ਪੰਜਾਬ

punjab

By

Published : Nov 15, 2021, 7:27 PM IST

Updated : Nov 15, 2021, 7:53 PM IST

ETV Bharat / state

ਸੋਨੂੰ ਸੂਦ ਆਪਣੀ ਭੈਣ ਮਾਲਵਿਕਾ ਸੂਦ ਨਾਲ ਕੁੱਦੇ ਚੋਣ ਮੈਦਾਨ ’ਚ ! ਵੇਖੋ ਵੀਡੀਓ

ਚੋਣ ਲੜਨ ਦੇ ਕੀਤੇ ਐਲਾਨ ਤੋਂ ਬਾਅਦ ਮਾਲਵਿਕਾ ਸੂਦ (Malvika Sood) ਆਪਣੇ ਭਰਾ ਸੋਨੂੰ ਸੂਦ (sonu sood) ਦੇ ਨਾਲ ਚੋਣ ਮੈਦਾਨ ਦੇ ਵਿੱਚ ਕੁੱਦ ਗਈ ਹੈ। ਦੋਵੇਂ ਭੈਣ-ਭਰਾਵਾਂ ਦੇ ਵੱਲੋਂ ਲੋਕਾਂ ਨੂੰ ਵੱਧ ਤੋਂ ਵੱਧ ਆਪਣੇ ਨਾਲ ਜੋੜਨ ਨੂੰ ਲੈ ਕੇ ਸਥਾਨਕ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।

ਸੋਨੂੰ ਸੂਦ ਆਪਣੀ ਭੈਣ ਮਾਲਵਿਕਾ ਸੂਦ ਨਾਲ ਕੁੱਦੇ ਚੋਣ ਮੈਦਾਨ ’ਚ !
ਸੋਨੂੰ ਸੂਦ ਆਪਣੀ ਭੈਣ ਮਾਲਵਿਕਾ ਸੂਦ ਨਾਲ ਕੁੱਦੇ ਚੋਣ ਮੈਦਾਨ ’ਚ !

ਮੋਗਾ: ਬਾਲੀਵੁੱਡ ਅਦਾਕਾਰ ਸੋਨੂੰ ਸੂਦ (sonu sood) ਦੀ ਭੈਣ ਮਾਲਵਿਕਾ ਸੂਦ (Malvika Sood) ਦੇ ਵੱਲੋਂ ਚੋਣ ਲੜਨ ਦੇ ਕੀਤੇ ਐਲਾਨ ਤੋਂ ਬਾਅਦ ਸਿਆਸਤ ਭਖ ਚੁੱਕੀ ਹੈ। ਸੋਨੂੰ ਸੂਦ ਆਪਣੀ ਭੈਣ ਮਲਾਵਿਕਾ ਸੂਦ (Malvika Sood) ਦੇ ਨਾਲ ਚੋਣ ਪਿੜ ਵਿੱਚ ਕੁੱਦ ਗਏ ਹਨ। ਉਨ੍ਹਾਂ ਵੱਲੋਂ ਲੋਕਾਂ ਨੂੰ ਆਪਣੇ ਨਾਲ ਜੋੜਨ ਦੇ ਲਈ ਆਪਣੇ ਹਲਕੇ ਦੇ ਲੋਕਾਂ ਨਾਲ ਮੀਟਿੰਗ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਨਾਲ ਜੋੜਿਆ ਜਾ ਸਕੇ। ਇਸ ਦੇ ਲਈ ਉਨ੍ਹਾਂ ਨੇ ਆਪਣੀ ਸਮਾਜ ਸੇਵੀ ਸੰਸਥਾ ਸੋਨੂੰ ਫਾਊਂਡੇਸ਼ਨ ਰਾਹੀਂ ਲੋਕਾਂ ਨਾਲ ਜੁੜਨਾ ਸ਼ੁਰੂ ਕਰ ਦਿੱਤਾ ਹੈ।

ਸੋਨੂੰ ਸੂਦ ਆਪਣੀ ਭੈਣ ਮਾਲਵਿਕਾ ਸੂਦ ਨਾਲ ਕੁੱਦੇ ਚੋਣ ਮੈਦਾਨ ’ਚ !

ਸੋਨੂੰ ਸੂਦ (sonu sood) ਅਤੇ ਮਾਲਵਿਕਾ ਵੱਲੋਂ ਮੋਗਾ ਦੇ ਪਿੰਡ ਚੜਿੱਕ ਵਿੱਚ ਮੀਟਿੰਗ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਦੇ ਨਾਲ ਕੁਝ ਪੁਰਾਣੇ ਕਾਂਗਰਸੀ ਆਗੂ ਵੀ ਵਿਖਾਈ ਦਿੱਤੇ। ਇਸ ਮੌਕੇ ਦੋਵਾਂ ਭੈਣ ਭਰਾਵਾਂ ਦੇ ਵੱਲੋਂ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਜਿੱਥੇ ਵੱਡੀ ਗਿਣਦੀ ਦੇ ਵਿੱਚ ਲੋਕ ਇਕੱਠੇ ਹੋਏ ਵਿਖਾਈ ਦਿੱਤੇ। ਇਸ ਮੌਕੇ ਉਨ੍ਹਾਂ ਦੇ ਵੱਲੋਂ ਪਿੰਡ ਦੇ ਲੋਕਾਂ ਨਾਲ ਰਾਬਤਾ ਵੀ ਕੀਤਾ ਗਿਆ ਅਤੇ ਪਿੰਡ ਦੇ ਸਮੱਸਿਆਵਾਂ ਨੂੰ ਲੈ ਕੇ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਨੇ ਵੱਖ ਵੱਖ ਥਾਵਾਂ ਤੇ ਲੋਕਾਂ ਵਿੱਚ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਤੇ ਉਨ੍ਹਾਂ ਸਮੱਸਿਾਵਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਵੀ ਦਿੱਤਾ।

ਪਿਛਲੇ ਦਿਨੀਂ ਸੋਨੂੰ ਸੂਦ (sonu sood) ਵੱਲੋਂ ਆਪਣੇ ਘਰ ਪ੍ਰੈੱਸ ਕਾਨਫਰੰਸ ਕਰਕੇ ਐਲਾਨ ਕੀਤਾ ਗਿਆ ਸੀ ਕਿ ਉਸ ਦੀ ਭੈਣ ਰਾਜਨੀਤੀ ਵਿੱਚ ਆ ਰਹੀ ਹੈ ਅਤੇ ਉਹ ਚੋਣ ਲੜੇਗੀ, ਪਰ ਅਜੇ ਤੱਕ ਪਾਰਟੀ ਬਾਰੇ ਕੋਈ ਫੈਸਲਾ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ:ਚੋਣ ਲੜਨ ਦੇ ਐਲਾਨ ਤੋਂ ਬਾਅਦ ਮਾਲਵਿਕਾ ਸੂਦ ਦਾ ਅਹਿਮ ਬਿਆਨ

Last Updated : Nov 15, 2021, 7:53 PM IST

ABOUT THE AUTHOR

...view details