ਮੋਗਾ(ਧਰਮਕੋਟ): ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਦਿਨ ਦਿਹਾੜੇ ਹੀ ਮੈਡੀਕਲ ਸਟੋਰ ਦੇ ਮਾਲਕ ਨੂੰ ਪਿਸਤੌਲ ਦੇ ਦਿਖਾ ਕੇ ਕਾਰ ਸਮੇਤ ਅਗਵਾ ਕਰ ਲਿਆ ਗਿਆ। ਇਹ 1 ਹਫ਼ਤੇ ਦੌਰਾਨ ਮੋਗਾ ਜ਼ਿਲ੍ਹੇ ਦੀ ਚੌਥੀ ਘਟਨਾ ਹੈ ਕਿ ਲੁਟੇਰੇ ਦਿਨ ਦਿਹਾੜੇ ਹੀ ਵਾਰਦਾਤ ਨੂੰ ਅੰਜਾਮ ਦੇ ਗਏ ਹਨ।
ਦਿਨ ਦਿਹਾੜੇ ਪਿਸਤੌਲ ਦਿਖਾ ਕੇ ਮੈਡੀਕਲ ਸਟੋਰ ਵਾਲੇ ਨੂੰ ਕਾਰ ਸਮੇਤ ਕੀਤਾ ਅਗਵਾ - ਮੋਗਾ
ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਦਿਨ ਦਿਹਾੜੇ ਹੀ ਮੈਡੀਕਲ ਸਟੋਰ ਦੇ ਮਾਲਕ ਨੂੰ ਪਿਸਤੌਲ ਦਿਖਾ ਕੇ ਕਾਰ ਸਮੇਤ ਅਗਵਾ ਕਰ ਲਿਆ। ਇਹ 1 ਹਫ਼ਤੇ ਦੌਰਾਨ ਮੋਗਾ ਜ਼ਿਲ੍ਹੇ ਦੀ ਚੌਥੀ ਘਟਨਾ ਹੈ ਕਿ ਲੁਟੇਰੇ ਦਿਨ ਦਿਹਾੜੇ ਹੀ ਵਾਰਦਾਤ ਨੂੰ ਅੰਜਾਮ ਦੇ ਗਏ ਹਨ।
ਇਹ ਪੁਲਿਸ ਦੀ ਕਾਰਗੁਜ਼ਾਰੀ ਉਪਰ ਵੱਡਾ ਸਵਾਲ ਖੜ੍ਹਾ ਹੁੰਦਾ ਹੈ ਕਿ ਲਗਾਤਾਰ ਇੰਨੀਆਂ ਘਟਨਾਵਾਂ ਬੀਤ ਜਾਣ ਮਗਰੋਂ ਵੀ ਪੁਲਿਸ ਦੇ ਹੱਥ ਅਜੇ ਵੀ ਖ਼ਾਲੀ ਹਨ। ਅੱਜ ਸਵੇਰੇ 7 ਵਜੇ ਦੇ ਕਰੀਬ ਇੱਕ ਮੈਡੀਕਲ ਸਟੋਰ ਵਾਲੇ ਨੂੰ ਪਿਸਤੌਲ ਦਿੱਖਾ ਕੇ ਉਸੇ ਦੀ ਕਾਰ ਵਿੱਚ ਅਗਵਾਹ ਕਰ ਲਿਆ ਗਿਆ ਤੇ ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਵਿੱਚ ਕੈਦ ਹੋ ਗਈ।
ਜਾਣਕਾਰੀ ਦਿੰਦੇ ਡੀ.ਐਸ.ਪੀ. ਸੁਬੇਗ ਸਿੰਘ (ਧਰਮਕੋਟ) ਨੇ ਦੱਸਿਆ ਕਿ ਅੱਜ 7: 30 ਵਜੇ ਦੇ ਕਰੀਬ ਸਾਨੂੰ ਫੋਨ ਆਇਆ ਸੀ ਕਿ ਮੈਡੀਕਲ ਵਾਲੇ ਨੂੰ ਉਸ ਦੀ ਹੀ ਕਾਰ ਸਮੇਤ ਅਗਵਾ ਕਰ ਲਿਆ ਹੈ। ਅਸੀਂ ਮੌਕੇ 'ਤੇ ਆ ਪੁਹੰਚ ਕੇ ਸੀਸੀਟੀਵੀ ਖੰਗਾਲੇ ਤਾਂ ਉਸ ਵਿੱਚ 2 ਵਿਅਕਤੀ ਦਿਖਾਈ ਦੇ ਰਹੇ ਹਨ ਜੋ ਮੈਡੀਕਲ ਵਾਲੇ ਨੂੰ ਅਗਵਾ ਕਰ ਰਹੇ ਹਨ। ਉਹਨਾਂ ਦੇ ਮੂੰਹ ਬੰਨ੍ਹੇ ਹੋਣ ਕਾਰਨ ਪਹਿਚਾਣ ਨਹੀਂ ਹੋ ਰਹੀ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।