ਬੇਘਰੇ ਲੋਕਾਂ ਦੇ ਲਈ ਰੈਣ ਬਸੇਰਾ ਇੱਕ ਬਹੁਤ ਵੱਡਾ ਸਹਾਰਾ

ਮੋਗਾ ਵਿੱਚ ਮੇਅਰ ਤੇ ਕੌਂਸਲਰਾਂ ਨੇ ਦੇਰ ਰਾਤ ਖੁੱਲ੍ਹੇ ਆਸਮਾਨ ਹੇਠਾ ਸੁੱਤੇ ਪਏ ਲੋਕਾਂ ਨੂੰ ਰੈਣ ਬਸੇਰੇ ਵਿਖੇ ਪਹੁੰਚਾਇਆ। ਇਸ ਦੌਰਾਨ ਨਗਰ ਨਿਗਮ ਦੀ ਮੇਅਰ ਨੀਤਿਕਾ ਭੱਲਾ ਨੇ ਦੱਸਿਆ ਕਿ ਰੈਣ ਬਸੇਰੇ ਵਿੱਚ ਮੁਫਤ ਠਹਿਰਣ ਸਮੇਤ ਕਈ ਹੋਰ ਸਹੂਲਤਾਂ ਵੀ ਦਿੱਤੀਆਂ ਗਈਆਂ ਹਨ।

Ren Basera in moga
ਮੇਅਰ ਨੇ ਖੁੱਲ੍ਹੇ ਅਸਮਾਨ ਹੇਠ ਸੁੱਤੇ ਪਏ ਲੋਕਾਂ ਨੂੰ ਰੇਣ ਬਸੇਰੇ ਵਿੱਚ ਪਹੁੰਚਾਇਆ

By

Published : Nov 8, 2022, 6:31 PM IST

ਮੋਗਾ: ਜ਼ਿਲ੍ਹੇ ਵਿੱਚ ਬੇਘਰੇ ਲੋਕਾਂ ਦੇ ਲਈ ਰੈਣ ਬਸੇਰਾ ਇੱਕ ਬਹੁਤ ਵੱਡਾ ਸਹਾਰਾ ਹੁੰਦਾ ਹੈ। ਪਰ ਲੋਕਾਂ ਨੂੰ ਬਹੁਤ ਹੀ ਘੱਟ ਇਸ ਸਬੰਧੀ ਜਾਣਕਾਰੀ ਹੁੰਦੀ ਹੈ। ਉੱਤੇ ਹੀ ਦੂਜੇ ਪਾਸੇ ਮੋਗਾ ਵਿਖੇ ਨਗਰ ਨਿਗਮ ਦੇ ਮੇਅਰ ਅਤੇ ਕੁਝ ਕੌਂਸਲਰਾਂ ਦੀ ਕੋਸ਼ਿਸ਼ਾਂ ਸਦਕਾ ਫੁੱਟਪਾਥ ਉੱਤੇ ਸੁੱਤੇ ਲੋਕਾਂ ਨੂੰ ਛੱਤ ਮਿਲੀ। ਦੱਸ ਦਈਏ ਕਿ ਮੇਅਰ ਅਤੇ ਕੌਂਸਲਰਾ ਨੇ ਦੇਰ ਰਾਤ ਖੁੱਲ੍ਹੇ ਆਸਮਾਨ ਹੇਠ ਸੁੱਤੇ ਪਏ ਲੋਕਾਂ ਨੂੰ ਵਾਹਨਾਂ ਰਾਹੀ ਰੈਣ ਬਸੇਰੇ ਵਿੱਚ ਪਹੁੰਚਾਇਆ। ਨਾਲ ਹੀ ਇਸ ਸਬੰਧੀ ਪੂਰੀ ਜਾਣਕਾਰੀ ਵੀ ਦਿੱਤੀ।

