ਮੋਗਾ:ਪੁਲਿਸ ਨੇ ਖਾਲਿਸਤਾਨੀ ਟਾਇਗਰ ਫੋਰਸ ਦੇ ਤਿੰਨ ਕਾਰਕੁੰਨਾਂ ਗ੍ਰਿਫਤਾਰ ਕਰਕੇ ਫ਼ਿਰੌਤੀ ਅਤੇ ਟਾਰਗੇਟ ਕਿਲਿੰਗ ਦੀ ਵੱਡੀ ਸਾਜਿਸ਼ ਨੂੰ ਨਾਕਾਮ ਕੀਤਾ ਜਿਨ੍ਹਾਂ ਕੋਲੋਂ 20 ਗ੍ਰਾਮ ਹੈਰੋਇਨ, ਜਿੰਦਾ ਕਾਰਤੂਸ 32 ਬੋਰ ਦੀ ਪਿਸਟਲ ਅਤੇ ਕਾਰ ਬਰਾਮਦ ਹੋਈ ਹੈ।
KTF ਨਾਲ ਸੰਬੰਧਿਤ 3 ਕਾਰਕੁੰਨ ਨਸ਼ੇ ਸਮੇਤ ਕਾਬੂ - ਖਾਲਿਸਤਾਨੀ
ਪੁਲਿਸ ਨੇ ਖਾਲਿਸਤਾਨੀ ਟਾਇਗਰ ਫੋਰਸ ਦੇ ਤਿੰਨ ਕਾਰਕੁੰਨਾਂ ਗ੍ਰਿਫਤਾਰ ਕਰਕੇ ਫ਼ਿਰੌਤੀ ਅਤੇ ਟਾਰਗੇਟ ਕਿਲਿੰਗ ਦੀ ਵੱਡੀ ਸਾਜਿਸ਼ ਨੂੰ ਨਾਕਾਮ ਕੀਤਾ ਜਿਨ੍ਹਾਂ ਕੋਲੋਂ 20 ਗ੍ਰਾਮ ਹੈਰੋਇਨ, ਜਿੰਦਾ ਕਾਰਤੂਸ 32 ਬੋਰ ਦੀ ਪਿਸਟਲ ਅਤੇ ਕਾਰ ਬਰਾਮਦ ਹੋਈ ਹੈ।
DSP ਜੰਗਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਅਰਸ਼ ਡਾਲਾ ਨੇ ਫ਼ਿਰੋਜਪੁਰ ਦੇ ਤਲਵੰਡੀ ਭਾਈ ਵਿਖੇ ਮਠਿਆਈ ਦੀ ਦੁਕਾਨ ਦੇ ਮਾਲਕ ਨੂੰ ਫੋਨ ਤੇ ਧਮਕੀਆਂ ਦਿੱਤੀਆਂ ਅਤੇ 30 ਲੱਖ ਰੁਪਏ ਦੀ ਫ਼ਿਰੌਤੀ ਮੰਗੀ ਗਈ ਸੀ। ਉਨ੍ਹਾਂ ਕਿਹਾ ਕਿ ਅਰਸ਼ ਨੇ ਇਨ੍ਹਾਂ ਤਿੰਨ ਮੁਲਜਮਾਂ ਨੂੰ ਮਠਿਆਈ ਦੀ ਦੁਕਾਨ ਦੇ ਮਾਲਕ ਤੋਂ ਫਿਰੌਤੀ ਇਕੱਠੀ ਕਰਨ ਦਾ ਕੰਮ ਸੌਂਪਿਆ ਸੀ। ਜਿਸ ਤੋਂ ਬਾਅਦ ਇਨ੍ਹਾਂ ਤਿੰਨ ਮੁਲਜ਼ਮਾਂ ਨੂੰ ਫੜਨ ਲਈ ਸੰਯੁਕਤ ਪੁਲਿਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ। ਉਹਨਾਂ ਕਿਹਾ ਕਿ ਯਾਦਵਿੰਦਰ ਯਾਦੀ ਮਾਰੇ ਗਏ ਗੈਂਗਸਟਰ ਵਿੱਕੀ ਗੌਂਡਰ ਦਾ ਕਰੀਬੀ ਸਾਥੀ ਸੀ। DSP ਨੇ ਦੱਸਿਆ ਕਿ ਇਨ੍ਹਾਂ ਤਿੰਨ ਕਾਰਕੁਨਾਂ ਨੂੰ ਅੱਜ ਅਦਾਲਤ ਪੇਸ਼ ਕਰ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ।
ਇਹ ਵੀ ਪੜੋ :ਕੋਟਕਪੁਰਾ ਗੋਲੀਕਾਂਡ: SIT ਅੱਗੇ ਪੇਸ਼ ਹੋਏ ਢੱਡਰੀਆਂਵਾਲੇ