ਮੋਗਾ:ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਪੱਧਰੀ ਚੱਲ ਰਹੇ ਪੱਕੇ ਮੋਰਚੇ ਲਗਾਤਾਰ ਜਾਰੀ ਹਨ। ਡੀ.ਸੀ. ਦਫਤਰਾਂ ਵਿੱਚ 44ਵੇਂ ਦਿਨ ਤੇ ਟੋਲ ਪਲਾਜਿਆਂ ਉੱਤੇ ਚੱਲ ਮੋਰਚੇ ਨੂੰ 24 ਬੀਤ ਗਏ ਹਨ। ਮੋਰਚਿਆਂ ਵਿੱਚ (Kisan Mazdoor organization announced protest on Punjab Pollution Control Board offices) ਕੜਾਕੇ ਦੀ ਠੰਡ ਦੇ ਬਾਵਜੂਦ ਵੀ ਕਿਸਾਨ ਤੇ ਮਜ਼ਦੂਰ ਡਟੇ ਹੋਏ ਹਨ। ਕਿਸਾਨ ਜਥੇਬੰਦੀ ਨੇ ਇਸ ਤੋ ਇਲਾਵਾ ਵੱਡਾ ਐਲਾਨ ਕੀਤਾ ਹੈ।
ਫੈਕਟਰੀ ਮਾਲਕ ਉੱਤੇ ਪਰਚੇ ਦੀ ਮੰਗ:ਡੀਸੀ ਦਫਤਰ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਰਾਣਾ ਰਣਬੀਰ ਸਿੰਘ, ਜਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸ਼ਾਹ ਵਾਲਾ ਅਤੇ ਜਗਜੀਤ ਸਿੰਘ ਖੋਸਾ ਨੇ ਕਿਹਾ ਆਉਣ ਵਾਲੇ ਦਿਨਾ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੋਰਚੇ ਦੀ ਰੂਪ ਰੇਖਾ ਬਦਲੀ ਜਾਵੇਗੀ ਜਿਸ ਵਿੱਚ ਗਿਆਰਾਂ ਜਨਵਰੀ ਨੂੰ ਜੀਰਾ ਮਾਲਬਰੋਜ ਸ਼ਰਾਬ ਫੈਕਟਰੀ ਅੱਗੇ ਚੱਲ ਰਹੇ ਅੰਦੋਲਨ ਦੀ ਹਿਮਾਇਤ ਵਿੱਚ ਪੰਜਾਬ ਪ੍ਰਦਰਸ਼ਨ ਕੰਟਰੋਲ ਬੋਰਡ ਦੇ ਦਫਤਰਾਂ ਅੱਗੇ (Demonstration in front of Punjab Pollution Control Board offices) ਧਰਨੇ ਦਿੱਤੇ ਜਾਣਗੇ ਤੇ ਸਰਕਾਰ ਤੋਂ ਮੰਗ ਕੀਤੀ ਜਾਵੇਗੀ ਕਿ ਧਰਤੀ ਹੇਠ ਜ਼ਹਿਰੀਲਾ ਪਾਣੀ ਪਾ ਕੇ ਵਾਤਾਵਰਣ ਖਰਾਬ ਕਰਨ ਵਾਲੀ ਫੈਕਟਰੀ ਨੂੰ ਤਰੁੰਤ ਬੰਦ ਕਰਕੇ ਮਨੁੱਖੀ ਜਾਨਾ ਲੈਣ ਵਾਲੇ ਫੈਕਟਰੀ ਮਾਲਕ ਦੀਪ ਮਲਹੋਤਰਾ ਤੇ ਪਰਚਾ ਗ੍ਰਿਫਤਾਰ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਿੰਨੀਆਂ ਵੀ ਇਸ ਤਰ੍ਹਾਂ ਦੀਆਂ ਫੈਕਟਰੀਆਂ ਕਨੂੰਨ ਦੀਆਂ ਧੱਜੀਆਂ ਉਡਾ ਕੇ ਪੰਜਾਬ ਦਾ ਹਵਾ ਪਾਣੀ ਖਰਾਬ ਕਰ ਰਹੀਆਂ ਹਨ ਸਾਰੀਆਂ ਕਾਰਵਾਈ ਯਕੀਨੀ ਬਣਾਈ ਜਾਵੇ ਤੇ ਸਰਕਾਰ ਜੀਰਾ ਫੈਕਟਰੀ ਦੇ (Protest in front of Jira liquor factory) ਪ੍ਰਦਰਸ਼ਨ ਨਾਲ ਰਾਜਵੀਰ ਸਿੰਘ ਮਨਸੂਰਵਾਲ ਤੇ ਹੁਣ ਤੱਕ ਉੱਕਤ ਇਲਾਕੇ ਵਿੱਚ ਹੋਈਆਂ ਮੌਤਾਂ ਦੀ ਹਾਈਕੋਰਟ ਦੇ ਜੱਜਾਂ ਦੀ ਕਮੇਟੀ ਬਣਾ ਕੇ ਨਿਰਪੱਖ ਜਾਂਚ ਕਰਕੇ ਸਾਰਿਆਂ ਪਰਿਵਾਰਾਂ ਨੂੰ ਮੁਆਵਜਾ ਤੇ ਪਰਿਵਾਰਾਂ ਦੇ ਇੱਕ ਇੱਕ ਜੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।