ਮੋਗਾ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਜਾਰੀ ਹੈ। ਕਿਸਾਨ ਜਥੇਬੰਦੀਆਂ ਦੀ ਆਪਸੀ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਲਾਇਨਾਂ ਤੋਂ ਧਰਨਾ ਚੁੱਕ ਲਇਆ ਗਿਆ ਹੈ। ਕੇਂਦਰ ਸਰਕਾਰ ਵੱਲੋਂ ਰੇਲ ਨੂੰ ਬਹਾਲ ਨਹੀਂ ਕੀਤਾ ਗਿਆ। ਖੇਤੀ ਕਾਨੂੰਨਾਂ ਦੇ ਵਿਰੋਧ ਕਰ ਰਹੇ ਕਿਸਾਨਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਯੂਰੀਆ ਦੀ ਕਮੀ ਹੋ ਸਕਦੀ ਹੈ। ਪਿੱਛਲੇ 36 ਦਿਨਾਂ ਤੋਂ ਮਾਲ ਗੱਡੀਆਂ ਬੰਦ ਸਨ ਜਿਥੇ ਬਾਰਦਾਨੇ ਦੀ ਕਮੀ ਆ ਰਹੀ ਹੈ ਜੇਕਰ ਰੇਲ ਗੱਡੀਆਂ ਨਾ ਚਲੀਆਂ ਤਾਂ ਯੂਰੀਆ ਦੀ ਵੀ ਕਮੀ ਆ ਸਕਦੀ ਹੈ।
ਯੂਰੀਆ ਦੀ ਘਾਟ ਹੋਣ ਕਾਰਨ ਕਿਸਾਨਾਂ ਨੂੰ ਆ ਸਕਦੀ ਹੈ ਮੁਸ਼ਕਿਲ
ਪਿਛਲੇ 36 ਦਿਨਾਂ ਤੋਂ ਮਾਲ ਗੱਡੀਆਂ ਬੰਦ ਸਨ ਜਿਥੇ ਬਾਰਦਾਨੇ ਦੀ ਕਮੀ ਆ ਰਹੀ ਹੈ ਜੇਕਰ ਰੇਲ ਗੱਡੀਆਂ ਨਾ ਚਲੀਆਂ ਤਾਂ ਯੂਰੀਆ ਦੀ ਵੀ ਕਮੀ ਆ ਸਕਦੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਕਿਸਾਨ ਆਗੂ ਨੇ ਕਿਹਾ ਕਿ ਕਿਸਾਨਾਂ ਵੱਲੋਂ ਸਾਰੇ ਟਰੈਕ ਖਾਲੀ ਕਰ ਦਿੱਤੇ ਹਨ ਪਰ ਕੇਂਦਰ ਸਰਕਾਰ ਨੇ ਮਾਲ ਗੱਡੀਆਂ 'ਤੇ ਰੋਕ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਝੋਨੇ ਤੋਂ ਬਾਅਦ ਕਣਕ ਦੀ ਬੀਜਣੀ ਹੈ ਪਰ ਯੂਰੀਆ ਦੀ ਘਾਟ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਕਾਲੇ ਕਨੂੰਨਾਂ ਅਸੀਂ ਰੱਦ ਕਰਵਾਕੇ ਰਹਾਂਗੇ।
ਦੂਜੇ ਪਾਸੇ ਇਸ ਸਬੰਧੀ ਜਾਣਕਾਰੀ ਦਿੰਦੇ ਇਫਕੋ ਦੇ ਅਧਿਕਾਰੀ ਨੇ ਕਿਹਾ ਕਿ ਸਾਡੇ ਕੋਲ 80 ਪ੍ਰਤੀਸ਼ਤ ਯੂਰੀਆ ਦੀ ਕਮੀ ਹੈ, ਜੇਕਰ ਗੱਡੀਆਂ ਨਾ ਚਲੀਆਂ ਤਾਂ ਕਿਸਾਨਾਂ ਨੂੰ ਮੁਸ਼ਕਲ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਟਰੱਕਾਂ ਰਹੀ ਯੂਰੀਆ ਬਹੁਤ ਮਹਿੰਗੀ ਪਵੇਗੀ।