ਮੇਅਰ ਨੇ ਖੁੱਲ੍ਹੇ ਅਸਮਾਨ ਹੇਠ ਸੁੱਤੇ ਪਏ ਲੋਕਾਂ ਨੂੰ ਰੇਣ ਬਸੇਰੇ ਵਿੱਚ ਪਹੁੰਚਾਇਆ

ਦੱਸ ਦਈਏ ਕਿ ਉਂਝ ਤਾਂ ਸਮੇਂ-ਸਮੇਂ 'ਤੇ ਸਰਕਾਰਾਂ ਵੀ ਬੇਘਰੇ ਲੋਕਾਂ ਲਈ ਕਈ ਸਹੂਲਤਾਂ ਲੈ ਕੇ ਆਉਂਦੀਆਂ ਰਹਿੰਦੀਆਂ ਹਨ। ਪਰ ਇਸ ਦੇ ਬਾਵਜੂਦ ਮੋਗਾ ਨਗਰ ਨਿਗਮ ਦੀ ਮੇਅਰ ਨੀਤਿਕਾ ਭੱਲਾ ਨੇ ਆਪਣੇ ਕੁਝ ਕੌਂਸਲਰਾਂ ਸਮੇਤ ਨਗਰ ਨਿਗਮ ਦੇ ਕਰਮਚਾਰੀਆਂ ਦੀ ਟੀਮ ਦੇ ਨਾਲ ਨਗਰ ਨਿਗਮ ਵੱਲੋਂ ਬਣਾਏ ਰੈਣ ਬਸੇਰਿਆਂ ਵਿੱਚ ਫੁਟਪਾਥ ਅਤੇ ਬੱਸ ਸਟੈਂਡ ਸਮੇਤ ਹੋਰ ਇਲਾਕਿਆਂ ਵਿੱਚ ਖੁੱਲ੍ਹੇ ਅਸਮਾਨ ਹੇਠ ਸੁੱਤੇ ਲੋਕਾਂ ਨੂੰ ਰੈਣ ਬਸੇਰੇ ਵਿੱਚ ਭੇਜਿਆ

ਇਸ ਦੌਰਾਨ ਰੈਣ ਬਸੇਰਾ ਪਹੁੰਚੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਰੈਣ ਬਸੇਰਾ ਵਿੱਚ ਪਹੁੰਚ ਕੇ ਬਹੁਤ ਚੰਗਾ ਲੱਗ ਰਿਹਾ ਹੈ। ਉਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਨਹੀਂ ਸੀ ਜਿਸ ਕਰਕੇ ਉਹ ਸੜਕ ਉੱਤੇ ਸੁੱਤੇ ਪਏ ਸੀ, ਪਰ ਮੇਅਰ ਦੀ ਮਦਦ ਨਾਲ ਉਨ੍ਹਾਂ ਨੂੰ ਰੈਣ ਬਸੇਰਾ ਵਿਖੇ ਪਹੁੰਚਾਇਆ ਗਿਆ ਜਿੱਥੇ ਉਨ੍ਹਾਂ ਨੂੰ ਚੰਗਾ ਲੱਗ ਰਿਹਾ ਹੈ। ਇੱਥੇ ਉਨ੍ਹਾਂ ਨੂੰ ਮੁਫ਼ਤ ਠਹਿਰਣ ਸਮੇਤ ਹੋਰ ਸਹੂਲਤਾਂ ਦਾ ਵਧੀਆ ਪ੍ਰਬੰਧ ਕੀਤਾ ਗਿਆ ਹੈ।

ਗੱਲਬਾਤ ਕਰਦਿਆਂ ਸੇਵਕ ਰਾਮ ਫ਼ੌਜੀ ਅਤੇ ਮੇਅਰ ਨੀਤਿਕਾ ਭੱਲਾ ਅਤੇ ਕੌਂਸਲਰ ਮਨਜੀਤ ਧੰਮੂ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਚਲਾਏ ਜਾ ਰਹੇ ਰੈਣ ਬਸੇਰੇ ਵਿੱਚ ਜਿੱਥੇ ਮੁਫਤ ਰਹਿਣ ਦਾ ਪ੍ਰਬੰਧ ਹੈ, ਉੱਥੇ ਹੀ ਸਰਦੀ ਦੇ ਮੱਦੇਨਜ਼ਰ ਰੈਣ ਬਸੇਰਾ ਹੋਰ ਵੀ ਕਈ ਸਹੂਲਤਾਂ ਮੁਹੱਈਆ ਕਰਵਾਇਆ ਜਾ ਰਹੀਆਂ ਹਨ। ਇਸ ਮੌਕੇ ਨਗਰ ਨਿਗਮ ਵੱਲੋਂ ਰੈਣ ਬਸੇਰੇ ਵਿੱਚ ਲਿਆਂਦੇ ਲੋਕਾਂ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ।

ਇਹ ਵੀ ਪੜੋ:ਸੰਗਰੂਰ ਵਿੱਚ ਹੁਣ ਤੱਕ ਸਭ ਤੋਂ ਜਿਆਦਾ ਸੜੀ ਪਰਾਲੀ !

ABOUT THE AUTHOR

...view details