ਚੰਡੀਗੜ੍ਹ ਡੈਸਕ :ਪੰਜਾਬ ਵਿੱਚ ਇਕ ਹੋਰ ਕਬੱਡੀ ਖਿਡਾਰੀ ਉਤੇ ਜਾਨਲੇਵਾ ਹਮਲਾ ਹੋਇਆ ਹੈ। ਦਰਅਸਲ ਮੋਗਾ ਜ਼ਿਲ੍ਹੇ ਦੇ ਪਿੰਡ ਬੱਧਨੀ ਵਿੱਚ ਕੱਬਡੀ ਖਿਡਾਰੀ ਦੇ ਘਰ ਉਤੇ ਹਮਲਾ ਹੋਇਆ ਹੈ। ਇਸ ਹਮਲੇ ਵਿੱਚ ਖਿਡਾਰੀ ਦੀ ਮਾਂ ਉਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ, ਜਿਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਪਰ ਡਾਕਟਰਾਂ ਨੇ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਲੁਧਿਆਣਾ ਡੀਐਮਸੀ ਰੈਫਰ ਕਰ ਦਿੱਤਾ ਹੈ।
- ਖੰਨਾ ਦੇ ਘੁਡਾਣੀ 'ਚ ਹਾਈਡ੍ਰੋਜਨ ਸਿਲੰਡਰ ਨਾਲ ਭਰੇ ਟਰੱਕ ਨੂੰ ਲੱਗੀ ਭਿਆਨਕ ਅੱਗ, ਹੋਏ ਵੱਡੇ ਧਮਾਕੇ
- ਲੁਧਿਆਣਾ ਕੈਸ਼ ਵੈਨ ਲੁੱਟ ਮਾਮਲਾ; ਪੁਲਿਸ ਨੇ ਕੰਪਨੀ ਦੇ ਡੀਵੀਆਰ ਕੀਤੇ ਬਰਾਮਦ, ਹੁਣ ਤੱਕ 7 ਕਰੋੜ ਦੇ ਕਰੀਬ ਰਕਮ ਰਿਕਵਰ
- ਹੋਟਲ ਦੀ ਖਿੱਚੜੀ ਖਾਣ ਮਗਰੋਂ ਮੱਧ ਪ੍ਰਦੇਸ਼ ਤੋਂ ਆਈਆਂ ਖਿਡਾਰਨਾਂ ਦੀ ਵਿਗੜੀ ਸਿਹਤ, 20 ਤੋਂ ਵੱਧ ਖਿਡਾਰਨਾਂ ਹੋਇਆ ਬੇਸੁੱਧ
- Honey Singh Death Threats: OMG!...ਗਾਇਕ ਹਨੀ ਸਿੰਘ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਦੇਖੋ ਵੀਡੀਓ
ਖਿਡਾਰੀ ਦੀ ਮਾਂ ਨੂੰ ਡੀਐਮਸੀ ਕੀਤਾ ਰੈਫਰ :ਜਾਣਕਾਰੀ ਅਨੁਸਾਰ ਮੋਗਾ ਜ਼ਿਲ੍ਹੇ ਦੇ ਪਿੰਡ ਬੱਧਨੀ ਕਲਾਂ ਦੇ ਕਬੱਡੀ ਖਿਡਾਰੀ ਕਿੰਦਾ ਬੱਧਨੀ ਦੇ ਘਰ ਉਤੇ ਕੁਝ ਹਮਲਾਵਰਾਂ ਨੇ ਹਮਲਾ ਕੀਤਾ ਹੈ। ਇਸ ਹਮਲੇ ਵਿੱਚ ਖਿਡਾਰੀ ਦੇ ਸਾਹਮਣੇ ਉਸ ਦੀ ਮਾਂ ਉਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ, ਜਿਸ ਮਗਰੋਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਇਸ ਸਬੰਧੀ ਇਕ ਵੀਡੀਓ ਵੀ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕਬੱਡੀ ਖਿਡਾਰੀ ਆਪਣਾ ਜ਼ਖਮੀ ਮਾਂ ਕੋਲ ਪਿਆ ਵਿਰਲਾਪ ਕਰ ਰਿਹਾ ਹੈ। ਇਸ ਦੌਰਾਨ ਉਸ ਨੇ ਸੁੱਖਾ ਲੌਪੋਂ ਨਾਮਕ ਵਿਅਕਤੀ ਦਾ ਨਾਂ ਲੈਂਦਿਆਂ ਉਸ ਨੂੰ ਹਮਲੇ ਦਾ ਜ਼ਿੰਮੇਵਾਰ ਦੱਸਿਆ ਹੈ। ਫਿਲਹਾਲ ਡਾਕਟਰਾਂ ਵੱਲੋਂ ਖਿਡਾਰੀ ਦੀ ਮਾਂ ਨੂੰ ਲੁਧਿਆਣਾ ਦੇ ਡੀਐਮਸੀ ਵਿਖੇ ਰੈਫਰ ਕਰ ਦਿੱਤਾ ਹੈ। ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ।