ਔਰਤਾਂ ਨੂੰ ਸਿਹਤਮੰਦ ਰਹਿਣ ਦਾ ਸੁਨੇਹਾ ਦੇਣ ਲਈ ਮੋਗਾ 'ਚ ਕੱਢੀ ਗਈ ਸਾਈਕਲ ਰੈਲੀ ਮੋਗਾ:ਅੰਤਰ ਰਾਸ਼ਟਰੀ ਔਰਤ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਹਰ ਕਿਸੇ ਸੰਸਥਾ ਵੱਲੋਂ ਆਪਣੇ-ਆਪਣੇ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ। ਇਸੇ ਤਹਿਤ ਮੋਗਾ 'ਚ ਵੀ ਸਿਹਤ ਵਿਭਾਗ ਅਤੇ ਅਗਰਵਾਲ ਮਹਿਲਾ ਐੱਨ.ਜੀ.ਓ. ਦੇ ਸਹਿਯੋਗ ਨਾਲ ਅੰਤਰ ਰਾਸ਼ਟਰੀ ਔਰਤ ਦਿਹਾੜਾ ਮਨਾਇਆ ਗਿਆ। ਇਸ ਨੂੰ ਲੈ ਕੇ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਜਿਸ ਨੂੰ ਸਿਵਲ ਸਰਜਨ ਡਾ. ਰੁਪਿੰਦਰ ਕੌਰ ਗਿੱਲ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।ਇਸ ਮੌਕੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ।
ਸਿਵਲ ਸਰਜਨ ਮੁਤਾਬਿਕ ਔਰਤਾਂ ਸਭ ਕੁੱਝ ਬਹੁਤ ਵਧੀਆ ਤਰੀਕੇ ਨਾਲ ਸੰਭਾਲਦੀਆਂ ਹਨ ਪਰ ਕਦੇ ਨਾ ਕਦੇ ਆਪਣੀ ਸਿਹਤ ਵੱਲੋਂ ਧਿਆਨ ਦੇਣਾ ਭੁੱਲ ਜਾਂਦੀਆਂ ਹਨ। ਜੇਕਰ ਇੱਕ ਔਰਤ ਹੀ ਤੰਦਰੁਸਤ ਨਹੀਂ ਹੋਵੇਗੀ ਤਾਂ ਉਹ ਆਪਣਾ ਪਰਿਵਾਰ ਠੀਕ ਤਰ੍ਹਾਂ ਨਾਲ ਨਹੀਂ ਸੰਭਾਲ ਸਕਦੀ, ਖਰਾਬ ਸਿਹਤ ਨਾਲ ਫਿਰ ਉਹ ਸਮਾਜਿਕ ਕੰਮਾਂ 'ਚ ਕਿਵੇਂ ਹਿੱਸਾ ਲੈ ਸਕਦੀ ਹੈ। ਇਸ ਲਈ ਇੱਕ ਔਰਤ ਦਾ ਹਰ ਪੱਖ ਤੋਂ ਮਜ਼ਬੂਤ ਹੋਣਾ ਬੇਹੱਦ ਜ਼ਰੂਰੀ ਹੈ।
ਮਾਲਵੀਕਾ ਸੂਦ ਦਾ ਬਿਆਨ: ਇਸ ਰੈਲੀ 'ਚ ਅਦਾਕਾਰ ਸੋਨੂੰ ਦੀ ਭੈਣ ਮਾਲਵੀਕਾ ਸੂਦ ਨੇ ਵੀ ਹਿੱਸਾ ਲਿਆ। ਉਨ੍ਹਾਂ ਇਸ ਮੌਕੇ ਆਖਿਆ ਕਿ ਇਹ ਬਹੁਤ ਵਧੀਆ ਇੱਕ ਕੋਸ਼ਿਸ਼ ਕੀਤੀ ਗਈ ਹੈ ਕਿ ਔਰਤਾਂ ਆਪਣੇ ਆਪ ਵੱਲ ਧਿਆਨ ਦੇਣ। ਹਰ ਇੱਕ ਔਰਤ ਦਾ ਆਪਣੇ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਇਸ ਸਾਈਕਲ ਰੈਲੀ ਦੌਰਾਨ ਔਰਤਾਂ ਨੂੰ ਇੱਕ ਸੁਨੇਹਾ ਦਿੱਤਾ ਗਿਆ ਹੈ ਕਿ ਨਾਰੀ ਆਪਣੀ ਸ਼ਕਤੀ ਨੂੰ ਸਮਝੇ ਅਤੇ ਹਰ ਕਦਮ 'ਤੇ ਆਪਣੇ ਆਪ ਨੂੰ ਕਿਸੇ ਤੋਂ ਘੱਟ ਨਾ ਸਮਝੇ।ਮਾਲਵੀਕਾ ਸੂਦ ਨੇ ਕਿਹਾ ਕਿ ਔਰਤਾਂ ਦਾ ਫਿੱਟ ਰਹਿਣਾ ਬੇਹੱਦ ਜ਼ਰੂਰੀ ਹੈ ਇਸੇ ਲਈ ਇਸ ਰੈਲੀ ਦੀ ਥੀਮ ਵੀ ਤੰਦਰੁਸਤ ਔਰਤਾਂ ਅਤੇ ਸਿਹਤਮੰਦ ਭਾਰਤ ਰੱਖਿਆ ਗਿਆ ਹੈ । ਇਸ ਥੀਮ ਤੋਂ ਹੀ ਸਾਫ਼ ਹੋ ਜਾਂਦਾ ਹੈ ਕਿ ਭਾਰਤ ਤਾਂ ਹੀ ਸਿਹਤਮੰਦ ਰਹਿ ਸਕਦਾ ਹੈ ਜੇ ਭਾਰਤ ਦੀਆਂ ਔਰਤਾਂ ਤੰਦਰੁਸਤ ਰਹਿਣਗੀਆਂ।ਇਸ ਰੈਲੀ ਦੌਰਾਨ ਵੱਡੀ ਗਿਣਤੀ 'ਚ ਬੱਚੀਆਂ ਅਤੇ ਔਰਤਾਂ ਨੇ ਹਿੱਸਾ ਲ਼ਿਆ। ਇਸੇ ਮੌਕੇ ਉਨ੍ਹਾਂ ਜਿੱਥੇ ਔਰਤਾਂ ਨੂੰ ਫਿੱਟ ਰਹਿਣ ਦਾ ਸੁਨੇਹਾ ਦਿੱਤਾ ਉੱਥੇ ਹੀ ਨੌਜਵਾਨਾਂ ਨੂੰ ਵੀ ਅਪੀਲ਼ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ। ਨਸ਼ਿਆਂ 'ਚ ਪੰਜਾਬ ਦੀ ਜਵਾਨੀ ਨੂੰ ਖ਼ਰਾਬ ਨਾ ਕੀਤਾ ਜਾਵੇ , ਬਲਕਿ ਇਸ ਜਵਾਨੀ ਨਾਲ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾਵੇ।
ਇਹ ਵੀ ਪੜ੍ਹੋ:Kanwardeep Kaur appointed SSP in Chandigarh: ਪੰਜਾਬ ਕੈਡਰ ਦੀ ਕੰਵਰਦੀਪ ਕੌਰ ਨੂੰ ਲਾਇਆ ਚੰਡੀਗੜ੍ਹ ਦੀ ਐੱਸਐੱਸਪੀ