ਮੋਗਾ: ਕੋਰੋਨਾ ਕਾਲ ਤੋਂ ਬਾਅਦ ਹੁਣ ਤਿਉਹਾਰਾਂ ਦੇ ਦਿਨਾਂ 'ਚ ਬਾਜ਼ਰਾਂ 'ਚ ਰੌਣਕ ਦੇਖਣ ਨੂੰ ਮਿਲ ਰਹੀ ਹੈ। ਕਰਵਾ ਚੌਥ ਕਰਕੇ ਲੋਕਾਂ 'ਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਕੋਰੋਨਾ ਕਾਲ 'ਚ ਕਰਵਾਚੌਥ ਦੇ ਰੰਗ - festival
ਕੋਰੋਨਾ ਵਾਇਰਸ ਦੇ ਚੱਲਦੇ ਕਾਫ਼ੀ ਦੇਰ ਬਾਅਦ ਤਿਉਹਾਰਾਂ ਦੇ ਦਿਨਾਂ ਵਿੱਚ ਰੌਣਕਾਂ ਦੇਖਣ ਨੂੰ ਮਿਲੀਆਂ। ਕਰਵਾ ਚੌਥ ਦੇ ਚੱਲਦੇ ਔਰਤਾਂ ਵਿੱਚ ਕਾਫੀ ਉਤਸ਼ਾਹ ਪਾਇਆ ਜਾਂਦਾ ਹੈ। ਔਰਤਾਂ ਅਤੇ ਲੜਕੀਆਂ ਵੱਲੋਂ ਮਹਿੰਦੀ ਲਗਾਈ ਜਾ ਰਹੀ ਹੈ
ਕਰਵਾ ਚੌਥ ਦੀ ਅਹਮਿਅਤ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਪਤੀ ਦੀ ਲੰਬੀ ਉਮਰ ਦੀ ਕਾਮਨਾ ਨਾਲ ਔਰਤਾਂ ਇਹ ਵ੍ਰਤ ਰੱਖਦਿਆਂ ਹਨ ਤੇ ਸੁਹਾਗਣ ਸ਼ਿੰਗਾਰ ਕਰਦਿਆਂ ਹੈ। ਅਸੀਂ ਇਸ ਬਾਜ਼ਾਰ 'ਚ ਮਹਿੰਦੀ ਲਗਵਾਉਣ ਆਏ ਹਾਂ।ਕੋਰੋਨਾ ਦਾ ਡਰ ਨਾ ਹੁੰਦਾ ਤਾਂ ਇਹ ਤਿਉਹਾਰ ਹੋਰ ਉਤਸ਼ਾਹ ਨਾਲ ਮਨਾਇਆ ਜਾਣਾ ਸੀ। ਬਿਊਟੀ ਪਾਰਲਰ 'ਤੇ ਰੁਪਿੰਦਰ ਕੌਰ ਦਾ ਕਹਿਣਾ ਸੀ ਕਿ ਉਹ ਰੌਣਕ ਨਹੀਂ ਹੈ ਜੋ ਹਰ ਸਾਲ ਹੁੰਦੀ ਹੈ। ਔਰਤਾਂ ਤਿਆਰ ਹੋਣ ਲਈ ਆ ਤਾਂ ਰਹੀਆਂ ਹਨ ਪਰ ਜੋ ਹਰ ਸਾਲ ਰਸ਼ ਹੁੰਦਾ, ਉਹ ਨਹੀਂ ਹੈ।
ਜ਼ਿਕਰਯੋਗ ਹੈ ਕਿ ਕੋਰੋਨਾ ਦਾ ਅਸਰ ਤਾਂ ਤਿਉਹਾਰਾਂ 'ਤੇ ਪਿਆ ਹੈ। ਲੋਕ ਉਹੀ ਖ਼ਰੀਦਦਾਰੀ ਕਰ ਰਹੇ ਜੋ ਜ਼ਰੂਰੀ ਹੈ।