ਪੰਜਾਬ

punjab

ETV Bharat / state

ਮੋਗਾ ਦੇ ਕਬੱਡੀ ਖਿਡਾਰੀ ਦੀ ਕੈਨੇਡਾ 'ਚ ਮੌਤ, ਇਲਾਕੇ 'ਚ ਫੈਲੀ ਸੋਗ ਦੀ ਲਹਿਰ - Death of Moga player

ਕੈਨੇਡਾ ਵਿਚ ਮੋਗਾ ਦੇ ਪ੍ਰਸਿੱਧ ਕਬੱਡੀ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਦੀ ਦੁਖਦਾਈ ਖ਼ਬਰ ਮਿਲੀ ਹੈ। ਪਿੰਡ ਪੱਤੋ ਹੀਰਾ ਸਿੰਘ ਦੇ ਨਾਮੀ ਕਬੱਡੀ ਰੇਡਰ ਅਮਰਪ੍ਰੀਤ ਅਮਰੀ ਦੀ ਕੈਨੇਡਾ ਦੇ ਸਰੀ ਵਿਚ ਦਿਲ ਦਾ ਦੌਰਾ ਪੈਣ ਕਾਰਨ ਅੱਜ ਸਵੇਰੇ ਮੌਤ ਹੋ ਗਈ ਹੈ।

Kabaddi player of Moga died in Canada
Kabaddi player of Moga died in Canada

By

Published : Jan 16, 2023, 9:28 PM IST

ਚੰਡੀਗੜ੍ਹ: ਮੋਗਾ ਦੇ ਪ੍ਰਸਿੱਧ ਕਬੱਡੀ ਖਿਡਾਰੀ ਦੀ ਕੈਨੇਡਾ ਵਿਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਦੀ ਦੁਖਦਾਈ ਖ਼ਬਰ ਮਿਲੀ ਹੈ। ਪਿੰਡ ਪੱਤੋ ਹੀਰਾ ਸਿੰਘ ਦੇ ਨਾਮੀ ਕਬੱਡੀ ਰੇਡਰ ਅਮਰਪ੍ਰੀਤ ਅਮਰੀ ਦੀ ਕੈਨੇਡਾ ਦੇ ਸਰੀ ਵਿਚ ਦਿਲ ਦਾ ਦੌਰਾ ਪੈਣ ਕਾਰਨ ਅੱਜ ਸਵੇਰੇ ਮੌਤ ਹੋ ਗਈ ਹੈ।

ਅਮਰਪ੍ਰੀਤ ਇੱਕ ਮਹੀਨਾ ਪਹਿਲਾਂ ਕੈਨੇਡਾ ਗਿਆ ਸੀ। ਪਰਿਵਾਰ ਦੱਸਿਆ ਕਿ ਉਸ ਦੇ ਮੂੰਹ 'ਚੋਂ ਖੂਨ ਵਗਣ ਕਾਰਨ ਮੌਤ ਹੋਈ ਹੈ। ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ। ਮ੍ਰਿਤਕ ਅਮਰਪ੍ਰੀਤ 1 ਮਹੀਨਾ ਪਹਿਲਾਂ ਆਪਣੀ ਪਤਨੀ ਨਾਲ ਕੈਨੇਡਾ ਗਿਆ ਸੀ। ਉਸਨੇ ਕੈਨੇਡਾ ਗਿਆ ਸੀ ਅਤੇ ਉੱਥੇ ਵੀ ਉਸਨੇ ਕਬੱਡੀ ਖੇਡਣੀ ਸੀ। ਅਮਰਪ੍ਰੀਤ ਇੱਕ ਉੱਚ ਦਰਜੇ ਦਾ ਖਿਡਾਰੀ ਸੀ।

ਫੌਜ ਵਿੱਚ ਸਨ ਪਿਤਾ ਅਤੇ ਛੋਟਾ ਭਰਾ: ਅਮਰਪ੍ਰੀਤ ਦੇ ਪਿਤਾ ਫੌਜ ਵਿੱਚ ਸਨ ਅਤੇ ਅਮਰਪ੍ਰੀਤ ਦਾ ਛੋਟਾ ਭਰਾ ਵੀ ਫੌਜ ਵਿੱਚ ਹੈ। ਅਮਰਪ੍ਰੀਤ ਦੇ 2 ਭਰਾ ਹਨ ਅਤੇ ਅਮਰਪ੍ਰੀਤ ਸਭ ਤੋਂ ਵੱਡਾ ਸੀ ਅਤੇ ਜਦੋਂ ਅਮਰਪ੍ਰੀਤ ਦੀ ਮੌਤ ਦੀ ਖਬਰ ਆਈ ਤਾਂ ਪਰਿਵਾਰ ਦੇ ਨਾਲ-ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।

'ਇੱਕ ਮਹੀਨਾ ਪਹਿਲਾਂ ਹੀ ਗਿਆ ਸੀ ਕੈਨੇਡਾ':ਮ੍ਰਿਤਕ ਅਮਰਪ੍ਰੀਤ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ ਅਮਰਪ੍ਰੀਤ ਇੱਕ ਚੰਗਾ ਕਬੱਡੀ ਖਿਡਾਰੀ ਸੀ ਅਤੇ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਕਬੱਡੀ ਖੇਡਦਾ ਸੀ। ਅਮਰਪ੍ਰੀਤ ਦੀ ਪਤਨੀ ਕੈਨੇਡਾ ਵਿੱਚ ਸੀ ਅਤੇ ਇੱਕ ਸਾਲ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਅਮਰਪ੍ਰੀਤ ਕੈਨੇਡਾ ਜਾ ਕੇ ਕਬੱਡੀ ਖੇਡਣਾ ਚਾਹੁੰਦਾ ਸੀ ਅਤੇ ਇੱਕ ਮਹੀਨਾ ਪਹਿਲਾਂ ਹੀ ਕੈਨੇਡਾ ਗਿਆ ਸੀ। ਉਸਨੇ ਕੱਲ੍ਹ ਹੀ ਆਪਣੀ ਮਾਂ ਨਾਲ ਫੋਨ ਤੇ ਗੱਲ ਕੀਤੀ ਸੀ ਅਤੇ ਅੱਜ ਸਵੇਰੇ ਮੈਨੂੰ ਫੋਨ ਆਇਆ ਕਿ ਅਮਰਪ੍ਰੀਤ ਦੀ ਤਬੀਅਤ ਖਰਾਬ ਹੈ। ਕੁਝ ਦੇਰ ਬਾਅਦ ਮੇਰੇ ਭਰਾ ਕੋਲ ਰਿਸ਼ਤੇਦਾਰ ਦਾ ਫੋਨ ਆਇਆ ਕਿ ਅਮਰਪ੍ਰੀਤ ਦੀ ਮੌਤ ਹੋ ਗਈ ਹੈ।


ਇਹ ਵੀ ਪੜ੍ਹੋ:ਰਾਘਵ ਚੱਢਾ ਨੂੰ ਸਾਂਸਦ ਗੁਰਜੀਤ ਔਜਲਾ ਨੇ ਲਿਆ ਲਪੇਟੇ 'ਚ, ਕਿਹਾ- ਚੱਢਾ ਦੇ ਜਨਮ ਤੋਂ ਪਹਿਲਾਂ ਅੰਮ੍ਰਿਤਸਰ ਤੋਂ ਵਿਦੇਸ਼ ਜਾ ਰਹੀਆਂ ਨੇ ਫਲਾਈਟਾਂ


ABOUT THE AUTHOR

...view details