ਮੋਗਾ: ਜਿਲ੍ਹੇ ਵਿੱਚ ਚੱਲ ਰਹੇ ਗੈਰਕਾਨੂੰਨੀ ਖਨਨ ਅਤੇ ਸਕੂਲਾਂ ਵੱਲੋ ਕੀਤੀ ਜਾ ਰਹੀ ਅੰਨ੍ਹੀ ਲੁੱਟ ਦੇ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਡਿਪਟੀ ਕਮੀਸ਼ਨਰ ਮੋਗਾ ਦੇ ਦਫ਼ਤਰ ਦੇ ਬਾਹਰ ਧਾਰਨਾ ਲਾਇਆ। ਇਸ ਧਰਨੇ ਨੂੰ ਸੰਬੋਧਿਤ ਕਰਦੇ ਹੋਏ ਵੱਖ ਵੱਖ ਆਗੁਆਂ ਨੇ ਗੈਰਕਾਨੂੰਨੀ ਖਨਨ ਲਈ ਮੌਜੂਦਾ ਸਰਕਾਰ ਅਤੇ ਵਿਧਾਇਕਾਂ ਤੇ ਦੋਸ਼ ਲਗਾਏ ਹਨ। ਇਸਦੇ ਨਾਲ ਹੀ ਕ੍ਰਾਂਤੀਕਾਰਾ ਨੇ ਨਿਜੀ ਸਕੂਲਾਂ ਦੁਆਰਾ ਕੀਤੀਆਂ ਜਾ ਰਹੀ ਲੁੱਟ ਲਈ ਵੀ ਮੌਜੂਦਾ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਹੈ।
ਕਿਸਾਨ ਯੂਨੀਅਨ ਨੇ ਸਰਕਾਰ ਵਿਰੁੱਧ ਲਾਇਆ ਧਰਨਾ
ਗੈਰਕਾਨੂੰਨੀ ਖਨਨ ਤੇ ਸਕੂਲਾਂ ਵੱਲੋ ਕੀਤੀ ਜਾ ਰਹੀ ਅੰਨ੍ਹੀ ਲੁੱਟ ਦੇ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਡਿਪਟੀ ਕਮੀਸ਼ਨਰ ਦੇ ਦਫ਼ਤਰ ਬਾਹਰ ਧਾਰਨਾ ਲਾਇਆ। ਗੈਰਕਾਨੂੰਨੀ ਖਨਨ ਲਈ ਮੌਜੂਦਾ ਸਰਕਾਰ ਅਤੇ ਵਿਧਾਇਕਾਂ ਤੇ ਦੋਸ਼ ਲਗਾਏ ਹਨ। ਨਿਜੀ ਅਤੇ ਸਕੂਲਾਂ ਦੁਆਰਾ ਕੀਤੀਆਂ ਜਾ ਰਹੀ ਲੁੱਟ ਲਈ ਵੀ ਮੌਜੂਦਾ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ।
ੇ
ਮੀਡੀਆ ਨਾਲ ਰੂਬਰੂ ਹੁੰਦੀਆ ਜਥੇਬੰਦੀ ਦੇ ਜਿਲਾ ਪ੍ਰਧਾਨ ਟਹਲ ਸਿੰਘ ਝੰਡੇਆਨਾ ਅਤੇ ਸੂਬਾ ਜਨਰਲ ਸਕੱਤਰ ਬਲਦੇਵ ਸਿੰਘ ਨੇ ਦੱਸਿਆ ਕਿ ਕਿਸ ਤਰ੍ਹਾਂ ਜਿਲ੍ਹੇ ਵਿੱਚ ਗ਼ੈਰ ਕਾਨੂੰਨੀ ਖਨਨ ਵੱਡੇ ਪੱਧਰ ਉੱਤੇ ਜਾਰੀ ਹੈ ਅਤੇ ਸਰਕਾਰ ਦੀ ਅਨਦੇਖੀ ਦੇ ਚਲਦਿਆਂ ਹੀ ਨਿਜੀ ਸਕੂਲ ਆਪਣੀ ਮਨਮਾਨੀ ਦੀਆਂ ਨਾਜਾਇਜ ਫੀਸਾਂ ਵਸੂਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਹੱਕਾਂ ਲਈ ਅਸੀ ਇਹ ਲੜਾਈ ਲੜਦੇ ਰਹਾਂਗੇ।